Home Crime News ਅਗਵਾ ਮਾਮਲਾ ਸੁਲਝਾਵੁਣ ਵਿੱਚ ਰਹੀ ਸੀ.ਸੀ.ਟੀ.ਵੀ. ਕੈਮਰੇ ਦੀ ਅਹਿਮ ਭੂਮਿਕਾ-ਐਸ.ਐਸ.ਪੀ.

ਅਗਵਾ ਮਾਮਲਾ ਸੁਲਝਾਵੁਣ ਵਿੱਚ ਰਹੀ ਸੀ.ਸੀ.ਟੀ.ਵੀ. ਕੈਮਰੇ ਦੀ ਅਹਿਮ ਭੂਮਿਕਾ-ਐਸ.ਐਸ.ਪੀ.

0

ਪਟਿਆਲਾ, :ਬਰਿਟਿਸ਼ ਕੋ ਐਜੁਕੇਸ਼ਨ ਸਕੂਲ ਦੀ 8 ਸਾਲ ਦੀ ਬੱਚੀ ਸਾਨਵੀ ਗੁਪਤਾ ਦੇ ਅਗਵਾਕਾਰਾਂ ਨੂੰ ਚਾਰ ਦਿਨਾਂ ਦੇ ਅੰਦਰ ਗਰਿਫਤਾਰ ਕਰਕੇ ਪਟਿਆਲਾ ਪੁਲਿਸ ਨੇ ਸਾਰਾ ਮਾਮਲਾ ਸੁਲਝਾ ਲਿਆ ਹੈ।
ਪਟਿਆਲਾ ਪੁਲਿਸ ਜੋਨ ਦੇ ਵਾਧੂ ਕਾਰਜਭਾਰ ਦੇਖ ਰਹੇ ਡੀ.ਆਈ.ਜੀ. ਰੋਪੜ ਸ਼੍ ਗੁਰਸ਼ਰਨ ਸਿੰਘ ਸੰਧੂ ਨੇ ਐਸ.ਐਸ.ਪੀ. ਪਟਿਆਲਾ ਸ਼੍ ਗੁਰਮੀਤ ਸਿੰਘ ਚੌਹਾਨ ਅਤੇ ਜ਼ਿਲਾ ਪੁਲਿਸ ਅਧਿਕਾਰੀਆਂ ਦੇ ਨਾਲ ਆਯੋਜਿਤ ਪਰੈਸ ਕਾਨਫਰੰਸ ਮੌਕੇ ਦੱਸਿਆ ਕਿ ਪਹਿਲਾਂ ਦਬਾਅ ਬਣਾ ਕੇ ਅਗਵਾ ਕੀਤੀ ਗਈ ਬੱਚੀ ਨੂੰ ਸੱਤ ਘੰਟਿਆਂ ਵਿੱਚ ਹੀ ਸਹੀ ਸਲਾਮਤ ਛੁਡਵਾਉਣ ਅਤੇ ਫਿਰ ਅਗਵਾਕਾਰਾਂ ਨੂੰ ਸਲਾਖਾਂ ਦੇ ਪਿੱਛੇ ਧਕੇਲਣ ਵਾਲੀ ਪੁਲਿਸ ਦੀ ਜਾਂਚ ਟੀਮ ਨੂੰ ਸਨਮਾਨ ਪੁਰਸਕਾਰ ਦੇਣ ਜਲਦੀ ਡੀ.ਜੀ.ਪੀ. ਪੰਜਾਬ ਪਟਿਆਲਾ ਆਉਣਗੇ।
ਡੀ.ਆਈ.ਜੀ. ਨੇ ਆਖਿਆ ਕਿ ਸ਼ਹਿਰ ਦੇ ਭੀੜ ਭੜੱਕੇ ਵਾਲੇ ਖੇਤਰਾਂ ਵਿੱਚ ਕੁਝ ਦਿਨਾਂ ਵਿੱਚ ਹੀ ਅਪਰਾਧ ਦੀਆਂ ਦੋ ਵੱਡੀਆਂ ਘਟਨਾਵਾਂ ਨੂੰ ਦੇਖਦੇ ਹੋਏ ਅਤੇ ਸ਼ਹਿਰ ਦੇ ਆਸਪਾਸ ਦੀਆਂ ਸਾਰੀਆਂ ਮਹੱਤਵਪੂਰਨ ਥਾਵਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਇਸ ਸਬੰਧੀ ਐਸ.ਐਸ.