Home Crime News ਗੋਲੀ ਲੱਗਣ ਦੇ ਬਾਵਜੂਦ ਏ.ਐਸ.ਆਈ ਮਲਕੀਤ ਸਿੰਘ ਨੇ ਲੰਬੀ ਮੁਸ਼ੱਕਤ ਤੋਂ ਬਾਅਦ...

ਗੋਲੀ ਲੱਗਣ ਦੇ ਬਾਵਜੂਦ ਏ.ਐਸ.ਆਈ ਮਲਕੀਤ ਸਿੰਘ ਨੇ ਲੰਬੀ ਮੁਸ਼ੱਕਤ ਤੋਂ ਬਾਅਦ ਕੀਤਾ ਦੋਸ਼ੀ ਨੂੰ ਕਾਬੂ : ਡੀਜੀਪੀ

0

ਚੰਡੀਗੜ੍ਹ,: ਤਰਨ ਤਾਰਨ ਪੁਲਿਸ ਨੇ ਸੋਮਵਾਰ ਨੂੰ ਨਸ਼ਾ ਤਸਕਰ ਅਤੇ ਗੈਂਗਸਟਰ ਰਸ਼ਪਾਲ ਸਿੰਘ ਨੂੰ ਕਾਬੂ ਕਰ ਲਿਆ, ਜਿਸ ਉੱਤੇ ਅੱਤਵਾਦੀਆਂ ਨਾਲ ਸੰਬੰਧ ਹੋਣ ਦਾ ਸ਼ੱਕ ਵੀ ਹੈ। ਇਸ ਦੌਰਾਨ ਲੱਤ ਵਿੱਚ ਗੋਲੀ ਲੱਗਣ ਤੇ ਬਾਜਵਜੂਦ ਜਖਮੀ ਹਾਲਤ ਵਿੱਚ ਏਐਸਆਈ ਮਲਕੀਤ ਸਿੰਘ ਨੇ ਬਹਾਦਰੀ ਨਾਲ ਦੋਸ਼ੀ ਦਾ ਪਿੱਛਾ ਕਰਨ ਪਿਛੋਂ ਉਸ ਨੂੰ ਕਾਬੂ ਕਰ ਲਿਆ।
ਏ.ਐਸ.ਆਈ ਮਲਕੀਤ ਸਿੰਘ ਭਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਸ਼ਪਾਲ ਸਿੰਘ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ, ਜਿਸ ਪਾਸੋਂ ਇਕ ਦੇਸੀ ਅਰਧ-ਆਟੋਮੈਟਿਕ ਪਿਸਤੌਲ, 02 ਮੈਗਜੀਨ, 06 ਜਿੰਦਾ ਕਾਰਤੂਸ ਅਤੇ ਪੀਬੀ 10-ਜੀ ਜੇਡ -6673 ਨੰਬਰ ਵਾਲਾ ਇਕ ਬੁਲੇਟ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਉਸਦੇ ਫਰਾਰ ਸਾਥੀ ਦੀ ਖੋਜ ਲਈ ਕਾਰਵਾਈ ਜਾਰੀ ਹੈ।
ਡੀਜੀਪੀ ਨੇ ਦੱਸਿਆ ਕਿ ਰਸ਼ਪਾਲ ਦੇ ਅੱਤਵਾਦੀਆਂ ਨਾਲ ਵੀ ਸਬੰਧ ਸਨ ਅਤੇ ਉਹ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ । ਉਕਤ ਦੋਸ਼ੀ ਵਿਰੁੱਧ ਐਨਡੀਪੀਐਸ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅੰਮ੍ਰਿਤਸਰ, ਤਰਨਤਾਰਨ ਅਤੇ ਮੁਹਾਲੀ ਵਿੱਚ 8 ਐਫਆਈਆਰਜ ਦਰਜ ਹਨ। ਡੀਜੀਪੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਸ਼ਪਾਲ ਤੋਂ ਕਈ ਹਥਿਆਰ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਸਨ।
ਸ੍ਰੀ ਗੁਪਤਾ ਅਨੁਸਾਰ ਸਥਾਨਕ ਰੈਂਕ ਦੇ ਏਐਸਆਈ ਮਲਕੀਤ ਸਿੰਘ, ਭਿੱਖੀਵਿੰਡ ਵਿਖੇ ਤਾਇਨਾਤ ਹੋਮ-ਗਾਰਡ ਜਵਾਨ ਰਣਜੀਤ ਸਿੰਘ ਸਮੇਤ ਸੋਮਵਾਰ ਨੂੰ ਪਿੰਡ ਫੂਲਾ ਵਿਖੇ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਬਾਰੇ ਜਾਂਚ ਕਰਨ ਗਏ ਸਨ। ਵਾਪਸ ਆਉਂਦੇ ਸਮੇਂ ਉਨ੍ਹਾਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਇੱਕ ਮੋਟਰਸਾਈਕਲ ਉਪਰ ਆਉਂਦਿਆਂ ਵੇਖਿਆ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਰੋਕਿਆ। ਪੁੱਛਗਿੱਛ ਦੌਰਾਨ ਇੱਕ ਸ਼ੱਕੀ, ਰਸ਼ਪਾਲ ਸਿੰਘ ਉਰਫ ਦੌਲਾ ਵਾਸੀ ਭੁੱਚਰ ਕਲਾਂ ਜ਼ਿਲ੍ਹਾ ਤਰਨ ਤਾਰਨ, ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਏਐਸਆਈ ਨੇ ਕਾਫ਼ੀ ਮੁਸ਼ੱਕਤ ਪਿੱਛੋ ਧਰ ਦਬੋਚਿਆ।
