Home Crime News 10 ਕਿਲੋਂ ਅਫੀਮ ਸਮੇਤ 3 ਦੋਸ਼ੀ ਫੜੇ

10 ਕਿਲੋਂ ਅਫੀਮ ਸਮੇਤ 3 ਦੋਸ਼ੀ ਫੜੇ

0

ਪਟਿਆਲਾ, ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਚਲਾਏ ਜਾ ਰਹੀ ਮੁਹਿੰਮ ਦੌਰਾਨ ਜੀ.ਟੀ. ਰੋਡ ‘ਤੇ ਰਾਜਪੁਰਾ ਪੁਲਿਸ ਵੱਲੋਂ ਤੋਂ ਕੀਤੀ ਗਈ ਨਾਕਾਬੰਦੀ ‘ਚ 10 ਕਿਲੋਂ ਅਫੀਮ ਸਮੇਤ 3 ਨਸ਼ਾ ਤੱਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਹਰਿਆਣਾ ਰੋਡਵੇਜ ਦੀ ਬੱਸ ਵਿੱਚ ਆ ਰਹੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ-ਕੈਪਸੂਲ ਸਮੇਤ ਕਾਬੂ ਕੀਤਾ ਗਿਆ।
ਪੁਲਿਸ ਲਾਈਨ ਵਿੱਚ ਆਯੋਜਿਤ ਕੀਤੀ ਗਈ ਪਰੈਸ ਕਾਨਫਰੰਸ ਵਿੱਚ ਐਸ.ਪੀ. ਇੰਨਵੇਸਟੀਗੇਸ਼ਨ ਸ. ਪਰਮਜੀਤ ਸਿੰਘ ਗੋਰਾਇਆਂ ਤੇ ਐਸ.ਪੀ. ਰਾਜਪੁਰਾ ਸ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਸਦਰ ਰਾਜਪੁਰਾ ਦੇ ਇੰਚਾਰਜ ਐਸ.ਆਈ. ਹਰਬਿੰਦਰ ਸਿੰਘ ਤੇ ਏ. ਐਸ.ਆਈ. ਮੁਹੰਮਦ ਨਸੀਮ ਨੇ ਸਮੇਤ ਪੁਲਿਸ ਪਾਰਟੀ ਦੌਰਾਨ 2 ਮਈ ਨੂੰ ਜੀ.ਟੀ. ਰੋਡ ਤੇ ਪਿੰਡ ਉਪਲਹੇੜੀ ਦੇ ਨੇੜੇ ਲਗਾਏ ਗਏ ਨਾਕੇ ਦੇ ਦੌਰਾਨ ਰਾਜਪੁਰਾ ਦੀ ਤਰਫੋਂ ਤੋਂ ਮਾਰੂਤੀ ਸਵਿਫਟ ਕਾਰ ਪੀ.ਬੀ.02-ਬੀ.ਸੀ.-0065 ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਜਾਂਚ ਕੀਤੀ ਗਈ ਤਾਂ ਹਪ੍ਰੀਤ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ ਨਜ਼ਦੀਕ ਬੀਬੀ ਭਾਨੀ ਰੋਡ ਤਰਨਤਾਰਨ, ਪ੍ਦੀਪ ਕੁਮਾਰ ਵਾਸੀ ਨਜਦੀਕ ਗੁਰਦੁਆਰਾ ਤੂਤ ਸਾਹਿਬ ਸੁਲਤਾਨ ਵਿੰਡ ਰੋਡ ਅੰਮਰਿਤਸਰ ਅਤੇ ਸਿਮਰਨਜੀਤ ਸਿੰਘ ਵਾਸੀ ਮੁਹੱਲਾ ਗੁਰਨਾਮ ਨਗਰ ਸੁਲਤਾਨ ਵਿੰਡ ਰੋਡ ਨਜਦੀਕ ਸੰਤ ਕਬੀਰ ਸਕੂਲ ਤੋਂ 10 ਕਿਲੋਂ ਅਫੀਮ ਬਰਾਮਦ ਕੀਤੀ ਗਈ ਹੈ। ਐਸ.ਪੀ. ਗੌਰਾਇਆਂ ਨੇ ਦੱਸਿਆ ਕਿ ਪੁੱਛ ਗਿੱਛ ਦੌਰਾਨ ਆਰੋਪੀਆਂ ਨੇ ਦੱਸਿਆ ਕਿ ਇਹ ਅਫੀਮ ਝਾਰਖੰਡ ਰਾਜ ਦੇ ਬਰੀ ਪਿੰਡ ਤੋਂ ਹਰੀ ਨਾਮ ਦੇ ਵਿਅਕਤੀ ਤੋਂ ਉਹਨਾਂ ਨੇ 80 ਹਜਾਰ ਰੁਪਏ ਪ੍ਤੀ ਕਿਲੋਂ ਦੀ ਦਰ ਨਾਲ ਖਰੀਦੀ ਸੀ ਜਿਸ ਨੂੰ ਅੰਮਰਿਤਸਰ ਲਿਜਾ ਕੇ ਸਵਾ ਲੱਖ ਰੁਪਏ ਪ੍ਤੀ ਕਿਲੋਂ ਦੇ ਹਿਸਾਬ ਨਾਲ ਵੇਚਣੀ ਸੀ। ਐਸ.