Home Punjabi News ਅੰਗਹੀਣਤਾ ਮੁੜ ਵਸੇਬਾ ਕੇਂਦਰ ਪਟਿਆਲਾ ਵਿਖੇ ਜ਼ਿਲਾ ਪੱਧਰ ਦਾ ਰੈਡ ਕਰਾਸ ਦਿਵਸ...

ਅੰਗਹੀਣਤਾ ਮੁੜ ਵਸੇਬਾ ਕੇਂਦਰ ਪਟਿਆਲਾ ਵਿਖੇ ਜ਼ਿਲਾ ਪੱਧਰ ਦਾ ਰੈਡ ਕਰਾਸ ਦਿਵਸ ਮਨਾਇਆ

0

ਪਟਿਆਲਾ, :ਜਿਲਾ ਰੈਡ ਕਰਾਸ ਸੁਸਾਇਟੀ ਪਟਿਆਲਾ ਵੱਲੋਂ ਜਿਲਾ ਅੰਗਹੀਣਤਾ ਮੁੜ ਵਸੇਬਾ ਕੇਂਦਰ ਪਟਿਆਲਾ ਵਿਖੇ ਅੱਜ ਜਿਲਾ ਪੱਧਰੀ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ ਮੋਹਿੰਦਰਪਾਲ ਅਤੇ ਸੀਨੀ. ਮੀਤ ਪ੍ਧਾਨ ਜਿਲਾ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਰੈਡ ਕਰਾਸ ਦਾ ਝੰਡਾ ਲਹਿਰਾਇਆ ਅਤੇ ਰੈਡ ਕਰਾਸ ਦੇ ਬਾਨੀ ਸਰ ਹੈਨਰੀ ਡੋਨਟ ਦੀ ਤਸਵੀਰ ਤੇ ਫੁੱਲਾਂ ਦੀ ਮਾਲਾ ਭੇਂਟ ਕਰਨ ਉਪਰੰਤ ਸ਼ਮਾ ਰੋਸ਼ਨ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਦੇ ਉੱਦਮ ਅਤੇ ਲੋਕ ਭਲਾਈ ਹਿੱਤ ਚਲਾਈਆਂ ਜਾ ਰਹੀਆਂ ਗਤੀ ਵਿਧੀਆਂ ਦੀ ਸ਼ਲਾਘਾ ਕੀਤੀ ਅਤੇ ਜਿਲਾ ਪ੍ਸ਼ਾਸ਼ਨ ਵੱਲੋਂ ਸੰਭਵ ਮਦਦ ਦਾ ਭਰੋਸਾ ਦਿਵਾਇਆ।
ਇਸ ਮੌਕੇ ਸੇਂਟ ਜੋਨ ਫਸਟ ਏਡ ਟਰੇਨਿੰਗ ਹਾਸਲ ਕਰਨ ਵਾਲੇ ਢੁਡਿਆਲ ਖਾਲਸਾ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਮੁਸ਼ਕਲ ਹਾਲਾਤਾਂ ਵਿੱਚ ਸਵੈ-ਰੱਖਿਆ ਅਤੇ ਦੂਜਿਆਂ ਦੀ ਮਦਦ ਸੰਬੰਧੀ ਇੱਕ ਪੇਸ਼ਕਾਰੀ ਵੀ ਕੀਤੀ। ਮੁੱਖ ਮਹਿਮਾਨ ਵਲੋਂ ਰੈਡ ਕਰਾਸ ਦਾ ਸਹਿਯੋਗ ਕਰਨ ਵਾਲੇ ਪਤਿਵੰਤੇ ਸੱਜਣਾਂ ਨੂੰ ਸਨਮਾਨਤ ਵੀ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਭਾਰਤ ਸਰਕਾਰ ਦੀ ਏ.ਡੀ.ਆਈ.ਪੀ. ਸਕੀਮ ਤਹਿਤ 18 ਕੰਨਾਂ ਦੀਆਂ ਮਸ਼ੀਨਾਂ ਅਤੇ ਵਿਧਵਾਵਾਂ ਨੂੰ 5 ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ।
ਇਸ ਮੌਕੇ ਰੈਡ ਕਰਾਸ ਪਟਿਆਲਾ ਦੇ ਸਕੱਤਰ ਸ਼੍ ਪ੍ਰਿਤਪਾਲ ਸਿੰਘ ਸਿੱਧੂ ਨੇਂ ਮਾਲੀ ਸਾਲ 2015-16 ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਰੈਡ ਕਰਾਸ ਕਾਰਜ ਕਾਰਨੀ ਦੇ ਮੈਂਬਰ ਸ਼੍ ਐਚ. ਐਸ. ਕਰੀਰ, ਸ. ਜਸਪਾਲ ਸਿੰਘ ਜਿਲਾ ਟਰੇਨਿੰਗ ਅਫਸਰ ਸੇਂਟ ਜੋਹਨ, ਡਾ. ਜੈ ਕਿਸ਼ਨ ਡਿਪਟੀ ਮੈਡੀਕਲ ਸੁਪਰਡੰਟ, ਡਾ. ਰਾਕੇਸ਼ ਵਰਮੀ, ਡੀ.ਬੀ.ਜੀ., ਪਰਿੰਸੀਪਲ ਮਹਿੰਦਰਾ ਕਾਲਜ, ਸ਼੍ ਰਾਜੀਵ ਗੋਇਲ, ਸ਼੍ ਮੁਕੇਸ਼ ਜੈਨ, ਸ਼੍ ਤਰਸ਼ੇਮ ਬਾਂਸਲ ਅਤੇ ਸ਼੍ ਹਰਬੰਸ ਬਾਂਸਲ ਨੇ ਵਿਸੇਸ ਤੋਰ ਤੇ ਸਿਰਕਤ ਕੀਤੀ।

Exit mobile version