Home Crime News ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫਾਸ 4 ਲੁਟੇਰੇ 4 ਪਿਸਤੌਲਾਂ...

ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫਾਸ 4 ਲੁਟੇਰੇ 4 ਪਿਸਤੌਲਾਂ ਤੇ ਗੱਡੀ ਸਮੇਤ ਗ੍ਰਿਫਤਾਰ

0

ਪਟਿਆਲਾ : ਸ੍ਰ: ਗੁਰਮੀਤ ਸਿੰਘ ਚੌਹਾਨ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਅੱਜ ਪ੍ਰ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸ੍ਰ: ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈਸਟੀਗੇਸਨ ਅਤੇ ਸ੍ਰੀ ਦੇਵਿੰਦਰ ਕੁਮਾਰ ਅੱਤਰੀ ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਵੱਲੋਂ ਸਮਾਜ ਵਿਰੋਧੀ ਅਨਸਰਾ ਖਿਲਾਫ ਚਲਾਈ ਹੋਈ ਮੁਹਿੰਮ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਵੱਲੋਂ ਚਲਾਏ ਹੋਏ ਅਪਰੇਸਨ ਦੇ ਨਤੀਜੇ ਵਜੋ ਅੰਤਰਰਾਜੀ ਲੁਟੇਰਾ ਗਿਰੋਹ ਦੇ ਚਾਰ ਹਥਿਆਰਬੰਦ ਮੈਬਰ ਇੱਕ ਚਿੱਟੇ ਰੰਗ ਦੀ ਬਲੈਰੋ ਗੱਡੀ ਵਿੱਚੋ 4 ਪਿਸਤੋਲਾ ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤੇ|
ਸ੍ਰ: ਚੌਹਾਨ ਨੇ ਗ੍ਰਿਫਤਾਰ ਕੀਤੇ ਲੁਟੇਰਿਆਂ ਦੇ ਗਿਰੋਹ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੀ ਮੁੱਢਲੀ ਪੁੱਛਗਿੱਛ ਤੋ ਪਾਇਆ ਗਿਆ ਹੈ ਕਿ ਇਹਨਾ ਵੱਲੋਂ ਹੁਣ ਤੱਕ ਪੰਜਾਬ ਅਤੇ ਹਰਿਆਣਾ ਸਟੇਟਾਂ ਵਿੱਚ ਲੁੱਟ ਖੋਹ,ਡਕੈਤੀ ਅਤੇ ਹਾਈਵੇ ਰੌਬਰੀ ਦੀਆਂ ਕੁਲ 22 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ|ਜਿਹਨਾ ਵਿਚੋਂ ਮਿਤੀ 04/12/2013 ਨੂੰ ਸਟੇਟ ਬੈਕ ਆਫ ਪਟਿਆਲਾ ਖੇਤੀਬਾੜੀ ਬ੍ਰਾਚ ਕੈਥਲ ਤੋ 44 ਲੱਖ ਰੂਪੈ ਕ੍ਹੈ ਲੈਕੇ ਜਾ ਰਹੀ ਬੈਕ ਕਰਮਚਾਰੀਆਂ ਦੀ ਇਕ ਪਾਰਟੀ ਦੀ ਮਰੂਤੀ ਕਾਰ ਨੂੰ ਨਵੀ ਅਨਾਜ ਮੰਡੀ ਕੈਥਲ ਵੈਅਰਹਾਉਸ ਦੇ ਗੋਦਾਮ ਨੇੜੇ ਅੱਗੇ ਗੱਡੀ ਲਾਕੇ ਰਾਹ ਰੋਕ ਕੇ ਹਥਿਆਰਾ ਦੀ ਨੋਕ ਤੇ ਅਤੇ ਕਰਮਚਾਰੀਆਂ ਦੀ ਅੱਖਾ ਵਿੱਚ ਮਿਰਚ ਪਾਉਡਰ ਪਾਕੇ ਕ੍ਹੈ ਵਾਲਾ ਟਰੰਕ ਲੁੱਟਕੇ ਅਤੇ ਸਕਿਉਟਰੀ ਗਾਰਡ ਦੀ ਰਾਈਫਲ ਖੋਹਕੇ ਫਰਾਰ ਹੋਣ ਦੀ ਵਾਰਦਾਤ ਅਤੇ ਮਿਤੀ 07/11/2013 ਨੂੰ ਐਕਸਿਸ ਬੈਕ ਫੁੱਲਾਂਵਾਲ ਲੁਧਿਆਣਾ ਤੋ 13 ਲੱਖ ਰੂਪੈ ਕੈਸ ਕਢਵਾਕੇ ਕਸਬਾ ਜੋਧਾ ਆਪਣੀ ਆੜਤ ਦੀ ਦੁਕਾਨ ਵੱਲ ਨੂੰ ਹੌਡਾਸਿਟੀ ਕਾਰ ਵਿੱਚ ਕੈਸ ਲੈਕੇ ਜਾ ਰਹੇ ਪਿਉ ਪੁੱਤ ਆੜਤੀਏ ਨੂੰ ਲਲਤੋ ਚੌਕ ਤੋ ਅੱਗੇ ੜ੦੍ਹ ਸਟਿਕਰ ਵਾਲੀ ਬਲੈਰੋ ਗੱਡੀ ਨਾਲ ਫੇਟ ਮਾਰਕੇ ਹਥਿਆਰਾਂ ਦੀ ਨੋਕ ਤੇ 13 ਲੱਖ ਕ੍ਹੈ ਵਾਲਾ ਲਿਫਾਫਾ ਖੋਹਕੇ ਫਰਾਰ ਹੋਣ ਦੀ ਵਾਰਦਾਤਾਂ ਪ੍ਰਮੁੱਖ ਹਨ |ਪੁੱਛਗਿੱਛ ਤੋ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਾਂ ਤਾਂ ਇਹ ਗੈਗ ਆਪਣੀਆਂ ਤੇ ਆਪਣੇ ਸਾਥੀਆਂ ਦੀਆਂ ਨਿਜੀ ਗੱਡੀਆਂ ਨੰ ਜਾਅਲੀ ਨੰਬਰ ਲਗਾਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤਦਾ ਸੀ ਜਾ ਫਿਰ ਜਾਅਲੀ ਨੰਬਰ ਵਾਲੀਆ ਆਪਣੀਆਂ ਗੱਡੀਆ ਨਾਲ ਪਹਿਲਾ ਹਾਈਵੇ ਤੋ ਫੇਟ ਮਾਰਕੇ ਜਾਂ ਘੇਰਕੇ ਹਥਿਆਰਾ ਦੀ ਨੋਕ ਤੇ ਗੱਡੀਆ ਖੋਹਕੇ ਫਿਰ ਉਹਨਾ ਖੋਹੀਆਂ ਗੱਡੀਆਂ ਨੂੰ ਜਾਅਲੀ ਨੰਬਰ ਲਗਾਕੇ ਵੱਡੀ ਲੁੱਟ ਦੀਆਂ ਵਾਰਦਾਤਾਂ ਲਈ ਵਰਤਦਾ ਸੀ| ਇਹ ਪੰਜਾਬ ਸਟੇਟ ਵਿੱਚ ਵਾਰਦਾਤ ਲਈ ਹਰਿਆਣਾ ਸਟੇਟ ਦਾ ਕੋਈ ਜਾਅਲੀ ਨੰਬਰ ਲਗਾ ਲੈਂਦੇ ਸੀ ਅਤੇ ਹਰਿਆਣਾ ਸਟੇਟ ਵਿੱਚ ਵਾਰਦਾਤ ਲਈ ਪੰਜਾਬ ਸਟੇਟ ਦਾ ਕੋਈ ਜਾਅਲੀ ਨੰਬਰ ਲਗਾ ਲੈਂਦੇ ਸੀ |ਇਹਨਾਂ ਨੇ ਵਾਰਦਾਤ ਕਰਨ ਲਈ ਸਾਹਨੇਵਾਲ,ਅਰਬਨ ਅਸਟੇਟ ਪਟਿਆਲਾ,ਜੀ.