Home Punjabi News ਜ਼ਿਲਾ ਪਟਿਆਲਾ ਦੇ ਕੈਰੀਅਰ ਗਾਇਡੈਂਸ ਟੀਚਰਜ ਦਾ ਸਰਕਾਰੀ ਬਹੁ ਤਕਨੀਕੀ ਕਾਲਜ ਵਿਚ...

ਜ਼ਿਲਾ ਪਟਿਆਲਾ ਦੇ ਕੈਰੀਅਰ ਗਾਇਡੈਂਸ ਟੀਚਰਜ ਦਾ ਸਰਕਾਰੀ ਬਹੁ ਤਕਨੀਕੀ ਕਾਲਜ ਵਿਚ ਸੈਮੀਨਾਰ

0

ਪਟਿਆਲਾ : ਜ਼ਿਲਾ ਪਟਿਆਲਾ ਦੇ ਕੈਰੀਅਰ ਗਾਇਡੈਂਸ ਟੀਚਰਜ ਦਾ ਸਰਕਾਰੀ ਬਹੁ ਤਕਨੀਕੀ ਕਾਲਜ ਵਿਚ ਸੈਮੀਨਾਰ ਸਿੱਖਿਆ ਵਿਭਾਗ ਪਟਿਆਲਾ ਵੱਲੋਂ ਸਥਾਨਕ ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਜ਼ਿਲਾ ਪਟਿਆਲਾ ਦੇ ਕੈਰੀਅਰ ਗਾਇਡੈਂਸ ਟੀਚਰਜ ਦਾ ਸਰਕਾਰੀ ਬਹੁ ਤਕਨੀਕੀ ਕਾਲਜ ਵਿਚ ਸੈਮੀਨਾਰ ਪਟਿਆਲਾ ਦੇ ਕੈਰੀਅਰ ਗਾਇਡੈਂਸ ਅਧਿਆਪਕਾਂ ਦਾ ਇਕ ਰੋਜਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਇੰਡੀਅਨ ਇੰਸਟੀਚਿਉਟ ਆਫ਼ ਆਰਕੀਟੈਕਟਸ ਪੰਜਾਬ ਅਤੇ ਚੰਡੀਗੜ੍ਹ ਦੇ ਨੁਮਾਇੰਦਿਆਂ ਨੇ ਭਵਨ ਨਿਰਮਾਣ ਖੇਤਰ ਵਿਚ ਨੌਕਰੀ ਦੇ ਸੋਮਿਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਬਤੌਰ ਮੁੱਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਸ਼ਾਮਿਲ ਹੋਏ ਅਤੇ ਜਿਲ੍ਹਾ ਕੈਰੀਅਰ ਗਾਇਡੈਂਸ ਕੌਂਸਲਰ ਸ:ਰਣਜੀਤ ਸਿੰਘ ਧਾਲੀਵਾਲ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪਰੋਗਰਾਮ ਦੀ ਜਾਣਕਾਰੀ ਦਿੰਦਿਆ ਪ੍ਰੋ: ਸ਼੍ਰੀ ਗੁਰਬਖਸ਼ੀਸ਼ ਸਿੰਘ ਅਨਟਾਲ ਕੋ_ਕੁਆਰਡੀਨੇਟਰ ਆਨ ਲਾਈਨ ਕੌਸਲਿੰਗ ਡਿਪਲੋਮਾ ਕੋਰਸ ਸਟੇਟ ਬੋਰਡ ਆਫ ਤਕਨੀਕੀ ਸਿਖਿਆ ਨੇ ਦੱਸਿਆ ਕਿ ਜ਼ਿਲਾ ਪਟਿਆਲਾ ਦੇ ਕੈਰੀਅਰ ਗਾਇਡੈਂਸ ਟੀਚਰਜ ਦਾ ਸਰਕਾਰੀ ਬਹੁ ਤਕਨੀਕੀ ਕਾਲਜ ਵਿਚ ਸੈਮੀਨਾਰ ਪਟਿਆਲਾ ਦੇ 200 ਸਰਕਾਰੀ ਸਕੂਲਾਂ ਦੇ ਨੁਮਾਇੰਦੇ ਅਤੇ 15 ਬਲਾਕ ਪੱਧਰ ਦੇ ਕੈਰੀਅਰ ਗਾਇੰਡੈਂਸ ਅਧਿਆਪਕਾਂ ਨੇ ਕਾਨਫਰੰਸ ਵਿੱਚ ਸਮੂਲੀਅਤ ਕੀਤੀ। ਆਰਕੀਟੈਕਟ ਐਲ ਆਰ ਗੁਪਤਾ ਅਤੇ ਰਾਜਿੰਦਰ ਸੰਧੂ ਨੇ ਆਰਕੀਟੈਕਚਰ ਅਤੇ ਸਿਵਲ ਇੰਜ ਦੇ ਖੇਤਰਾਂ ਵਿੱਚ ਨੌਕਰੀ ਦੇ ਸੋਮਿਆਂ ਅਤੇ ਸਵੈ_ਰੋਜ਼ਗਾਰ ਦੀਆਂ ਸੰਭਾਵਨਾਵਾਂ ਦਾ ਜਿਕਰ ਕੀਤਾ। ਪ੍ਰਿੰਸਪਲ ਸ੍ਰੀ ਰਵਿੰਦਰ ਸਿੰਘ ਤਰ੍ਹਾਂ ਨੇ ਡਿਪਲੋਮਾ ਕੋਰਸਾਂ ਦੀ ਮਹੱਤਤਾ ਸਕਿੱਲ ਡਿਵੈਲਪਮੈਂਟ ਅਤੇ ਉਹਨਾਂ ਵਿੱਚ ਦਾਖਲੇ ਦੀ ਪ੍ਕਿਰਿਆ ਉਪਰ ਵਿਸ਼ੇਸ਼ ਤੌਰ ਉਪਰ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਆਨ ਲਾਈਨ ਰਜਿਸਟਰ ਹੋਣ ਲਈ ਵਿਦਿਆਰਥਣਾਂ ਮਮਮ.ਬਤਲਵਕ.ਪਰਡ.ਜਅ ਉੱਪਰ 15 ਜੂਨ ਤੱਕ ਰਜਿਸਟਰ ਹੋ ਸਕਦੀਆਂ ਹਨ।
ਡਾ: ਰਵਿੰਦਰ ਸਿੰਘ ਭੱਟੀ ਨੇ ਪੈਰਾ ਮੈਡੀਕਲ ਵਿਸ਼ੇਸ਼ ਰੂਪ ਉਪਰ ਫਾਰਮੇਸੀ ਕੋਰਸਾਂ ਵਿੱਚ ਸੰਭਾਵਨਾਵਾਂ ਉਪਰ ਵਿਸ਼ੇਸ਼ ਚਰਚਾ ਕੀਤੀ। ਡਾ: ਰੰਜਣਾ ਨੇ ਵਿਦਿਆਰਥੀ ਵਿੱਚ ਸਵੈ_ਵਿਸ਼ਵਾਸ਼ ਜਗਾਉਣ ਅਤੇ ਉਹਨਾਂ ਨੂੰ ਤਕਨੀਕੀ ਅਤੇ ਸਮਾਜ ਦੇ ਹਾਣੀ ਬਨਾਉਣ ਹਿੱਤ ਉਹਨਾਂ ਦੇ ਵਿਅਕਤੀਤਵ ਦੇ ਵਿਕਾਸ ਦੀ ਗੱਲ ਕੀਤੀ। ਇਸ ਮੌਕੇ ਬੋਲਦਿਆਂ ਸ੍ਰ: ਰਣਜੀਤ ਸਿੰਘ ਧਾਲੀਵਾਲ ਨੇ ਉਦਯੋਗਿਕ ਕਰਾਂਤੀ ਦੇ ਇਸ ਦੌਰ ਵਿੱਚ ਤਕਨੀਕੀ ਮੁਹਾਰਤ ਹਾਸਿਲ ਕਰਨ ਉਪਰ ਜ਼ੋਰ ਦਿੱਤਾ ਅਤੇ ਮਿਆਰੀ ਸਿੱਖਿਆ ਪ੍ਦਾਨ ਕਰਨ ਲਈ ਅਧਿਆਪਕਾਂ ਨੂੰ ਅਪੀਲ ਕੀਤੀ। ਉਹਨਾਂ ਗੌਰਮਿੰਟ ਪੋਲੀਟੈਕਨਿਕੀ ਕਾਲਜ ਦੇ ਅਧਿਆਪਕਾਂ ਨੂੰ ਨੇੜੇ ਦੇ ਸਰਕਾਰੀ ਸਕੂਲਾਂ ਵਿੱਚ ਮਹਿਮਾਨ ਅਧਿਆਪਕ ਵੱਜੋਂ ਸੇਵਾਵਾਂ ਦੇਣ ਲਈ ਉਪਰਾਲੇ ਕਰਨ ਲਈ ਕਿਹਾ। ਮੀਟਿੰਗ ਨੂੰ ਸਫਲ ਬਣਾਉਣ ਵਿੱਚ ਡਾ:ਰਣਜੋਧ ਸਿੰਘ ਡਾਈਟ ਨਾਭਾ ਸ੍ਰੀ ਯੋਗੇਸ਼ ਕਸ਼ਯਪ,ਲੈਕ:, ਡਾ: ਰੁਪਿੰਦਰ ਕੌਰ, ਮੈਡਮ ਸ਼੍ਰੀਮਤੀ ਪਰਲ ਸਿੱਧੂ ਅਤੇ ਡਾ: ਨਰਿੰਦਰ ਸਿੰਘ ਮਲਟੀਪਰਪਜ਼ ਸਕੂਲ ਦਾ ਅਹਿਮ ਯੋਗਦਾਨ ਕਿਹਾ।ਅਖੀਰ ਵਿੱਚ ਪ੍ਰੋ:ਗੁਰਬਖਸ਼ੀਸ਼ ਸਿੰਘ ਵੱਲੋਂ ਸਕਾਲਰਸ਼ਿਪ ਸਕੀਮਾਂ ਦੱਸੀਆਂ ਗਈਆਂ ਅਤੇ ਸਿੱਖਿਆ ਵਿਭਾਗ ਦੇ ਇਸ ਉਦਮ ਲਈ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।

Exit mobile version