ਪੀ. ਅਨੁਸਾਰ ਹੁਣ ਤੱਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹਨਾਂ ਦੋਸ਼ੀਆਂ ਦਾ ਪੁਰਾਣਾ ਅਪਰਾਧ ਰਿਕਾਰਡ ਨਹੀਂ ਹੈ। ਇਸ ਗੱਲ ਦੀ ਸਬੰਧਤ ਥਾਣਿਆਂ ਤੋਂ ਜਾਂਚ ਕਰਵਾਈ ਜਾ ਰਹੀ ਹੈ। ਦੋਸ਼ੀਆਂ ਖਿਲਾਫ ਮੁਕੱਦਮਾ ਨੰ: 39,02-5-16ਅ/ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਦਰਜ ਕੀਤਾ ਗਿਆ ਹੈ।
ਉਕਤ ਮਾਮਲੇ ਬਾਰੇ ਐਸ.ਪੀ. ਸ. ਪਰਮਜੀਤ ਸਿੰਘ ਗੌਰਾਇਆਂ ਨੇ ਦੱਸਿਆ ਕਿ ਐਸ.ਆਈ. ਨਾਹਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਨਾਲ ਜੀ.ਟੀ. ਰੋਡ ‘ਤੇ ਸਥਿਤ ਪਿੰਡ ਪਿਲਖਣੀ ਮੋੜ ਦੇ ਨੇੜੇ ਲਗਾਏ ਗਏ ਨਾਕੇ ਪਰ ਹਰਿਆਣਾ ਰੋਡਵੇਜ ਦੀ ਬੱਸ ਦੀ ਚੈਕਿੰਗ ਨੂੰ ਦੇਖ ਕੇ ਇੱਕ ਵਿਆਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸਨੂੰ ਕਾਬੂ ਕਰਕੇ ਉਸ ਕੋਲ ਤੋਂ 6 ਹਜਾਰ ਨਸ਼ੀਲੀਆਂ ਗੋਲੀਆਂ, 3300 ਕੈਪਸੂਲ, 10 ਨਸ਼ੀਲੀਆਂ ਬੋਤਲਾਂ ਬਰਾਮਦ ਕਰਕੇ ਦੋਸੀ ਦੀ ਪਹਿਚਾਣ ਰਾਜਿੰਦਰ ਕੁਮਾਰ ਵਾਸੀ ਧਰਮਪੁਰਾ ਖੰਨਾ ਸ਼ਹਿਰ ਦੇ ਰੂਪ ਵਿੱਚ ਕੀਤੀ ਗਈ ਹੈ। ਇਸ ਸਬੰਧ ਵਿੱਚ ਮੁਕੱਦਮਾ ਨੰਬਰ 40 ਮਿਤੀ 2-5-16 ਅ/ਧ 22-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਾਜਪੁਰਾ ਦਰਜ ਕੀਤਾ ਗਿਆ ਹੈ।
ਐਸ.ਪੀ. ਨੇ ਦੱਸਿਆ ਕਿ ਇਹ ਡਰੱਗ ਨਹਿਰੂ ਮਾਰਕੀਟ ਸਹਾਰਨਪੁਰ ਯੂ.ਪੀ. ਤੋਂ ਲਿਆਂਦੀ ਗਈ ਸੀ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਬਿਨਾ ਪਰਚੀ ਦੇ ਦਵਾਈ ਦੇਣਾ ਬੰਦ ਕੀਤੇ ਜਾਣ ਤੋਂ ਬਾਅਦ ਹੁਣ ਇਹ ਦਵਾਈਆਂ ਹੋਰ ਰਾਜਾਂ ਵਿੱਚ ਚੋਰੀ ਛਿਪੇ ਲੈ ਜਾਣ ਲੱਗੇ। ਜਾਂਚ ਦੌਰਾਨ ਇਹਨਾਂ ਦੇ ਸੂਤਰਾਂ ਦਾ ਪਤਾ ਕੀਤਾ ਜਾ ਰਿਹਾ ਹੈ।

Exit mobile version