ਪੀ. ਸ: ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਇਹਨਾਂ ਕੈਮਰਿਆਂ ਦੇ ਲਈ ਉਹ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜਿੱਥੇ ਉਹ ਆਪਣੇ ਘਰਾਂ ਦੀ ਸੁਰੱਖਿਆ ਦੇ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਂਦੇ ਹਨ, ਉੱਥੇ ਘੱਟ ਤੋਂ ਘੱਟ ਕੈਮਰਾ ਬਾਹਰ ਵਾਲੇ ਪਾਸੇ ਨੂੰ ਕਰਕੇ ਰਸਤੇ ਵਿੱਚ ਵੀ ਲਗਾਉਣ। ਉਹਨਾਂ ਦੱਸਿਆ ਕਿ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਵਿੱਚ ਅੰਤਰ ਹੋ ਸਕਦਾ ਹੈ ਪਰ ਕੇਮਰੇ ਦੀ ਨਿਗਾਹ ਵਿੱਚ ਨਹੀਂ। ਸ਼੍ ਚੌਹਾਨ ਨੇ ਹਾਲ ਹੀ ਵਿੱਚ ਹੋਈਆਂ ਅਪਰਾਧਿਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹਨਾਂ ਸਾਰੀਆਂ ਨੂੰ ਜਲਦੀ ਸੁਲਝਾਉਣ ਵਿੱਚ ਸੀ.ਸੀ.ਟੀ.ਵੀ. ਕੈਮਰੇ ਦੀ ਅਹਿਮ ਭੂਮਿਕਾ ਰਹੀ ਹੈ। ਇਹਨਾਂ ਵਿੱਚ ਜਵੈਲਰ ਦੇ ਹੋਈਂ ਲੁੱਟ ਅਤੇ ਅਪਹਰਣ ਦਾ ਮਾਮਲਾ ਵੀ ਸ਼ਾਮਿਲ ਹੈ।
ਇਸ ਮੌਕੇ ਡੀ.ਆਈ.ਜੀ. ਨੇ ਅਗਵਾ ਦੇ ਮਾਮਲੇ ਵਿੱਚ ਗਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਸਬੰਧ ਵਿੱਚ ਦੱਸਿਆ ਕਿ ਪਟਿਆਲਾ ਪੁਲਿਸ ਨੇ ਦੋਹਾਂ ਅਗਵਾਕਾਰਾਂ ਦੀਪਕ ਕੁਮਾਰ ਉਰਫ ਦੀਪਾ ਪੁੱਤਰ ਰਾਜ ਕੁਮਾਰ ਵਾਸੀ ਮ:ਨੰ: ਬੀ.46 ਮਹਿੰਦਰਾ ਕਲੋਨੀ ਪਟਿਆਲਾ ਅਤੇ ਅਜੈ ਵਰਮਾ ਪੁੱਤਰ ਗੁਰਚਰਨ ਸਿੰਘ ਵਾਸੀ 38 ਰਾਜ ਕਲੋਨੀ ਪਟਿਆਲਾ ਨੂੰ ਅੱਜ ਗਰਿਫਤਾਰ ਕਰਕੇ ਵਾਰਦਾਤ ਵਿਚ ਵਰਤੀਆਂ ਦੋਵੇ ਕਾਰਾਂ ਵਰਨਾ ਕਾਰ ਤੇ ਮਾਰੂਤੀ ਜੈਨ ਕਾਰ ਅਤੇ ਦੋਵੇ ਬੁਲਟ ਮੋਟਰਸਾਈਕਲ ਸਮੇਤ ਇਕ 32 ਬੋਰ ਪਿਸਟਲ ਸਮੇਤ 4 ਕਾਰਤੂਸ ਬਰਾਮਦ ਕੀਤੇ ।
ਡੀ.ਆਈ.ਜੀ ਰੂਪਨਗਰ ਨੇ ਸਾਰੇ ਮਾਮਲੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਬਰਿਟਸ ਕੋ-ਐਡ ਸਕੂਲ ਸਾਂਈ ਮਾਰਕੀਟ ਪਟਿਆਲਾ ਦੀ ਦੂਜੀ ਕਲਾਸ ਦੀ 8 ਸਾਲ ਦੀ ਮਾਸੂਮ ਵਿਦਿਆਰਥਣ ਸਾਨਵੀ ਗੁਪਤਾ ਪੁੱਤਰੀ ਅਮਿਤ ਗੁਪਤਾ ਵਾਸੀ ਮਿਸਰੀ ਬਜਾਰ ਪਟਿਆਲਾ ਨੂੰ ਮਿਤੀ 04/05/2016 ਨੂੰ ਰਿਕਸਾ ਬੱਗੀ ਤੇ ਸਕੂਲ ਜਾਦੀ ਨੂੰ 7-25 ਏ.ਐਮ ਪਰ ਨੂੰ ਉਸੇ ਸਮੇ ਵਰਨਾ ਕਾਰ ਸਵਾਰਾਂ ਨੇ ਅਗਵਾ ਕਰ ਲਿਆ ਸੀ ਜਦੋਂ ਬੱਚੀ ਦਾ ਰਿਕਸਾ ਬੱਗੀ ਬਰਿਟਸ ਕੋ-ਐਡ ਸਕੂਲ ਨੂੰ ਜਾਣ ਲਈ ਅਨਾਰਦਾਨਾ ਚੌਕ ਕਰਾਸ ਕਰ ਰਹੀ ਸੀ ਤੇ 15 ਮਿੰਟ ਦੇ ਵਕਫੇ ਮਗਰੋਂ ਅਗਵਾਕਾਰਾ ਨੇ ਬੱਚੀ ਦੇ ਪਿਤਾ ਅਮਿਤਾ ਗੁਪਤਾ ਟੈਲੀਫੋਨ ਤੇ ਸੰਪਰਕ ਕਰਕੇ ਉਸ ਪਾਸੋ ਭਾਰੀ ਫਿਰੋਤੀ ਦੀ ਮੰਗ ਕੀਤੀ । ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਦਿਆਂ ਪਟਿਆਲਾ ਸ਼ਹਿਰ ਨੂੰ ਕੂਝ ਮਿੰਟਾਂ ਵਿਚ ਹੀ ਸੀਲ ਕਰ ਦਿੱਤਾ ਅਤੇ ਲੜਕੀ ਦੇ ਪਿਤਾ ਅਮਿਤ ਗੁਪਤਾ ਦੀ ਇਤਲਾਹ ਤੇ ਮੁਕੱਦਮਾ ਨੰਬਰ 98 ਮਿਤੀ 04/05/2016 ਅ/ਧ 364ਏ/34 ਹਿੰ:ਡੰ ਥਾਣਾ ਕੋਤਵਾਲੀ ਪਟਿਆਲਾ ਦਰਜ ਕਰਕੇ ਤਫਤੀਸ ਅਰੰਭ ਦਿੱਤੀ । ਪੁਲਿਸ ਨੇ ਇਸ ਸਾਰੇ ਮਾਮਲੇ ਨੂੰ ਸੁਲਝਾਉਣ ਲਈ ਵਿਸ਼ੇਸ਼ ਤੋਰ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕਿਸੇ ਵੀ ਸੁਰਤ ਵਿਚ ਅਗਵਾ ਹੋਈ ਬੱਚੀ ਦੀ ਜਾਨ ਦੀ ਸਲਾਮਤੀ ਰਹੇ। ਜਿਸ ਲਈ ਪਟਿਆਲਾ ਦੀ ਸਾਰੀ ਫੋਰਸ ਨੂੰ ਐਸ.ਐਸ.