Home Crime News ਮੋਗਾ ਵਿੱਚ ਸੋਸ਼ਲ ਮੀਡੀਆ ਤੇ ਰੀਲਾਂ ਪਾਉਣ ਨੂੰ ਲੈ ਕੇ ਪਤੀ ਨੇ...

ਮੋਗਾ ਵਿੱਚ ਸੋਸ਼ਲ ਮੀਡੀਆ ਤੇ ਰੀਲਾਂ ਪਾਉਣ ਨੂੰ ਲੈ ਕੇ ਪਤੀ ਨੇ ਆਪਣੀ ਪਤਨੀ ਦਾ ਕੀਤਾ ਕਤਲ

0

ਮੋਗਾ :- ਮੋਗਾ ਵਿੱਚ ਇੰਸਟਾਗ੍ਰਾਮ ਤੇ ਰੀਲਾਂ ਪਾਉਣ ਕਰਕੇ ਗੁੱਸੇ ਵਿੱਚ ਆਏ ਪਤੀ ਨੇ ਆਪਣੀ ਪਤਨੀ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਵਿੱਚ ਹਰਮੇਸ਼ ਨਾ ਦੇ ਵਿਅਕਤੀ ਨੇ ਆਪਣੀ ਪਤਨੀ ਨੂੰ ਇਸ ਕਰਕੇ ਕਤਲ ਕਰ ਦਿੱਤਾ,ਕਿ ਉਹ ਇੰਸਟਾਗ੍ਰਾਮ ਤੇ ਰੀਲਾਂ ਬਣਾ ਪਾਉਂਦੀ ਸੀ। ਜਿਸ ਨੂੰ ਲੈਕੇ ਹਰਮੇਸ਼ ਨੂੰ ਆਪਣੀ ਪਤਨੀ ਸਰਬਜੀਤ ਕੌਰ ਦਾ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਨਾ ਪਸੰਦ ਨਹੀ ਸੀ। ਇਸ ਗੱਲ ਨੂੰ ਲੈ ਕੇ ਦੋਨਾਂ ਵਿੱਚ ਘਰ ਵਿੱਚ ਲੜਾਈ ਹੁੰਦੀ ਰਹਿੰਦੀ ਸੀ।

ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਪੰਚਾਇਤੀ ਸਮਝੌਤਾ ਕਰਨਾ ਪਿਆ। ਬਾਅਦ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪਤਨੀ ਪਤੀ ਤੋਂ ਵੱਖ ਰਹੇਗੀ। ਹਾਲਾਂਕਿ ਜਿਸ ਦਿਨ ਉਸ ਨੇ ਜਾਣਾ ਸੀ, ਉਸ ਦਿਨ ਉਸ ਦੇ ਪਤੀ ਨੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ।

Exit mobile version