ਟੀ.ਰੋਡ ਢੰਡਾਰੀ ਕਲਾਂ ਲੁਧਿਆਣਾ, ਪੁੰਡਰੀ ਹਰਿਆਣਾ,ਕਾਲਰਾ ਮਾਰਕੀਟ ਸਿਵਲ ਲਾਇਨ ਕਰਨਾਲ,ਮੇਨ ਰੋਡ ਜਲਬਾਣਾ,ਜੀ.ਟੀ.ਰੋਡ ਨੇੜੇ ਸਾਹਬਾਦ,ਲਿੰਕ ਰੋਡ ਪਿੰਡ ਮਾਨਸ ਤੋ ਵੱਖ ਵੱਖ ਮਾਰਕੇ ਜਿਵੇਂ ਕਿ ਫੈਬੀਆ,ਜੈਟਾ,ਸਵੀਫਟ,ਸਵੀਫਟ ਡਿਜਾਇਰ,ਆਈ^20,ਵਿੰਟੋਜ,ਰਿਟ੦ ਆਦਿ ਗੱਡੀਆਂ ਜਾਂਦੇ ਰਾਹੀਆਂ ਦਾ ਪਿੱਛਾ ਕਰਕੇ ਫਿਰ ਫੇਟ ਮਾਕਰੇ ਜਾਂ ਗੱਡੀ ਅੱਗੇ ਲਾਕੇ ਘੇਰਕੇ ਖੋਹੀਆ ਹੋਣੀਆਂ ਮੰਨੀਆਂ ਹਨ| ਜਿਹਨਾ ਦਾ ਰਿਕਾਰਡ ਲਿਆ ਜਾ ਰਿਹਾ ਹੈ|
ਐਸ.ਐਸ.ਪੀ.ਪਟਿਆਲਾ ਨੇ ਅੱਗੇ ਦੱਸਿਆ ਕਿ ਤਫਤੀਸ ਤੋ ਪਾਇਆ ਗਿਆ ਹੈ ਕਿ ਇਹ ਲੁਟੇਰਾ ਗਿਰੋਹ ਵੀ ਮਨਜੀਤ ਸਿੰਘ ਦੇ ਪਹਿਲਾ ਬੇ^ਨਕਾਬ ਕੀਤੇ ਗਿਰੋਹ ਦਾ ਦੂਜਾ ਗਰੁੱਪ ਹੈ|ਇਹ ਗਰੁੱਪ ਸਾਲ 2013 ਤੋ ਕਰਾਇਮ ਵਿੱਚ ਸਰਗਰਮ ਚੱਲਿਆ ਆ ਰਿਹਾ ਸੀ| ਇਹਨਾ ਗੈਗਾ ਦੇ ਅੱਗੇ ਹੋਰ ਗਰੁੱਪਾਂ ਬਾਰੇ ਤਫਤੀਸ ਕੀਤੀ ਜਾ ਰਹੀ ਕਿ ਇਸ ਵੱਡੇ ਗਿਰੋਹ ਨੇ ਹੋਰ ਕਿੰਨੇ ਗਰੁੱਪ ਬਣਾਏ ਹੋਏ ਹਨ|ਇਹ ਗਰੁੱਪ ਚੰਗਾ ਕੈਸ ਜਾ ਹੋਰ ਸਮਾਨ ਜਾ ਵਧੀਆ ਗੱਡੀ ਲੁੱਟਣ ਉਪਰੰਤ ਦੂਜੇ ਗਰੁੱਪ ਨੂੰ ਵੀ ਦੇ ਦਿੰਦੇ ਸੀ| ਇਥੋ ਤੱਕ ਕਿ ਕਿਸੇ ਵੀ ਸਟੇਟ ਵਿੱਚ ਕਿਸੇ ਵੀ ਗਰੁੱਪ ਦਾ ਬੰਦਾ ਫੜੇ ਜਾਣ ਤੇ ਉਸਨੂੰ ਛਡਾਉਣ ਦੀ ਕੋਸਿਸ ਵਿੱਚ ਜਾ ਫਿਰ ਉਸਨੂੰ ਹੋਰ ਸਾਧਨ ਮੁਹਈਆ ਕਰਾਉਣ ਲਈ ਸਾਰੇ ਗਰੁੱਪ ਆਪੋ ਆਪਣੇ ਤਰੀਕੇ ਨਾਲ ਲੱਗ ਜਾਂਦੇ ਸੀ|