ਰਸ਼ਪਾਲ ਸਿੰਘ ਨੇ ਏਐਸਆਈ ਮਲਕੀਤ ਸਿੰਘ ‘ਤੇ ਚਾਰ ਗੋਲੀਆਂ ਚਲਾਈਆਂ ਅਤੇ ਇੱਕ ਗੋਲੀ ਉਸ ਦੇ ਸੱਜੀ ਲੱਤ ਵਿੱਚ ਲੱਗੀ ਅਤੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਗੰਭੀਰ ਰੂਪ ਨਾਲ ਜਖਮੀ ਹੋਣ ਦੇ ਬਾਵਜੂਦ ਏਐਸਆਈ ਮਲਕੀਤ ਸਿੰਘ ਨੇ ਪੀਐਚਜੀ ਰਣਜੀਤ ਸਿੰਘ ਦੀ ਮਦਦ ਨਾਲ ਸ਼ੱਕੀ ਨੂੰ ਕਾਬੂ ਕੀਤਾ ਅਤੇ ਸੈਮੀ-ਆਟੋਮੈਟਿਕ ਪਿਸਤੌਲ ਖੋਹ ਲਿਆ।
ਏਐਸਆਈ ਮਲਕੀਤ ਸਿੰਘ ਸਾਲ 1994 ਵਿਚ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ ਅਤੇ ਉਸ ਦੀ ਚੰਗੇ ਸੇਵਾ ਰਿਕਾਰਡ ਕਰਕੇ 27.02.2020 ਨੂੰ ਏਐਸਆਈ ਦਾ ਸਥਾਨਕ ਰੈਂਕ ਦਿੱਤਾ ਗਿਆ ਸੀ।
ਡੀ ਜੀ ਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਕੱਦਮਾ ਨੰਬਰ 159 ਮਿਤੀ 24.08.202 ਨੂੰ ਆਈ ਪੀ ਸੀ ਦੀ ਧਾਰਾ 307, 332, 333, 353, 186, 34 25,27 ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਰਸ਼ਪਾਲ ਵਿਰੁੱਧ ਦਰਜ ਕੀਤੇ ਪਿਛਲੇ ਕੇਸਾਂ ਦਾ ਵੇਰਵਾ ਹੇਠਾਂ ਅਨੁਸਾਰ ਹੈ:
* ਐਫਆਈਆਰ ਨੰਬਰ 141 ਮਿਤੀ 17.10.2009 ਅਧੀਨ 21/61/85 ਐਨਡੀਪੀਐਸ ਐਕਟ ਥਾਣਾ ਐਸ ਛਬਾਲ
* ਐਫਆਈਆਰ ਨੰਬਰ 44 ਮਿਤੀ 03-04-2013, ਅਧੀਨ 411, 414, 498-ਏ, ਬੀ, ਸੀ, ਡੀ ਆਈ ਪੀ ਸੀ 15,18,21,22 / 61/85 ਐਨਡੀਪੀਐਸ ਐਕਟ, 25/54/59 ਆਰਮਜ ਐਕਟ ਦੇ ਥਾਣਾ ਸਰਹਾਲੀ।
* ਐਫਆਈਆਰ ਨੰ. 152 ਮਿਤੀ 11-10-2013, ਆਈਪੀਸੀ ਦੀ ਧਾਰਾ 302,307,452,148,149 25/54/59 ਆਰਮਜ ਐਕਟ ਤਹਿਤ ਥਾਣਾ ਝਬਾਲ।
* ਐਫਆਈਆਰ ਨੰ. 16 ਮਿਤੀ 26-02-2015, ਅਧੀਨ 21,22 / 61/85 ਐਨ ਡੀ ਪੀ ਐਕਟ ਥਾਣਾ ਭਿੰਡੀ ਸੈਦਾ, ਜ਼ਿਲ•ਾ ਅੰਮ੍ਰਿਤਸਰ।
* ਐਫਆਈਆਰ ਨੰਬਰ 14 ਮਿਤੀ 23-07-2015, ਅਧੀਨ 21,25,29 / 61/85 ਐਨਡੀਪੀਐਸ ਐਕਟ, 25/54/59 ਆਰਮਜ ਐਕਟ ਥਾਣਾ ਐਸਐਸਓਸੀ ਅੰਮ੍ਰਿਤਸਰ।
* ਐਫਆਈਆਰ ਨੰ: 370 ਮਿਤੀ 30-09-2015, ਅਧੀਨ 21, 29/61/85 ਐਨ ਡੀ ਪੀ ਐਕਟ, ਥਾਣਾ ਸਿਟੀ ਤਰਨ ਤਾਰਨ।
* ਐਫਆਈਆਰ ਨੰ. 226 ਮਿਤੀ 18-05-2020 ਆਈਪੀਸੀ ਦੀ ਧਾਰਾ 302, 506, 148, 149, 188, 269, 270 25, 27/54/59 ਆਰਮਜ ਐਕਟ, 51 ਬੀਡੀਐਮ ਐਕਟ ਤਹਿਤ ਮਾਮਲਾ ਦਰਜ।
* ਐਫਆਈਆਰ ਨੰ. 09 ਮਿਤੀ 01.06.2020 ਅਧੀਨ 153-ਏ, 171, 465, 467, 468, 471, 120-ਬੀ ਆਈ ਪੀ ਸੀ 25/54/69 ਆਰਮਜ ਐਕਟ, 10,13,18,19,20 ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 (ਸੋਧ 2012) ਥਾਣਾ ਐਸ ਐਸ ਓ ਐਸ ਐਸ ਏ ਐਸ ਨਗਰ।

Exit mobile version