ਪੀ. ਪਟਿਆਲਾ ਨੇ ਖੁਦ ਬਰੀਫ ਕੀਤਾ ਅਤੇ ਖੁਦ ਅਪਰੇਸਨ ਦੀ ਕਮਾਨ ਸੰਭਾਲ ਕੇ ਬੱਚੀ ਦੀ ਤਲਾਸ ਲਈ ਪਟਿਆਲਾ ਦੇ ਸੀਨੀਅਰ ਪੁਲਿਸ ਅਫਸਰਾਂ ਅੱਡ ਅੱਡ ਟੀਮਾਂ ਨੂੰ ਅੱਡ-ਅੱਡ ਟਾਸਕ ਦਿੱਤੇਂ । ਇਨਾ ਸਾਰੀਆਂ ਟੀਮਾਂ ਵਿਚ ਤਕਨੀਕੀ ਮੁਹਾਰਤ ਰੱਖਣ ਵਾਲੇ ਕਰਮਚਾਰੀਆਂ ਦੇ ਨਾਲ ਨਾਲ ਫੀਲਡ ਦੇ ਵਧੀਆ ਤਜਰਬੇਕਾਰ ਅਫਸਰਾਂ ਨੂੰ ਵਿਸ਼ੇਸ਼ ਤੋਰ ਤੇ ਸ਼ਾਮਲ ਕੀਤਾ ਅਤੇ ਅਗਵਾਕਾਰਾਂ ਦੇ ਆਲੇ ਦੁਆਲੇ ਇਸ ਤਰਾਂ ਸਿਕੰਜਾ ਕੱਸਿਆ ਅਤੇ ਘੇਰਾਬੰਦੀ ਤੰਗ ਕਰਨੀ ਸੁਰੂ ਕੀਤੀ ,ਜਿਸ ਤੇ ਘਿਰੇ ਅਗਵਾਕਾਰਾਂ ਕੋਲ ਹੋਰ ਕੋਈ ਚਾਰਾ ਨਾ ਬਚਣ ਤੇ ਅਗਵਾਕਾਰ ਬੱਚੀ ਨੂੰ ਸੂਲਰ ਪਟਿਆਲਾ ਵਿਖੇ ਇਕ ਗਲੀ ਵਿਚ ਛੱਡ ਕੇ ਫਰਾਰ ਹੋ ਗਏ।
ਸ੍: ਸੰਧੂ ਨੇ ਅੱਗੇ ਦੱਸਿਆ ਕਿ ਬੱਚੀ ਦੇ ਸਹੀ ਸਲਾਮਤ ਵਾਰਸਾਂ ਦੇ ਹਵਾਲੇ ਕਰਨ ਤੋ ਬਾਅਦ ਪਟਿਆਲਾ ਪੁਲਿਸ ਨੇ ਆਪਣਾ ਖੁਫੀਆ ਅਪਰੇਸਨ ਬਾ-ਦਸਤੂਰ ਜਾਰੀ ਰੱਖਿਆ ਅਤੇ ਐਸ.ਐਸ.ਪੀ.ਪਟਿਆਲਾ ਨੇ ਆਪਣੀ ਅਗਵਾਈ ਵਿਚ ਸ੍: ਹਰਵਿੰਦਰ ਸਿੰਘ ਵਿਰਕ ਐਸ.ਪੀ.ਇਨਵੈ, ਸ੍: ਦਲਜੀਤ ਸਿੰਘ ਰਾਣਾ ਐਸ.ਪੀ.ਸਿਟੀ, ਸ੍: ਹਰਪਾਲ ਸਿੰਘ ਸਿਟੀ-1, ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਐਸ.ਐਚ.ਓ ਕੋਤਵਾਲੀ ਪਟਿਆਲਾ ਅਤੇ ਇੰਸਪੈਕਟਰ ਬਿਕਰਮਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀਆਂ ਅੱਡ ਅੱਡ ਟੀਮਾਂ ਬਣਾ ਕੇ ਉਹਨਾਂ ਨੂੰ ਅੱਡ-ਅੱਡ ਟਾਸਕ ਦੇ ਕੇ ਟੈਕਨੀਕਲ ਤਰੀਕੇ ਨਾਲ ਤਫਤੀਸ ਨੂੰ ਅੱਗੇ ਵਧਾਇਆ। ਇਨਾਂ ਟੀਮਾਂ ਨੇ ਸ਼ਹਿਰ ਵਿਚ ਉਹਨਾਂ ਰਸਤਿਆਂ ਤੇ ਜਿਥੋਂ ਲੜਕੀ ਨੂੰ ਅਗਵਾ ਕਰਕੇ ਕਾਰ ਵਿਚ ਲਿਜਾਇਆ ਗਿਆ ਸੀ,ਉਪਰ ਲੱਗੇ ਵੱਖ ਵੱਖ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਹਾਸਲ ਕਰਕੇ ਸਰਚ ਕੀਤੀਆਂ , ਜਿਹਨਾਂ ਤੋ ਮਿਲੇ ਸੁਰਾਗਾਂ ਤੋ ਸ਼ਹਿਰ ਵਿੱਚ ਸ਼ੱਕੀ ਗੱਡੀਆਂ ਦੀ ਛਾਣਬੀਣ ਸੁਰੂ ਕੀਤੀ ਅਤੇ ਟੈਕਨੀਕਲ ਤਫਤੀਸ ਤੋ ਜਾਂਚ ਟੀਮ ਨੇ ਪਤਾ ਲਗਾਇਆ ਕਿ ਜਿਹੜਾ ਮੋਬਾਇਲ ਫੋਨ ਅਗਵਾਕਾਰਾ ਵੱਲੋ ਫਿਰੌਤੀ ਦੀ ਮੰਗ ਕਰਨ ਲਈ ਵਰਤਿਆ ਜਾ ਰਿਹਾ ਸੀ,ਉਹ ਫੋਨ ਮਿਤੀ 30/04/2016 ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋ ਇਕ ਫਰੂਟ ਰੇਹੜੀ ਵਾਲੇ ਤੋ ਅਗਵਾਕਾਰਾਂ ਨੇ ਬੁਲਟ ਮੋਟਰਸਾਈਕਲ ਤੇ ਖੋਹਿਆ ਸੀ। ਜਿਸ ਤੋਂ ਜਾਂਚ ਟੀਮ ਨੇ ਅਗਵਾਕਾਰਾਂ ਦੇ ਹੁਲੀਏ ਤੇ ਹੋਰ ਜਾਣਕਾਰੀਆਂ ਹਾਸਲ ਕਰਦੇ ਹੋਏ ਅਗਵਾਕਾਰਾਂ ਤੇ ਸਿਕੰਜਾ ਕੱਸਿਆ ਤਾਂ ਦੋਵੇ ਅਗਵਾਕਾਰ ਅੱਜ ਮਿਤੀ 08/05/2016 ਨੂੰ ਪੁਲਿਸ ਦੇ ਭਾਰੀ ਦਬਾਅ ਦੇ ਚੱਲਦਿਆਂ ਵਰਨਾ ਕਾਰ ਵਿਚ ਪਟਿਆਲਾ ਸਹਿਰ ਛੱਡ ਕੇ ਆਪਣੇ ਕਿਸੇ ਲੁਕਣ ਟਿਕਾਣੇ ‘ਤੇ ਪਨਾਹ ਲੈਣ ਲਈ ਕਿਸੇ ਬਾਹਰਲੀ ਸਟੇਟ ਜਾਣ ਲੱਗੇ ਸਨ। ਜਿਹਨਾ ਨੂੰ ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਨੇ ਆਪਣੀ ਟੀਮ ਅਤੇ ਸੀ.ਆਈ.ਏ ਪਟਿਆਲਾ ਦੀ ਟੀਮ ਦੇ ਨਾਲ ਲੱਕੜ ਮੰਡੀ ਚੌਕ ਪਟਿਆਲਾ ਤੋ ਗਰਿਫਤਾਰ ਕੀਤਾ ਅਤੇ ਵਰਨਾ ਕਾਰ ਮੌਕੇ ਤੇ ਕਬਜੇ ਵਿਚ ਲਈ ।
ਡੀ.ਆਈ.ਜੀ ਰੂਪਨਗਰ ਨੇ ਅੱਗੇ ਦੱਸਿਆ ਕਿ ਦੋਹਾ ਅਗਵਾਕਾਰਾਂ ਤੋ ਵਿਗਿਆਨਕ ਢੰਗ ਨਾਲ ਮੌਕੇ ਪਰ ਹੀ ਅੱਡ- ਅੱਡ ਕਰਕੇ ਪੁੱਛਗਿੱਛ ਕੀਤੀ ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਅਗਵਾ ਦੀ ਇਸ ਵਾਰਦਾਤ ਦਾ ਮਾਸਟਰ ਮਾਂਈਂਡ ਦੀਪਕ ਕੁਮਾਰ ਉਰਫ ਦੀਪਾ ਪੁੱਤਰ ਰਾਜ ਕੁਮਾਰ ਵਾਸੀ ਮਹਿੰਦਰਾ ਕਲੋਨੀ ਪਟਿਆਲਾ ਹੈ ਜਿਸ ਨੇ ਰਿਮਟ ਕਾਲਜ ਗੋਬਿੰਦਗੜ ਤੋ ਬੀ.