ਗ੍ਰਿਫਤਾਰ ਦੋਸੀਆਂ ਬਾਰੇ ਜਾਣਕਾਰੀ ਦਿੰਦਿਆ ਸ੍ਰ ਚੌਹਾਨ ਨੇ ਦੱਸਿਆ ਕਿ ਆਪਣੇ ਗਿਰੋਹ ਦੇ ਇਕ ਗਰੁੱਪ ਦੇ ਪਿਛਲੇ ਦਿਨੀ ਗ੍ਰਿਫਤਾਰ ਹੋਣ ਤੇ ਦੂਜਾ ਹਥਿਆਰਬੰਦ ਗਰੁੱਪ ਹੁਣ ਇਹਨਾ ਦੀ ਪੈਰਵਾਈ ਲਈ ਨਿਕਲਿਆ ਸੀ ਜਿਹਨਾਂ ਦੇ ਵੱਡੀਆ ਡਕੈਤੀ ,ਲੁੱਟ ਖੋਹ ਤੇ ਰੌਬਰੀ ਦੀ ਵਾਰਦਾਤਾਂ ਵਿੱਚ ਸਾਮਲ ਹੋਣ ਬਾਰੇ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 136 ਮਿਤੀ 09/10/16 ਅ/ਧ 392,395,382,411,413,473,489,120 ਬੀ.ਹਿੰ:ਦੰ: 25 ਅਸਲਾ ਐਕਟ ਥਾਣਾ ਸਦਰ ਪਟਿਆਲਾ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਵੱਲੋ ਦਰਜ ਕਰਾਇਆ ਗਿਆ ਸੀ|ਜਿਸ ਦੀ ਤਫਤੀਸ ਦੌਰਾਨ ਅੱਜ ਮਿਤੀ 10/10/16 ਨੂੰ ਚਿੱਟੇ ਰੰਗ ਦੀ ਬਲੈਰੋ ਗੱਡੀ ਨੰਬਰ .ਞ-37ਂ੍ਹ-3350 ਵਿੱਚ ਪਟਿਆਲਾ ਵੱਲ ਨੂੰ ਆਉਦੇ ਮਾਲਵਿੰਦਰ ਸਿੰਘ ਮਾਲੀ ਪੁੱਤਰ ਜਨਕ ਸਿੰਘ ਵਾਸੀ ਬੀਰਕਲਾਂ ਥਾਣਾ ਚੀਮਾ ਜਿਲਾ ਸੰਗਰੂਰ,ਧਰਮਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸੋਹੇਕੇ ਥਾਣਾ ਲੋਗੋਵਾਲ ਜਿਲਾ ਸੰਗਰੂਰ,ਬਿਕਰਮਜੀਤ ਸਿੰਘ ਵਿੱਕੀ ਪੁੱਤਰ ਹਰਭਜਨ ਸਿੰਘ ਵਾਸੀ ਫਤਿਹਗੜ੍ਹ ਥਾਣਾ ਨੀਸਿੰਗ ਜਿਲਾ ਕਰਨਾਲ ਅਤੇ ਮੇਹਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨੰਦਪੁਰ ਸਾਹਨੇਵਾਲ ਜਿਲਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਜਿਹਨਾਂ ਦੀ ਤਲਾ੍ਹੀ ਤਂੋ ਇਹਨਾ ਪਾਸੋ 4 ਪਿਸਤੌਲ 315 ਬੋਰ ਲੋਡ ਸਮੇਤ 09 ਕਾਰਤੂਸ ਬਰਾਮਦ ਹੋਏ ਹਨ|ਇਹਨਾਂ ਦੀ ਬਲੈਰੋ ਗੱਡੀ ਨੂੰ ਲਾਇਆ ਹਰਿਆਣਾ ਸਟੇਟ ਦਾ ਨੰਬਰ ਵੀ ਫਰਜੀ ਹੋਣਾ ਪਾਇਆ ਗਿਆ ਹੈ| ਇਹਨਾ ਸਾਰਿਆਂ ਪਾਸੋ ਡੁੰਘਾਈ ਨਾਲ ਪੁੱਛਗਿੱਛ ਕਰਕੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਹੋਰ ਵੀ ਅਹਿਮ ਇੰਕਸਾਫ ਹੋਣ ਦੀ ਉਮੀਦ ਹੈ|

Exit mobile version