Home Punjabi News ਸਿਹਤ ਵਿਭਾਗ ਨੇ ਵੱਖ-ਵੱਖ ਥਾਵਾਂ ਤੋਂ ਮਠਿਆਈਆਂ ਦੇ ਨਮੂਨੇ ਭਰੇ

ਸਿਹਤ ਵਿਭਾਗ ਨੇ ਵੱਖ-ਵੱਖ ਥਾਵਾਂ ਤੋਂ ਮਠਿਆਈਆਂ ਦੇ ਨਮੂਨੇ ਭਰੇ

0

ਲੁਧਿਆਣਾ, : ਤਿਉਹਾਰਾਂ ਦੀ ਆਮਦ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਮਿਲੇ ਦਿਸ਼ਾ ਨਿਰਦੇਸ਼ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਲੋਕਾਂ ਨ ਉਤਮ ਦਰਜੇ ਦੇ ਖਾਧ ਪਦਾਰਥ ਮੁਹੱਈਆਂ ਕਰਵਾਉਣ ਹਿੱਤ ਅਚਨਚੇਤ ਨਿਰੀਖਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ | ਇਸੇ ਲੜੀ ਤਹਿਤ ਜਿਲ੍ਹਾ ਸਿਹਤ ਪ੍ਸ਼ਾਸਨ ਦੀ ਹਿਦਾਇਤ ਤੇ ਅੱਜ ਜਿਲ੍ ਸਿਹਤ ਅਫ਼ਸਰ ਡਾ. ਅੰਦੇਸ਼ ਕੰਗ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਇਕ ਟੀਮ ਜਿਸ ਵਿਚ ਜਿਲ੍ਹਾ ਖੁਰਾਕ ਸੁਰੱਖਿਆ ਅਫ਼ਸਰ ਮਨੋਜ ਖੋਸਲਾ, ਰਵਿੰਦਰ ਗਰਗ, ਹਰਪ੍ਰੀਤ ਕੌਰ ਅਤੇ ਨਿਸ਼ਾ ਜੁਨੇਜਾ ਸ਼ਾਮਿਲ ਸਨ, ਨੇ ਸਰਾਭਾ ਨਗਰ ਸਥਿਤ ਇਕ ਨਾਮੀ ਹਲਵਾਈ ਦੀ ਦੁਕਾਨ ਤੋਂ ਕਲਾਕੰਦ ਅਤੇ ਬਰਫ਼ੀ ਦੇ ਅਤੇ ਇਥੇ ਹੀ ਇਕ ਹੋਰ ਵੱਡੇ ਡਪਾਰਟਮੈਂਟਲ ਸੋਟਰ ਫਲੇਵਰ ਮਿਲਕ ਬੀ. ਆਰ. ਐਸ. ਨਗਰ ਸਥਿਤ ਹਲਵਾਈ ਦੀ ਦੁਕਾਨ ਤੋਂ ਨਾਰੀਅਲ ਦੇ ਲੱਡੂਆਂ ਦੇ, ਘੁੰਮਾਰਮੰਡੀ ਸਥਿਤ 2 ਵੱਡੇ ਹਲਵਾਈਆਂ ਦੀਆਂ ਵਰਕਸ਼ਾਪਾਂ ਤੋਂ ਮੱਠੀਆਂ, ਲੱਡੂਆਂ, ਢੋਡਾ ਸਮੇਤ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਤੋਂ ਵੱਖ-ਵੱਖ ਕਿਸਤ ਦੀਆਂ ਮਠਿਆਈਆਂ ਦੇ 13 ਨਮੂਨੇ ਭਰ ਕੇ ਜਾਂਚ ਲਈ ਪ੍ਯੋਗਸ਼ਾਲਾ ਵਿਚ ਭੇਜੇ ਹਨ | ਇਸ ਮੌਕੇ ਡਾ. ਕੰਗ ਨੇ ਦੱਸਿਆ ਕਿ ਨਿਰੀਖਣ ਟੀਮ ਵੱਲੋਂ ਮੁੱਲਾਂਪੁਰ ਸਥਿਤ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਤੋਂ ਲੱਡੂਆਂ, ਗੁਲਾਬ ਜਾਮਨ, ਬਰਫ਼ੀ ਅਤੇ ਬਦਾਨੇ ਦੇ 5 ਨਮੂਨੇ ਭਰੇ ਹਨ | ਇਸ ਮੌਕੇ ਉਨ੍ਹਾਂ ਹਲਵਾਈਆਂ/ਮਾਲਕਾਂ ਨ ਹਿਦਾਇਤ ਕੀਤੀ ਕਿ ਉਹ ਖਾਣਯੋਗ ਰੰਗਾਂ ਅਤੇ ਵਧੀਆ ਦਰਜੇ ਦੇ ਵਰਤਣ ਨਾ ਕਿ ਮਿਲਾਵਟੀ ਸਮਾਨ ਦੀ ਵਰਤੋਂ ਕਰਨ |

Exit mobile version