Home Punjabi News 15 ਅਗਸਤ ਦੇ ਮੋਕੇ ਕਾਨੂੰਨ ਤੋੜਨ ਵਾਲੇ ਨੂੰ ਨਹੀ ਬਖਸ਼ਿਆ ਨਹੀ ਜਾਵੇਗਾ...

15 ਅਗਸਤ ਦੇ ਮੋਕੇ ਕਾਨੂੰਨ ਤੋੜਨ ਵਾਲੇ ਨੂੰ ਨਹੀ ਬਖਸ਼ਿਆ ਨਹੀ ਜਾਵੇਗਾ : ਐਸ ਪੀ ਸੋਹਲ

0

ਰਾਜਪੁਰਾ : 15 ਅਗਸਤ ਦੇ ਮੋਕੇ ਤੇ ਰਾਜਪੁਰਾ ਸ਼ਹਿਰ ਵਿਚ ਪੂਰੀ ਚੋਕਸੀ ਵਰਤੀ ਜਾਵੇਗੀ ਅਤੇ ਕਾਨੂੰਨ ਤੋੜਨ ਵਾਲੇ ਨੂੰ ਕਿਸੀ ਵੀ ਕੀਮਤ ਤੇ ਨਹੀ ਬਖਸ਼ਿਆ ਜਾਵੇਗਾ।ਜਿਸ ਦੇ ਚਲਦੇ ਅੱਜ ਐਸ ਪੀ ਰਾਜਪੁਰਾ ਸ੍ਰ ਰਜਿੰਦਰ ਸਿੰਘ ਸੋਹਲ, ਸਿਟੀ ਥਾਣਾ ਮੁੱਖੀ ਸ੍ਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਰਾਜਪੁਰਾ ਦੇ ਰੇਲਵੇ ਸ਼ਟੇਸਨ, ਬੱਸ ਸਟੈਡ ਅਤੇ ਬਜਾਰ ਦੀਆਂ ਦੁਕਾਨਾਂ ਆਦਿ ਦੀ ਚੈਕਿੰਗ ਕੀਤੀ ਗਈ।ਇਸ ਮੋਕੇ ਐਸ.ਪੀ. ਸੋਹਲ ਨੇ ਕਿਹਾ ਕਿ 15 ਅਗਸਤ ਦੇ ਦਿਹਾੜੇ ਤੇ ਕਈ ਸਮਾਜ ਵਿਰੋਧੀ ਅਨਸਰ ਕੋਈ ਸਰਾਰਤ ਕਰਨ ਦੀ ਤਾਕ ਵਿਚ ਰਹਿੰਦੇ ਹਨ ,ਪਰ ਉਨਾ ਸਰਾਰਤ ਅਨਸਰਾ ਦੇ ਮਨਸੂਬਿਆ ਨੂੰ ਕਿਸੀ ਵੀ ਕੀਮਤ ਤੇ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ।ਉਨਾ ਇਸ ਮੋਕੇ ਤੇ ਲੋਕਾ ਕੋਲ ਅਪੀਲ ਕੀਤੀ ਕੇ ਉਹ ਪੁਲਿਸ ਦਾ ਸਾਥ ਦੇਣ,ਉਨਾ ਕਿਹਾ ਜੇਕਰ ਕੋਈ ਕਿਸੇ ਵੀ ਥਾਂ ਕੋਈ ਲਵਾਰਿਸ ਸਮਾਨ ਜਾ ਕੋਈ ਸ਼ੱਕੀ ਵਿਅਕਤੀ ਦਿਖਦਾ ਹੈ ਤਾ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।ਉਨਾ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜਤ ਨਹੀ ਹੈ।ਇਸ ਮੋਕੇ ਪੁਲਿਸ ਪਾਰਟੀ ਵੱਲੋ ਲੋਕਾ ਦੀ ਤੇ ਉਨਾ ਦੇ ਸਮਾਨ ਦੀ ਚੈਕਿੰਗ ਕੀਤੀ ਗਈ।ਸ੍ਰ: ਸੋਹਲ ਨੇ ਦੱਸਿਆ ਕਿ ਇਹ ਚੈਕਿੰਗ ਹੁਣ ਲਗਾਤਾਰ ਚਲਦੀ ਰਹੇਗੀ।ਇਸ ਮੋਕੇ ਮੁਨੀਸ਼ ਕੁਮਾਰ ,ਕੰਵਰਪਾਲ ਸਿੰਘ ,ਗੁਰੰਿਬੰਦਰ ਸਿੰਘ, ਭਿੰਦਰ ਸਿੰਘ ਖਗੂੜਾ, ਮਹਿੰਗਾ ਸਿੰਘ, ਗੁਰਬਚਨ ਸਿੰਘ ਗੁਰਨਾਮ ਸਿੰਘ ਮੋਜੂਦ ਸਨ।

Exit mobile version