Home Political News ਸਿਆਸੀ ਆਗੂਆਂ ਦੀ ਜੀ ਹਜੂਰੀ,ਅਕਾਲੀ ਨੇਤਾ ਦੇ ਬੈਠਣ ਲਈ ਥਾਣਾ ਮੁੱਖੀ ਨੇ...

ਸਿਆਸੀ ਆਗੂਆਂ ਦੀ ਜੀ ਹਜੂਰੀ,ਅਕਾਲੀ ਨੇਤਾ ਦੇ ਬੈਠਣ ਲਈ ਥਾਣਾ ਮੁੱਖੀ ਨੇ ਆਪਣੀ ਕੁਰਸੀ ਛੱਡੀ

0

ਅੰਮਰਿਤਸਰ (ਲਖਵਿੰਦਰ ਸਿੰਘ) : ਪੰਜਾਬ ਸਰਕਾਰ ਦੇ ਸਿਆਸੀ ਆਗੂਆਂ ਦੀ ਜੀ ਹਜੂਰੀ ਕਰਨ ਵਿੱਚ ਆਮ ਲੋਕਾਂ ਨੂੰ ਤਾਂ ਆਮ ਵੇਖਿਆ ਗਿਆ ਹੈ ਪਰ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਆਪਣੇ ਆਹੁਦੇ ਦਾ ਖਿਆਲ ਅਤੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਸਿਆਸੀ ਆਗੂਆਂ ਦੀ ਜੀ ਹਜੂਰੀ ਕਰਨ ਵਿੱਚ ਕੋਈ ਵੀ ਕਸਰ ਨਾ ਛੱਡਦੇ ਹੋਏ ਪੁਲਸ ਪ੍ਸ਼ਾਸ਼ਨ ਦੁਆਰਾ ਬਣਾਏ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਨਜਾਰਾ ਪੁਲਸ ਚੋਂਕੀ ਵੱਲਹਾ ਵਿਖੇ ਉਸ ਸਮੇ ਦੇਖਣ ਨੂੰ ਮਿਲਿਆ ਜੱਦ ਕਿਸੇ ਮੱਸਲੇ ਨੂੰ ਲੇਕੇ ਜੱਦ ਇਕ ਅਕਾਲੀ ਨੇਤਾ ਪੁਲਸ ਥਾਣਾ ਮੋਹਕਮਪੁਰਾ ਦੀ ਮੁੱਖੀ ਨਰਿੰਦਰ ਕੌਰ ਮਲੀ ਨੂੰ ਮਿਲਣ ਲਈ ਆਏ ਤਾਂ ਥਾਣਾ ਮੁੱਖੀ ਨੇ ਆਪਣੇ ਆਹੁਦੇ ਅਤੇ ਨਿਯਮਾਂ ਨੂੰ ਨਜ਼ਰ ਅੰਦਾਜ ਕਰਦੇ ਹੋਏ ਥਾਣੇ ਵਿੱਚ ਸਮੂੱਹ ਸਟਾਫ ਅਤੇ ਆਮ ਪਬਲਿਕ ਦੇ ਸਾਮਹਣੇ ਹੀ ਆਪਣੀ ਕੁਰਸੀ ਛੱਡਦੇ ਹੋਏ ਉਕਤ ਅਕਾਲੀ ਨੇਤਾ ਨੂੰ ਆਪਣੀ ਕੁਰਸੀ ਤੇ ਬਿਠਾ ਦਿੱਤਾ ਅਤੇ ਆਪ ਖੁਦ ਉਨਾ ਦੇ ਸਾਮਹਣੇ ਵਾਲੀ ਕੁਰਸੀ ਤੇ ਬੈਠਕੇ ਉਨਾ ਦੀ ਗਲ ਬਾਤ ਸੁਣਨ ਲਗੀ ਜਿਸ ਤੋਂ ਸਾਫ ਪਤਾ ਚਲਦਾ ਸੀ ਕਿ ਪੁਲਸ ਦੇ ਅਧਿਕਾਰੀ ਹੁਣ ਕੇਵਲ ਸਮੇ ਦੀ ਸਰਕਾਰ ਅਤੇ ਉਸ ਦੇ ਨੇਤਾਵਾਂ ਦੀ ਜੀ ਹਜੂਰੀ ਕਰਨ ਲਈ ਹੀ ਡਿਊਟੀ ਕਰਦੇ ਹਨ ਆਮ ਲੋਕਾਂ ਦੀ ਸੇਵਾ ਲਈ ਨਹੀ। ਜੱਦ ਕਿ ਕਾਨੂਨ ਅਨੁਸਾਰ ਅਜਿਹਾ ਕੋਈ ਵੀ ਨਿਯਮ ਨਹੀ ਹੈ ਕਿ ਕੋਈ ਵੀ ਪੁਲਸ ਅਧਿਕਾਰੀ ਕਿਸੇ ਵੀ ਨੇਤਾ ਨੂੰ ਬੈਠਣ ਲਈ ਆਪਣੀ ਕੁਰਸੀ ਦੇਵੇ। ਹੁਣ ਵੇਖਣਾ ਇਹ ਹੈ ਕਿ ਪੁਲਸ ਪ੍ਸ਼ਾਸ਼ਨ ਦੇ ਉੱਚ ਅਧਿਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀ ਥਾਣਾ ਮੁੱਖੀ ਖਿਲਾਫ ਐਕਸ਼ਨ ਲੈਂਦੇ ਹਨ ਜਾ ਫਿਰ ਇਸ ਘਟਨਾ ਨੂੰ ਵੀ ਗੋਲਮੋਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਜੱਦ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨਾਲ ਗਲ ਕਰਨੀ ਚਾਹੀ ਤਾਂ ਉਨਾ ਨਾਲ ਗਲ ਨਹੀ ਹੋ ਸਕੀ।

Exit mobile version