Home Sports News ਵਾਲੀਬਾਲ ‘ਚ ਸੋਨੇ ਅਤੇ ਖੋ-ਖੋ ਵਿੱਚ ਚਾਂਦੀ ਦਾ ਤਗਮਾ ਜਿੱਤਿਆ

ਵਾਲੀਬਾਲ ‘ਚ ਸੋਨੇ ਅਤੇ ਖੋ-ਖੋ ਵਿੱਚ ਚਾਂਦੀ ਦਾ ਤਗਮਾ ਜਿੱਤਿਆ

0

ਪਟਿਆਲਾ : ਸਰਕਾਰੀ ਮਹਿਲਾ ਬਹੁ ਤਕਨੀਕੀ ਕਾਲਜ ਵਿਖੇ ਦੋ ਰੋਜ਼ਾ ਅੰਤਰ ਬਹੁ ਤਕਨੀਕੀ ਖੋ-ਖੋ ਤੇ ਵਾਲੀਬਾਲ ਖੇਡਾਂ ਕਰਵਾਈਆਂ ਗਈਆਂ ਜਿਸ ਪੰਜਾਬ ਦੇ ਵੱਖ-ਵੱਖ ਬਹੁ ਤਕਨੀਕੀ ਕਾਲਜਾਂ ਦੀਆਂ 9 ਟੀਮਾਂ ਨੇ ਹਿੱਸਾ ਲਿਆ। ਇਸ ਖੇਡ ਸਮਾਰੋਹ ਦਾ ਉਦਘਾਟਨ ਥਾਪਰ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਮਾਮਲੇ ਡਾ. ਮਣੀਕ ਕੁਮਾਰ ਵੱਲੋਂ ਕੀਤਾ ਗਿਆ। ਜਦਕਿ ਜੇਤੂਆਂ ਨੂੰ ਪੁਰਸਕਾਰਾਂ ਦੀ ਵੰਡ ਐਸ.ਪੀ. ਸਿਟੀ ਪਟਿਆਲਾ ਸ. ਦਲਜੀਤ ਸਿੰਘ ਰਾਣਾ ਨੇ ਕੀਤੀ। ਸਰਕਾਰੀ ਮਹਿਲਾ ਬਹੁ ਤਕਨੀਕੀ ਕਾਲਜ ਦੀ ਟੀਮ ਨੇ ਖੋ-ਖੋ ਵਿੱਚ ਸੋਨੇ ਦਾ ਤਗਮਾ ਅਤੇ ਵਾਲੀਬਾਲ ਵਿੱਚ ਚਾਂਦੀ ਦਾ ਤਗਮਾ ਜਿੱਤਿਆਂ। ਵਾਲੀਬਾਲ ਵਿੱਚ ਮਾਲਵਾ ਪੋਲੀਟੈਕਨਿਕ ਫਰੀਦਕੋਟ ਨੇ ਸੋਨੇ ਦਾ ਤਗਮਾ ਹਾਸਲ ਕੀਤਾ ਅਤੇ ਸਰਕਾਰੀ ਮਹਿਲਾ ਬਹੁ ਤਕਨੀਕੀ ਕਾਲਜ ਲੁਧਿਆਣਾ ਨੇ ਖੋ-ਖੋ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਸਰਕਾਰੀ ਮਹਿਲਾ ਬਹੁ ਤਕਨੀਕੀ ਕਾਲਜ ਪਟਿਆਲਾ ਦੀ ਵਿਦਿਆਰਥਣ ਹਰਜੀਤ ਕੌਰ ਨੇ ਖੋ-ਖੋ ਵਿੱਚ ਸਰਵੋਤਮ ਖਿਡਾਰਨ ਦਾ ਪੁਰਸਕਾਰ ਪ੍ਰਾਪਤ ਕੀਤਾ ਅਤੇ ਮਾਲਵਾ ਪੋਲੀਟੈਕਨਿਕ ਫਰੀਦਕੋਟ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਵਾਲੀਬਾਲ ਵਿਖੇ ਸਰਵੋਤਮ ਖਿਡਾਰਨ ਐਵਾਰਡ ਨਾਲ ਸਨਮਾਨਿਤ ਕੀਤੀ ਗਈ। ਇਸ ਮੌਕੇ ਵਿਦਿਆਰਥਣਾ ਨੂੰ ਸੰਬੋਧਨ ਕਰਦਿਆਂ ਐਸ.ਪੀ. ਦਲਜੀਤ ਸਿੰਘ ਰਾਣਾ ਨੇ ਜੀਵਨ ਵਿੱਚ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਸ਼੍ ਪੁਨੀਤ ਸਿੰਘ ਚਾਹਲ ਥਾਣਾ ਮੁਖੀ ਅਰਬਨ ਐਸਟੇਟ ਵੀ ਹਾਜਰ ਸਨ। ਸਰਕਾਰੀ ਮਹਿਲਾ ਬਹੁ ਤਕਨੀਕੀ ਕਾਲਜ ਪਟਿਆਲਾ ਦੇ ਪਰਿੰਸੀਪਲ ਸ. ਰਵਿੰਦਰ ਸਿੰਘ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਅਤੇ ਵੱਖ-ਵੱਖ ਸਖਸ਼ੀਅਤਾਂ ਦਾ ਧੰਨਵਾਦ ਕੀਤਾ।

Exit mobile version