Home Crime News ਪ੍ਵਾਸੀ ਮਜਦੂਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਫੈਕਟਰੀ ਮਾਲਕ ਨੇ ਕੀਤਾ...

ਪ੍ਵਾਸੀ ਮਜਦੂਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਫੈਕਟਰੀ ਮਾਲਕ ਨੇ ਕੀਤਾ ਆਤਮ ਸਮਰਪਣ

0

ਅੰਮਰਿਤਸਰ, (ਲਖਵਿੰਦਰ ਸਿੰਘ) : ਬੀਤੇ ਦਿਨੀ ਮਹਿਤਾ ਰੋਡ ਤੇ ਸਥਿਤ ਫੋਕਲ ਪਵਾਇੰਟ ਵਿਖੇ ਸੀ-੭੧ ਲੋਹੇ ਦੀ ਢਲਾਈ ਕਰਨ ਵਾਲੀ ਫੈਕਟਰੀ ਵਿੱਚ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਬੰਨੇ ਟੱਪਦੇ ਹੋਏ ਇਕ ਪ੍ਵਾਸੀ ਮਜਦੂਰ ਰਾਮ ਸਿੰਘ ਪੁੱਤਰ ਜੈ ਸਿੰਘ ਵਾਸੀ ਨੈਪਾਲ ਹਾਲ ਵਾਸੀ ਸਰਦਾਰਾਂ ਵਾਲਾ ਖਾਨ ਕੋਟ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਫੈਕਟਰੀ ਮਾਲਕ ਦੇ ਬੇਟੇ ਜਸਪਰੀਤ ਸਿੰਘ ਪੁੱਤਰ ਸਤਿੰਦਰ ਸਿੰਘ ਵਾਸੀ ਨਿਊ ਪ੍ਤਾਪ ਨਗਰ ਜਲੰਧਰ ਰੋਡ ਨੇ ਅੱਜ ਜੇ.ਐਮ,ਆਈ.ਸੀ ਗਗਨਦੀਪ ਸਿੰਘ ਗਰਗ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਜਿਕਰਯੌਗ ਹੈ ਕਿ ਬੀਤੀ ੧੫ ਅਕਤੂਬਰ ਨੂੰ ਉਕਤ ਫੈਕਟਰੀ ਮਾਲਕ ਵੱਲੋਂ ਚੋਰੀ ਦੇ ਇਲਜਾਮ ਹੇਠ ਰਾਮ ਸਿੰਘ ਨੂੰ ਸਵੇਰੇ ੮.੩੦ ਵਜੇ ਦੇ ਕਰੀਬ ਉਸਦੇ ਘਰੋ ਚੁੱਕਕੇ ਫੈਕਟਰੀ ਵਿੱਚ ਲਿਆ ਕੇ ਚੈਨਕੁੱਪੀ ਨਾਲ ਲੋਹੇ ਦੇ ਸੰਗਲ ਸਹਾਰੇ ਪੁੱਠਾ ਲਮਕਾ ਕੇ ਉਸਦੇ ਕਰਿੰਦੀਆਂ ਵੱਲੋਂ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਰਾਮ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁਟਮਾਰ ਕਰਦੇ ਹੋਏ ਬਿਜਲੀ ਦਾ ਕਰੰਟ ਲਗਾ ਕੇ ਤਸੀਹੇ ਦਿੱਤੇ ਸਨ ਜਿਸ ਨੂੰ ਬਰਦਾਸ਼ਤ ਨਾ ਕਰ ਸਕਣ ਕਰਕੇ ਰਾਮ ਸਿੰਘ ਦੀ ਮੌਤ ਹੋ ਗਈ ਸੀ ਤੇ ਬਾਅਦ ਵਿੱਚ ਫੈਕਟਰੀ ਮਾਲਕ ਮਰਿਤਕ ਰਾਮ ਸਿੰਘ ਦੀ ਲਾਸ਼ ਨੂੰ ਵੱਲ੍ਹਾ ਪੁਲਸ ਚੋਂਕੀ ਸਾਮਹਣੇ ਟੀ ਪੁਵਾਇੰਟ ਤੇ ਸ਼ੜਕ ਕਿਨਾਰੇ ਸੁੱਟਣ ਤੋਂ ਬਾਅਦ ਫੈਕਟਰੀ ਨੂੰ ਬੰਦ ਕਰਕੇ ਫਰਾਰ ਹੋ ਗਿਆ ਸੀ। ਉਕਤ ਹੱਤਿਆ ਕਾਂਡ ਦੀ ਵੀਡਿਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਅਤੇ ਐਸ.ਸੀ/ਐਸ.ਟੀ ਕਮਿਸ਼ਨ ਵੱਲੋਂ ਸਖਤੀ ਵਰਤਣ ਤੇ ਪੁਲਸ ਵੱਲੋਂ ਉਕਤ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਸੀ। ਜਿਸ ਦੇ ਚਲਦੇ ਉਕਤ ਫੈਕਟਰੀ ਮਾਲਕ ਨੇ ਖੁੱਦ ਹੀ ਅੱਜ ਮਾਨਯੋਗ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਪੁਲਸ ਥਾਣਾ ਮੋਹਕਪੁਰਾ ਦੀ ਪੁਲਸ ਵੱਲੋਂ ਉਕਤ ਕਥਿਤ ਦੋਸ਼ੀ ਤੇ ਅਗਵਾ ਅਤੇ ਹੱਤਿਆ ਕਰਨ ਦਾ ਮਾਮਲਾ ਦਰਜ਼ ਕਰਕੇ ਉਸਨੂੰ ਦੋ ਦਿਨ ਦੇ ਰਿਮਾਂਡ ਤੇ ਲੈਕੇ ਪੁਛਗਿੱਛ ਕੀਤੀ ਜਾ ਰਹੀ ਹੈ।

Exit mobile version