Home Punjabi News ਸਮਾਣਾ ਦੇ 9 ਪਿੰਡਾਂ ਨੂੰ 1 ਕਰੋੜ ਦੇ ਚੈਕ ਵੰਡੇ, ਬਾਕੀ...

ਸਮਾਣਾ ਦੇ 9 ਪਿੰਡਾਂ ਨੂੰ 1 ਕਰੋੜ ਦੇ ਚੈਕ ਵੰਡੇ, ਬਾਕੀ ਪਿੰਡਾਂ ਨੂੰ ਕਰੀਬ 16 ਕਰੋੜ ਹੋਰ ਵੰਡੇ ਜਾਣਗੇ

0

ਸਮਾਣਾ (ਪਟਿਆਲਾ), : ਪੰਜਾਬ ਸਰਕਾਰ ਵੱਲੋਂ ਪਟਿਆਲਾ ਜਿਲਾ ਦੇ ਪਿੰਡਾਂ ਦੇ ਵਿਕਾਸ ਲਈ ਕਰੀਬ 60 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਇਸ ਨਾਲ ਪਿੰਡਾਂ ਵਿੱਚ ਲੋੜੀਂਦੇ ਵਿਕਾਸ ਕਾਰਜ ਕਰਵਾਏ ਜਾਣਗੇ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਅੱਜ ਇੱਥੇ ਪੰਜਾਬ ਦੇ ਜਲ ਸਪਲਾਈ ਸੈਨੀਟੇਸ਼ਨ ਅਤੇ ਉਚੇਰੀ ਸਿਖਿਆ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਇਸੇ ਲੜੀ ਤਹਿਤ ਸਮਾਣਾ ਸਬ ਡਵੀਜ਼ਨ ਦੇ 9 ਪਿੰਡਾਂ ਸਾਧੂਗੜ੍ਹ, ਚੱਕ ਅੰਮਰਿਤਸਰੀਆ, ਰੇਤਗੜ੍, ਗੁਰੂ ਨਾਨਕ ਨਗਰ, ਗੁਰੂ ਤੇਗ ਬਹਾਦਰ ਨਗਰ, ਬਾਜੀਗਰ ਬਸਤੀ ਬੰਮਣਾਂ, ਬੰਮਣਾ, ਗਾਜੇਵਾਸ ਅਤੇ ਫਤਹਿਗੜ੍ ਛੰਨਾ ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 1 ਕਰੋੜ 6 ਲੱਖ ਰੁਪਏ ਦੇ ਚੈਕ ਤਕਸੀਮ ਕਰਨ ਲਈ ਇਹਨਾਂ ਪਿੰਡਾਂ ਵਿੱਚ ਕਰਵਾਏ ਸਮਾਗਮਾਂ ਦੌਰਾਨ ਕੀਤਾ।
ਇਹਨਾਂ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਉਹਨਾਂ ਦੱਸਿਆ ਕਿ ਇਹਨਾਂ 9 ਪਿੰਡਾਂ ਨੂੰ ਅੱਜ 1 ਕਰੋੜ 6 ਲੱਖ ਰੁਪਏ ਦੀ 40 ਫੀਸਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਬਾਕੀ ਵੀ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ ਸ: ਰੱਖੜਾ ਨੇ ਦੱਸਿਆ ਕਿ ਸਮਾਣਾ ਹਲਕੇ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 17 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਮੁਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਹਨ। ਜਿਸ ਤਹਿਤ ਆਟਾ ਦਾਲ ਸਕੀਮ, ਪੈਨਸ਼ਨ ਸਕੀਮ, ਮੁਫ਼ਤ ਬੀਮਾ ਯੋਜਨਾ, ਖੇਤੀਬਾੜੀ ਲਈ ਮੁਫ਼ਤ ਬਿਜਲੀ, ਗਰੀਬਾਂ ਲਈ 200 ਯੂਨਿਟ ਮੁਆਫ, ਸ਼ਗਨ ਸਕੀਮ, ਲੋਕਾਂ ਲਈ ਬਿਹਤਰ ਸਿਹਤ ਤੇ ਸਿਖਿਆ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਹਨਾਂ ਦੱÎਸਿਆ ਕਿ ਰਾਜ ਸਰਕਾਰ ਵੱਲੋਂ ਦਿਹਾਤੀ ਖੇਤਰਾਂ ਦੀ ਨੁਹਾਰ ਬਦਲੀ ਜਾਵੇਗੀ। ਉਹਨਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਬਿਹਤਰ ਆਵਾਜਾਈ ਸਹੂਲਤ ਲਈ ਰਾਜ ਦੇ ਮੁਖ ਸੜਕੀ ਮਾਰਗਾਂ ਨੂੰ ਚਹੁੰ ਮਾਰਗੀ ਕੀਤਾ ਜਾ ਰਿਹਾ ਹੈ। ਜਦ ਕਿ ਬਾਕੀ ਸਾਰੀਆਂ ਸ਼ਹਿਰੀ ਤੇ ਪੇਂਡੂ ਸੜਕਾਂ ਵੀ ਬਣਾਈਆਂ ਜਾ ਰਹੀਆਂ ਹਨ।
ਇਹਨਾਂ 9 ਪਿੰਡਾਂ ਦੇ ਦੌਰੇ ਮੌਕੇ ਸ: ਰੱਖੜਾ ਦੇ ਨਾਲ ਜ਼ਿਲਾ ਪੀਸ਼ਦ ਦੇ ਚੇਅਰਮੈਨ ਸ: ਜਸਪਾਲ ਸਿੰਘ ਕਲਿਆਣ, ਸ਼ਰੋਮਣੀ ਅਕਾਲੀ ਦਲ ਦੇ ਸਰਕਲ ਪ੍ਧਾਨ ਸ: ਜਸਬੀਰ ਸਿੰਘ ਤਲਵੰਡੀ, ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਸ: ਬਲਵਿੰਦਰ ਸਿੰਘ, ਸ: ਅਮਰਜੀਤ ਸਿੰਘ ਪੰਜਰਥ, ਸਾਬਕਾ ਚੇਅਰਮੈਨ ਸ: ਅਮਰਜੀਤ ਸਿੰਘ ਟੋਡਰਪੁਰ, ਏ.ਡੀ.ਸੀ. (ਵਿਕਾਸ) ਸ੍ ਰਾਜੇਸ਼ ਤਰਿਪਾਠੀ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ ਨਰਭਿੰਦਰ ਸਿੰਘ ਗਰੇਵਾਲ, ਮਾਰਕੀਟ ਕਮੇਟੀ ਸਮਾਣਾ ਦੇ ਮੈਂਬਰ ਸ: ਦਲਜੀਤ ਸਿੰਘ, ਪਿੰਡ ਸਾਧੂਗੜ੍ ਦੇ ਸਰਪੰਚ ਸ: ਬਲਜਿੰਦਰ ਸਿੰਘ, ਚੱਕ ਅੰਮਰਿਤਸਰੀਆ ਦੇ ਸਰਪੰਚ ਸ਼੍ਮਤੀ ਅਨੂਪ ਕੌਰ, ਰੇਤਗੜ੍ ਦੇ ਸਰਪੰਚ ਸ਼੍ ਸਤਪਾਲ, ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਸ: ਦਲੇਰ ਸਿੰਘ, ਗੁਰੂ ਨਾਨਕ ਨਗਰ ਦੀ ਨਗਰ ਪੰਚਾਇਤ , ਬਾਜੀਗਰ ਬਸਤੀ ਬੰਮਣਾ ਦੇ ਸਰਪੰਚ ਸ਼੍ ਕਾਲਾ ਰਾਮ, ਪਿੰਡ ਬੰਮਣਾਂ ਦੇ ਸਰਪੰਚ ਸ਼੍ ਜਨਕ ਰਾਜ, ਪਿੰਡ ਗਾਜੇਵਾਸ ਦੇ ਸਰਪੰਚ ਸ੍ ਸੁਖਵਿੰਦਰ ਸਿੰਘ ਅਤੇ ਪਿੰਡ ਫਤਹਿਗੜ੍ ਛੰਨਾ ਦੇ ਸਰਪੰਚ ਸ਼੍ ਸੁਖਚੈਨ ਸਿੰਘ ਵੀ ਹਾਜ਼ਰ ਸਨ।

Exit mobile version