Home Corruption News ਸਹਾਇਕ ਸਬ ਇੰਸਪੈਕਟਰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗਿ੍ਫ਼ਤਾਰ

ਸਹਾਇਕ ਸਬ ਇੰਸਪੈਕਟਰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗਿ੍ਫ਼ਤਾਰ

0

ਲੁਧਿਆਣਾ : ਲੁਧਿਆਣਾ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਸ਼ਿਮਲਾਪੁਰੀ ਵਿਚ ਤੈਨਾਤ ਇਕ ਸਹਾਇਕ ਸਬ ਇੰਸਪੈਕਟਰ ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਵਿਜੀਲੈਂਸ ਸ੍ ਸੰਦੀਪ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਕਾਰਵਾਈ ਉਪ ਪੁਲਿਸ ਕਪਤਾਨ ਸ: ਜਸਵਿੰਦਰ ਸਿੰਘ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ ਅਤੇ ਕਾਬੂ ਕੀਤਾ ਕਥਿਤ ਦੋਸ਼ੀ ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਹੈ | ਉਨਾ ਦੱਸਿਆ ਕਿ ਇਸ ਮਾਮਲੇ ਵਿਚ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਮਲਿਕ ਕਪੂਰ ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਗਈ ਹੈ | ਉਨਾ ਦੱਸਿਆ ਕਿ ਮਲਿਕ ਕਪੂਰ ਨੇ ਆਪਣੇ ਕੰਪਨੀ ਮਾਲਕਾਂ ਖਿਲਾਫ਼ ਸ਼ਿਕਾਇਤ ਕੀਤੀ ਸੀ | ਮਲਿਕ ਕਪੂਰ ਦੇ ਮਾਲਕਾਂ ਵੱਲੋਂ ਉਸਦੇ ਜ਼ਮਾਨਤੀ ਚੈਕ ਨੂੰ ਬੈਂਕ ਵਿਚ ਫੇਲ ਕਰਵਾ ਕੇ ਉਸ ਖਿਲਾਫ਼ ਕੇਸ ਦਰਜ ਕਰਵਾ ਦਿੱਤਾ ਸੀ | ਇਸ ਮਾਮਲੇ ਵਿਚ ਮਲਿਕ ਨੇ ਅਦਾਲਤ ਤੋਂ ਜ਼ਮਾਨਤ ਲੈ ਲਈ ਅਤੇ ਮਾਲਕਾਂ ਖਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕਰ ਦਿੱਤੀ | ਪੁਲਿਸ ਕਮਿਸ਼ਨਰ ਵੱਲੋਂ ਇਸ ਮਾਮਲੇ ਦੀ ਜਾਂਚ ਐਸ ਐਚ ਓ ਨੂੰ ਕਰਨ ਲਈ ਗਿਆ ਸੀ ਅਤੇ ਐਸ ਐਚ ਓ ਨੇ ਇਹ ਸ਼ਿਕਾਇਤ ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਸੌਾਪ ਕੇ ਰਿਪੋਰਟ ਦੇਣ ਲਈ ਹੁਕਮ ਦਿੱਤੇ | ਉਨਾ ਦੱਸਿਆ ਕਿ ਕੁਲਵਿੰਦਰ ਸਿੰਘ ਮੁਦਈ ਮਲਿਕ ਕਪੂਰ ਪਾਸੋਂ 5 ਹਜ਼ਾਰ ਦੀ ਰਿਸ਼ਵਤ ਮੰਗ ਰਿਹਾ ਸੀ | ਸ੍ ਕਪੂਰ ਨੇ ਇਸ ਦੀ ਸੂਚਨਾ ਵਿਜੀਲੈਂਸ ਬਿਊਰੋ ਨੂੰ ਦਿੱਤੀ ਤਾਂ ਉਨਾ ਨੇ ਫੌਰੀ ਕਾਰਵਾਈ ਕਰਦਿਆਂ ਕੁਲਵਿੰਦਰ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗਿ੍ਫ਼ਤਾਰ ਕਰ ਲਿਆ | ਉਸ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ |

Exit mobile version