ਟੈਕ ਕੀਤੀ ਹੋਈ ਹੈ, ਜਿਸਨੇ ਨੇ ਅਗਵਾ ਦੇ ਆਪਣੇ ਇਸ ਪਲਾਨ ਤੇ ਇਕ ਮਹੀਨਾ ਪਹਿਲਾ ਕੰਮ ਕਰਨਾ ਸੁਰੂ ਕੀਤਾ ਸੀ, ਜੋ ਪੀੜਤ ਲੜਕੀ ਦੇ ਪਿਤਾ ਅਮਿਤ ਗੁਪਤਾ ਦੀ ਗੁੜ ਮੰੜੀ ਪਟਿਆਲਾ ਵਾਲੀ ਸਾਲਗ ਰਾਮ ਜੀਵਨ ਲਾਲ ਫਰਮ ਦਾ ਗਾਹਕ ਸੀ। ਜੋ ਖੁਦ ਸਨੇਟਰੀ ਅਤੇ ਰੇਤਾ ਬਜਰੀ ਦਾ ਕਾਰੋਬਾਰ ਸੂਲਰ ਵਿਖੇ ਚਲਾਉਦਾ ਹੈ। ਜਿਸ ਦੇ ਦਿਲ ਵਿਚ ਉਕਤ ਸਾਲਗ ਰਾਮ ਜੀਵਨ ਲਾਲ ਫਰਮ ਦਾ ਵੱਡਾ ਕਾਰੋਬਾਰ ਦੇਖਕੇ ਲਾਲਚ ਆ ਗਿਆ ਜਿਸ ਨੇ ਇਸ ਪਰਿਵਾਰ ਦੇ ਬੱਚਿਆਂ ਦੀ ਰੈਕੀ ਕਰਕੇ ਸੌਫ਼ਟ ਟਾਰਗੇਟ ਅਮਿਤ ਗੁਪਤਾ ਦੀ 8 ਸਾਲਾਂ ਦੀ ਸਾਨਵੀ ਗੁਪਤਾ ਨੂੰ ਚੁਣਿਆ ਤੇ ਫਿਰ ਆਪਣੇ ਸਾਥੀ ਅਜੇ ਵਰਮਾ ਨੂੰ ਨਾਲ ਰਲਾ ਕੇ ਇਕ ਮੋਬਾਇਲ ਫੋਨ ਰਜਿੰਦਰਾ ਹਸਪਤਾਲ ਤੋ ਖੋਹਕੇ ਮਿਤੀ 04/05/2016 ਨੂੰ ਸਵੇਰੇ ਰਿਕਸਾ ਬੱਗੀ ਵਿਚ ਜਾਂਦੀ ਸਾਨਵੀ ਗੁਪਤਾ ਨੂੰ ਇਕ ਜਾਅਲੀ ਨੰਬਰ ਵਾਲੀ ਵਰਨਾ ਕਾਰ ਪੀ.ਬੀ.11ਬੀ.ਐਸ-8662 ਵਿਚ ਅਨਾਰਦਾਨਾ ਚੌਕ ਪਟਿਆਲਾ ਨੇੜਿਓੁ ਅਗਵਾ ਕਰ ਲਿਆ ਸੀ ਤੇ ਤੁਰੰਤ ਬਾਅਦ ਖੋਹੇ ਹੋਏ ਫੋਨ ਤੋ ਲੜਕੀ ਦੇ ਪਿਤਾ ਅਮਿਤ ਗੁਪਤਾ ਨੂੰ ਫੋਨ ਕਰਕੇ ਭਾਰੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ ਸੀ । ਉਕਤ ਜਾਅਲੀ ਨੰਬਰ ਵਾਲੀ ਵਰਨਾ ਕਾਰ ਦੀਪਕ ਉਰਫ ਦੀਪੇ ਨੇ ਆਪਣੇ ਕਿਸੇ ਰਿਸਤੇਦਾਰ ਤੋਂ ਜਰੂਰੀ ਕੰਮ ਲਈ ਕਹਿ ਕੇ ਮੰਗ ਕੇ ਲਈ ਸੀ। ਜਿਸ ਤੇ ਜਾਅਲੀ ਨੰਬਰ ਲਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ । ਅਗਵਾ ਕਰਨ ਤੋਂ ਬਾਅਦ ਦੋਹਾਂ ਅਗਵਾਕਾਰਾਂ ਨੇ ਲੜਕੀ ਨੂੰ ਦੀਪੇ ਦੇ ਸੂਲਰ ਵਾਲੇ ਗਡਾਉਨ ਵਿਚ ਅੱਖਾਂ ਤੇ ਹੱਥ ਪੈਰ ਬੰਨ ਕੇ ਕਾਰ ਵਿਚ ਹੀ ਛੱਡ ਦਿੱਤਾ ਤੇ ਬਾਹਰੋ ਗਡਾਉਨ ਨੂੰ ਸ਼ਟਰ ਲਗਾਕੇ ਲਾਕ ਕਰ ਦਿੱਤਾ ਸੀ ਤੇ ਖੁਦ ਪੁਲਿਸ ਨੂੰ ਚਕਮਾ ਦੇਣ ਲਈ ਦੋਵੇ ਅਗਵਾਕਾਰ ਆਪਣੇ ਦੋਹਾਂ ਬੁਲਟ ਮੋਟਰਸਾਈਕਲਾਂ ਤੇ ਸਵਾਰ ਹ ਕੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋ ਪੀੜਤਾ ਦੇ ਪਿਤਾ ਨੂੰ ਫਿਰੌਤੀ ਲਈ ਫੋਨ ਕਰਦੇ ਰਹੇ ਜੋ ਵਾਰ ਵਾਰ ਟਿਕਾਣੇ ਬਦਲ ਕੇ ਪੁਲਿਸ ਨੂੰ ਝਾਂਸਾ ਦਿੰਦੇ ਰਹੇ। ਸ੍: ਸੰਧੂ ਨੇ ਦੱਸਿਆ ਕਿ ਇਸ ਕੇਸ ਵਿਚ ਅਗਵਾ ਹੋਈ ਲੜਕੀ ਮਹਿਜ 4 ਘੰਟਿਆ ਵਿਚ ਹੀ ਉਸੇ ਦਿਨ ਬਰਾਮਦ ਕੀਤੀ ਗਈ ਸੀ। ਜਦੋ ਕਿ ਹੁਣ ਦੋਵੇਂ ਅਗਵਾਕਾਰਾਂ ਨੂੰ ਮਹਿਜ 4 ਦਿਨਾਂ ਵਿੱਚ ਟਰੇਸ ਕਰਕੇ ਗਰਿਫਤਾਰ ਕੀਤਾ ਹੈ। ਸ੍: ਸੰਧੂ ਨੇ ਪ੍ਰੈਸ ਨੂੰ ਇਹ ਵੀ ਸਪੱਸਟ ਕੀਤਾ ਕਿ ਅਗਵਾ ਦੇ ਇਸ ਕੇਸ ਵਿਚ ਅਗਵਾ ਹੋਈ ਲੜਕੀ ਦੇ ਵਾਰਸਾਂ ਵੱਲੋ ਅਗਵਾਕਾਰਾਂ ਨੂੰ ਕੋਈ ਫਿਰੌਤੀ ਨਹੀ ਦਿੱਤੀ ਗਈ ਬਲਕਿ ਅਗਵਾਕਾਰ ਪੁਲਿਸ ਦੇ ਵੱਧ ਦੇ ਦਬਾਅ ਹੇਠ ਆ ਕੇ ਲੜਕੀ ਨੂੰ ਛੱਡ ਕੇ ਭੱਜਣ ਵਿੱਚ ਮਜਬੂਰ ਹੋਏ ਸਨ । ਪੰਜਾਬ ਪੁਲਿਸ ਦੀ ਇਸ ਸੁਲਝੀ ਹੋਈ ਕਾਰਵਾਈ ਨਾਲ ਆਮ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾ ਵਧੀ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਮਨੋਬਲ ਟੁਟਿਆ ਹੈ। ਦੋਹਾ ਅਗਵਾਕਾਰਾਂ ਤੋ ਅੱਗੇ ਜਾਂਚ ਜਾਰੀ ਹੈ ।

Exit mobile version