Home Punjabi News ਮੌੜ ਅਤੇ ਰਾਮਪੁਰਾ ਹਲਕਿਆਂ ਚ 28 ਲੱਖ ਦੇ ਮੁਆਵਜ਼ੇ ਖੁਦਕੁਸ਼ੀ ਪੀੜਤ ਪਰਿਵਾਰਾਂ...

ਮੌੜ ਅਤੇ ਰਾਮਪੁਰਾ ਹਲਕਿਆਂ ਚ 28 ਲੱਖ ਦੇ ਮੁਆਵਜ਼ੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਵੰਡੇ

0

ਬਠਿੰਡਾ :ਕਰਜ਼ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਅੱਜ ਮੌੜ ਅਤੇ ਰਾਮਪੁਰਾ ਹਲਕਿਆਂ ਚ ਮੁਆਵਜ਼ੇ ਵੰਡੇ ਗਏ । ਕੁੱਲ 28 ਲੱਖ ਦੇ ਮੁਆਵਜ਼ੇ ਰਾਮਪੁਰਾ ਦੇ 9 ਅਤੇ ਮੌੜ ਦੇ ਤਿੰਨ ਪਰਿਵਾਰਾਂ ਨੂੰ ਦਿੱਤੇ ਗਏ ।
ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੰਦਿਆਂ ਲੋਕ ਨਿਰਮਾਣ ਮੰਤਰੀ ਸ਼੍ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਦੁਖ ਦੀ ਘੜੀ ਚ ਪੰਜਾਬ ਸਰਕਾਰ ਆਪਣੇ ਕਿਸਾਨ ਭਰਾਵਾਂ ਨਾਲ ਖੜੀ ਹੈ । ਉਹਨਾ ਕਿਹਾ ਕਿ ਪੰਜਾਬ ਸਰਕਾਰ ਦੀ ਖੁਦਕੁਸ਼ੀ ਪੀੜਤਾਂ ਸਬੰਧੀ ਵਿਸ਼ੇਸ਼ ਨੀਤੀ ਅਨੁਸਾਰ 22 ਜੁਲਾਈ ਤੋਂ ਪਹਿਲਾਂ ਵਾਲੇ ਕੇਸਾਂ ਨੂੰ 2 ਲੱਖ ਅਤੇ ਬਾਅਦ ਵਾਲੇ ਕੇਸਾਂ ਨੂੰ 3 ਲੱਖ ਮੁਆਵਜ਼ੇ ਵੱਜੋਂ ਵੰਡਿਆ ਜਾ ਰਿਹਾ ਹੈ । ਸ਼੍ ਸੇਖੋਂ ਨੇ ਅੱਜ ਚਰਨਜੀਤ ਸਿੰਘ ਵਾਸੀ ਬੁਰਜ ਮਹਿਮਾ, ਸੁਖਮੰਦਰ ਵਾਸੀ ਬਹਿਮਨ ਦਿਵਾਨਾ ਅਤੇ ਜੱਗਰ ਸਿੰਘ ਵਾਸੀ ਬੱਨੂਆਨਾ ਦੇ ਕਿਸਾਨਾਂ ਨੂੰ ਉਹਨਾ ਦੀ ਮੌਤ ਉਪਰੰਤ ਉਹਨਾ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੰਡਿਆ । ਇਸ ਮੌਕੇ ਐਸ ਡੀ ਐਮ ਮੌੜ ਸ਼੍ ਅਨਮੋਲ ਸਿੰਘ ਧਾਲੀਵਾਲ ਵੀ ਹਾਜ਼ਰ ਸਨ ।
ਇਸੇ ਤਰਾਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ ਸਿੰਕੰਦਰ ਸਿੰਘ ਮਲੂਕਾ ਨੇ 9 ਪਰਿਵਾਰਾਂ ਨੂੰ ਕੁੱਲ 19 ਲੱਖ ਰੁ ਦਾ ਮੁਆਵਜ਼ਾ ਦਿੱਤਾ । ਮੁਆਵਜ਼ਾ ਲੈਣ ਵਾਲੇ ਪਰਿਵਾਰਾਂ ਚੋਂ ਨਿੰਮੋ ਕੌਰ ਵਾਸੀ ਮਹਿਰਾਜ ਪੱਤੀ ਕਰਮ ਚੰਦ, ਗੁਰਦੀਪੀ ਸਿੰਘ ਅਤੇ ਗੁਰਪਰੀਤ ਸਿੰਘ ਵਾਸੀ ਮਹਿਰਾਜ ਪੱਤੀ ਕਾਲਾ, ਰੇਸ਼ਮ ਸਿੰਘ ਵਾਸੀ ਬੁਰਜ ਲੱਧਾ ਸਿੰਘ, ਬਲੌਰ ਸਿੰਘ ਵਾਸੀ ਢਿਪਾਲੀ, ਹਰਬੰਸ ਸਿੰਘ ਵਾਸੀ ਫੂਲੇਵਾਲਾ, ਗੁਰਜੰਟ ਸਿੰਘ ਵਾਸੀ ਆਦਮਪੁਰਾ, ਮਨਜੋਤ ਸਿੰਘ ਵਾਸੀ ਗੁੰਮਟੀ ਕਲਾਂ ਅਤੇ ਹਰਭਜਨ ਸਿੰਘ ਵਾਸੀ ਆਲੀਕੇ ਪਿੰਡ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ਾ ਵੰਡਿਆ । ਇਸ ਮੌਕੇ ਬੋਲਦਿਆਂ ਉਹਨ੍ਹਾਂ ਕਿਹਾ ਕਿ ਸਰਕਾਰ ਨੇ ਹਰ ਕਿਸਾਨ ਦਾ ਮੁਸ਼ਕਿਲ ਵਿੱਚ ਹੱਥ ਫੜਿਆ ਹੈ । ਇਸ ਮੌਕੇ ਐਸ ਡੀ ਐਮ ਰਾਮਪੁਰਾ ਸ਼੍ ਨਰਿੰਦਰ ਸਿੰਘ ਧਾਲੀਵਾਲ ਵੀ ਹਾਜ਼ਰ ਸਨ ।

Exit mobile version