Home Punjabi News 27ਵੇਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਦੀ ਸਮਾਪਤੀ ਮੌਕੇ ਸੈਮੀਨਾਰ ਦਾ ਆਯੋਜਨ

27ਵੇਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਦੀ ਸਮਾਪਤੀ ਮੌਕੇ ਸੈਮੀਨਾਰ ਦਾ ਆਯੋਜਨ

0

ਪਟਿਆਲਾ,: ਜ਼ਿਲਾ ਪੁਲਿਸ ਮੁਖੀ ਸ੍ ਗੁਰਮੀਤ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਟਿਆਲਾ ਜ਼ਿਲਾ ‘ਚ ਮਨਾਏ ਜਾ ਰਹੇ 27ਵੇਂ ਰਾਸਟਰੀ ਸੜਕ ਸੁਰੱਖਿਆ ਸਪਤਾਹ ਦੀ ਸਮਾਪਤੀ ਮੌਕੇ ਟਰੱਕ ਯੂਨੀਅਨ ਪਟਿਆਲਾ ਵਿਖੇ ਵੱਖ ਵੱਖ ਯੁਨੀਅਨਾਂ ਦੇ ਡਰਾਈਵਰਾਂ ਲਈ ਅੱਖਾਂ ਦਾ ਜਾਂਚ ਦਾ ਮੁਫ਼ਤ ਕੈਂਪ ਅਤੇ ਆਵਾਜਾਈ ਨਿਯਮਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕਪਤਾਨ ਪੁਲਿਸ (ਸ਼ਹਿਰੀ) ਸ. ਦਲਜੀਤ ਸਿੰਘ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੜਕ ਸੁਰੱਖਿਆ ਹਫ਼ਤੇ ਦੌਰਾਨ ਤਹਿਸੀਲ ਪੱਧਰ ‘ਤੇ ਸਬੰਧਤ ਟਰੈਫ਼ਿਕ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਵੱਖ ਵੱਖ ਵਾਹਨਾਂ ਦੇ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮੈਡੀਕਲ ਟੀਮ ਵੱਲੋਂ ਲੋੜਵੰਦ ਡਰਾਈਵਰਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਵਾਹਨ ਚਾਲਕਾਂ ਨੂੰ ਸੜਕਾਂ ‘ਤੇ ਵਾਹਨ ਚਲਾਉਣ ਸਮੇਂ ਆਵਾਜਾਈ ਨਿਯਮਾਂ ਦੀ ਪਾਲਣਾ, ਸੜਕਾਂ ਦੁਆਲੇ ਲੱਗੇ ਸੰਕੇਤ ਚਿੰਨਾਂ ਤੇ ਬੱਤੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਟਰੈਫਿਕ ਸਿੱਖਿਆ ਸੈੱਲ ਦੇ ਏ.ਐਸ.ਆਈ ਗੁਰਜਾਪ ਸਿੰਘ ਅਤੇ ਗੁਰਮੁੱਖ ਸਿੰਘ ਨੇ ਦਿੱਤੀ।
ਉਪ ਕਪਤਾਨ ਪੁਲਿਸ (ਟ੍ਰੈਫ਼ਿਕ) ਸ. ਚੰਦ ਸਿੰਘ ਨੇ ਹਰੇਕ ਤਹਿਸੀਲ ਪੱਧਰ ‘ਤੇ ਜਾ ਕੇ ਪਰੋਗਰਾਮਾਂ ਦੀ ਅਗਵਾਈ ਕੀਤੀ ਅਤੇ ਆਏ ਡਰਾਈਵਰਾਂ ਅਤੇ ਸਹਿਰੀਆਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ‘ਤੇ ਜੋਰ ਦਿੱਤਾ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ ਟਰੈਫਿਕ ਮਾਰਸਲ ਸ੍ ਕਾਕਾ ਰਾਮ ਵਰਮਾ ਨੇ ਮੁਢਲੀ ਸਹਾਇਤਾ ਤੋਂ ਇਲਾਵਾ ਡਰਾਈਵਰਾਂ ਦੇ ਕਾਨੂੰਨੀ ਹੱਕਾਂ ਅਤੇ ਫਰਜ਼ਾਂ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਐਕਸੀਡੈਂਟ ਜਾਂ ਸਮੱਸਿਆ ਸਮੇਂ ਉਹ ਪੁਲਿਸ, ਫਾਇਰ ਬਰਿਗੇਡ ਅਤੇ ਐਬੂਲੈਂਸ ਨੂੰ ਫੋਨ ਕਰਕੇ ਤੁਰੰਤ ਮਦਦ ਲੈ ਕੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ।
ਉਪ ਕਪਤਾਨ ਪੁਲਿਸ ਸਿਟੀ -1 ਸ੍: ਹਰਪਾਲ ਸਿੰਘ ਅਤੇ ਜਿਲਾ ਟਰੈਫ਼ਿਕ ਇੰਚਾਰਜ ਸ ਹਰਦੀਪ ਸਿੰਘ ਬਡੂੰਗਰ ਨੇ ਵੀ ਇਸ ਮੋਕੇ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਸੜਕ ਸਰੱਖਿਆ ਹਿੱਤ ਆਪਣੇ ਫ਼ਰਜਾਂ ਦੀ ਪਾਲਣਾ ਕਰਨ ਅਤੇ ਗੱਡੀ ਚਲਾਉਂਦੇ ਸਮੇਂ ਨਸ਼ਿਆਂ ,ਕਾਹਲੀ ਅਤੇ ਲਾਪਰਵਾਹੀ ਤੋਂ ਬਚਣ। ਇਸ ਮੌਕੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਸਹਾਇਕ ਡਾਕਟਰ ਅਨਿਲ ਪਾਠਕ ਅਤੇ ਗੁਰਪਰੀਤ ਸਿੰਘ ਨੇ ਵੱਡੀ ਗਿਣਤੀ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਕੀਤੀ ।
ਇਸ ਮੌਕੇ ਟਰੱਕ ਯੂਨੀਅਨ ਦੇ ਪ੍ਧਾਨ ਸ੍: ਹਰਵਿੰਦਰ ਸਿੰਘ ਨੀਟਾ, ਮੀਤ ਪ੍ਧਾਨ ਸ੍: ਮੇਜਰ ਸਿੰਘ ਅਤੇ ਸਮੂਹ ਟਰੱਕ ਯੂਨੀਅਨ ਵੱਲੋਂ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਇੰਚਾਰਜ ਕੋਤਵਾਲੀ, ਇੰਸਪੈਕਟਰ ਸੁਖਵੀਰ ਸਿੰਘ ਇੰਚਾਰਜ ਰਾਜਪੁਰਾ ਅਤੇ ਬਨੂੰੜ ਅਤੇ ਸਬ ਇੰਸਪੈਕਟਰ ਪੁਸ਼ਪਾ ਦੇਵੀ ਇੰਚਾਰਜ ਸਿਟੀ ਟਰੈਫ਼ਿਕ ਪੁਲਿਸ ਪਟਿਆਲਾ ਤੋਂ ਇਲਾਵਾ ਵੱਡੀ ਗਿਣਤੀ ‘ਚ ਵਾਹਨ ਚਾਲਕ ਅਤੇ ਸ਼ਹਿਰ ਵਾਸੀ ਹਾਜ਼ਰ ਸਨ। ਇਸ ਦੌਰਾਨ ਡਰਾਈਵਰਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਅਤੇ ਮੁਸੀਬਤ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਦੀ ਸਹੁੰ ਵੀ ਚੁਕਾਈ।

Exit mobile version