Home Punjabi News ਅੱਜ ਤੋਂ ਪੱਤਰਕਾਰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀਆਂ ਲੈ ਸਕਦੇ...

ਅੱਜ ਤੋਂ ਪੱਤਰਕਾਰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀਆਂ ਲੈ ਸਕਦੇ ਹਨ ਸੇਵਾਵਾਂ

0

ਚੰਡੀਗੜ-ਅੱਜ ਤੋਂ ਮਾਣਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਸਿਹਤ ਬੀਮਾ ਯੋਜਨਾ ਦੀਆਂ ਸਿਹਤ ਸੇਵਾਵਾਂ ਲੈ ਸਕਦੇ ਹਨ। ਹੁਣ ਇਹ ਪੱਤਰਕਾਰ ਸੂਬੇ ਦੇ ਸੂਚੀਬੱਧ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭ ਪ੍ਰਾਪਤ ਕਰ ਸਕਦੇ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਕੀਮ ਪੱਤਰਕਾਰਾਂ ਨੂੰ ਅਤੇ ਉਨਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਿਹਤ ਸੁਰੱਖਿਆ ਮੁਹੱਈਆ ਕਰਵਾਏਗੀ। ਕਿਹਾ ਕਿ ਮੀਡੀਆ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿਉਂ ਕਿ ਸਾਡੇ ਸੰਘੀ ਢਾਂਚੇ ਦਾ ਚੌਥਾ ਥੰਮ ਹੈ। ਅੱਗੇ ਕਿਹਾ ਕਿ ਇਸ ਸਕੀਮ ਤਹਿਤ ਲਾਭਪਾਤਰੀ ਦੂਜੀ ਅਤੇ ਤੀਜੀ ਸ੍ਰੇਣੀ ਦੀਆਂ ਆਪਰੇਸ਼ਨ ਅਤੇ ਸਰਜਰੀ ਵਰਗੀਆਂ ਮਹਿੰਗੀਆਂ ਇਲਾਜ ਸੇਵਾਵਾਂ ਲੈ ਸਕਦੇ ਹਨ।

Exit mobile version