Home Crime News 50,000 ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ

50,000 ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ

0

ਪਟਿਆਲਾ, :–  ਪੰਜਾਬ ਸਰਕਾਰ ਵੱਲੋਂ ਜੰਗੀ ਪੱਧਰ ਉੱਤੇ ਨਸ਼ੀਲੇ ਪਦਾਰਥਾਂ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਪੁਲਿਸ ਦੇ ਕਾਬਿਲ ਅਫਸਰ ਐਸਐਸਪੀ ਪਟਿਆਲਾ ਵਰੁਣ ਸ਼ਰਮਾ, ਆਈਪੀਐਸ, ਦੀ ਅਗਵਾਈ ਵਿੱਚ ਪਟਿਆਲਾ ਪੁਲਿਸ ਦੀ ਟੀਮ ਵੱਲੋਂ ਇੱਕ ਹੋਰ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।
ਐਸਐਸਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਨਸ਼ਾ ਦੇ ਖਾਤਮੇ ਲਈ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਮੁਹਿੰਮ ਅਧੀਨ ਮਾਨਯੋਗ ਸ਼੍ਰੀ ਗੋਰਵ ਯਾਦਵ ਆਈਪੀਐਸ, ਡੀਜੀਪੀ ਪੰਜਾਬ, ਚੰਡੀਗੜ੍ਹ, ਪਟਿਆਲਾ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਗੁਰਬਚਨ ਸਿੰਘ ਬੈਂਸ, ਪੀਪੀਐਸ ਕਪਤਾਨ ਪੁਲਿਸ ਜਾਂਚ ਅਤੇ ਪਟਿਆਲਾ ਹਰਮਨਪ੍ਰੀਤ ਸਿੰਘ ਪੀਪੀਐਸ, ਡਿਪਟੀ ਕਪਤਾਨ ਪੁਲਿਸ ਘਨੌਰ ਦੀ ਅਗਵਾਈ ਹੇਠ ਹਰਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸ਼ੰਭੂ ਪੁਲਿਸ ਪਾਰਟੀ ਦੇ ਨਾਲ ਮਹਿਮਦਪੁਰ ਬੈਰੀਅਰ ‘ਤੇ ਕੀਤੀ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਮੌਕੇ ਪੁਲਿਸ ਪਾਰਟੀ ਨੇ 50,000 ਤੋਂ ਵੱਧ ਨਸ਼ੀਲੀਆਂ ਸਮੇਤ ਨਸ਼ਾ ਤਸਕਰ ਗਿਰਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਜਾਂਚ ਕਰ ਰਹੀ ਸੀ, ਤਾਂ ਸ਼ਾਮ ਸਮੇਂ ਇੱਕ ਨੌਜਵਾਨ ਨੂੰ ਅੰਬਾਲਾ ਵਾਲੇ ਪਾਸੇ ਵੱਲ ਜਾਂਦੇ ਦੇਖਿਆ, ਪ੍ਰੰਤੂ ਪੁਲਿਸ ਪਾਰਟੀ ਨੂੰ ਸਾਹਮਣੇ ਖੜ੍ਹਾ ਦੇਖ ਕੇ ਉਹ ਵਿਅਕਤੀ ਅਚਾਨਕ ਰੁਕ ਗਿਆ ਅਤੇ ਡਰ ਕੇ ਪਿੱਛੇ ਮੁੜ ਗਿਆ, ਜਿਸ ਕਾਰਨ ਥਾਣਾ ਮੁੱਖ ਅਫ਼ਸਰ ਸੰਭੂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਸਨੂੰ ਰੋਕ ਲਿਆ ਅਤੇ ਪੁੱਛਣ ਉਤੇ ਉਸਨੇ ਆਪਣਾ ਨਾਮ ਸੁਦਰਸ਼ਨ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਸਾਧੀ ਥਾਣਾ ਸਾਧੀ ਜ਼ਿਲ੍ਹਾ ਹਰਦੋਈ, ਯੂਪੀ ਦੱਸਿਆ। ਉਸਦੀ ਪੁੱਛਗਿੱਛ ਕਰਨ ਅਤੇ ਤਲਾਸ਼ੀ ਲੈਣ ਉਤੇ ਉਸਦੇ ਕਬਜ਼ੇ ਵਾਲੇ ਬੈਗ ਦੀ ਪਲਾਸਟਿਕ ਦੀ ਜਾਂਚ ਕੀਤੀ ਗਈ ਤਾਂ ਉਸਦੇ ਬੈਗ ਵਿੱਚ 50,040 ਨਸ਼ੀਲੀਆਂ ਗੋਲੀਆਂ ਬ੍ਰਾਂਡ ਲੋਮੋਟਿਲ ਬਰਾਮਦ ਹੋਈਆਂ।
ਪੁਲਿਸ ਨੇ ਦੋਸ਼ੀ ਵਿਰੁੱਧ ਸ਼ੰਭੂ ਪੁਲਿਸ ਸਟੇਸ਼ਨ ਵਿਖੇ ਮੁਕੱਦਮਾ ਨੰਬਰ 53 ਮਿਤੀ 28-05-2025 ਅਧੀਨ ਧਾਰਾ 22/61/85 ਐਨ.ਡੀ.ਪੀ.ਐਸ. ਦਰਜ ਕੀਤਾ ਗਿਆ ਹੈ।
ਗ੍ਰਿਫ਼ਤਾਰ ਮੁਲਜ਼ਮ ਸੁਦਰਸ਼ਨ ਨੇ ਆਪਣੀ ਪਹਿਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਗੋਲੀਆਂ ਯੂਪੀ ਤੋਂ ਲਿਆਇਆ ਸੀ ਤੇ ਸਪਲਾਈ ਕਰਦਾ ਹੈ। ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version