Home Punjabi News ਤੰਬਾਕੂ ਵਿਰੋਧੀ ਦਿਵਸ ਮਨਾਇਆ

ਤੰਬਾਕੂ ਵਿਰੋਧੀ ਦਿਵਸ ਮਨਾਇਆ

0

ਪਟਿਆਲਾ:ਪੰਜਾਬ ਅਤੇ ਹਰੇਕ ਪਰਿਵਾਰ ਨੂੰ ਨਸ਼ਿਆਂ , ਅਪਰਾਧਾ,ਝਗੜਿਆਂ ਅਤੇ ਸਮਾਜਿਕ ਸਮਸਿਆਵਾਂ ਤੋਂ ਬਚਾਉਣ ਅਤੇ ਹਰੇਕ ਘਰ ਅੰਦਰ ਸਿਹਤ , ਖੁਸ਼ਹਾਲੀ ਅਤੇ ਭਾਈਚਾਰਾ ਬਣਾਉਣ ਲਈ ਬਚਿਆਂ ਨੂੰ ਸਿਖਿਅਕ ਅਤੇ ਜਾਗਰੂਕ ਕਰਨਾ ਸਮੇ ਦੀ ਲੋੜ ਹੈ , ਇਹ ਵਿਚਾਰ ਪੰਜਾਬ ਹੋਮ ਗਾਰਡਜ ਅਤੇ ਸਿਵਲ ਡੀਫੈਂਸ ਦੇ ਡੀ.ਆਈ.ਜੀ. ਸ੍ ਚਰਨਜੀਤ ਸਿੰਘ ਨੇ ਪਿੰਡ ਭਾਨਰਾ ਵਿਖੇ ਅੰਤਰ ਰਾਸ਼ਟਰੀ ਨੋ ਤੰਬਾਕੂ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਵਿਖੇ 200 ਤੋਂ ਵਧ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਤੰਬਾਕੂ ਅਤੇ ਨਸ਼ਿਆਂ ਤੋਂ ਬਚਣ ਦੀ ਜਾਣਕਾਰੀ ਦਿੰਦੇ ਹੋਏ ਪ੍ਗਟ ਕੀਤੇ ।
ਸਕੂਲ ਦੇ ਪਰਿੰਸੀਪਲ ਸ੍ਰੀਮਤੀ ਪਰੀਤੀ ਗੁਪਤਾ ਅਤੇ ਜਨ ਹਿਤ ਸੰਮਤੀ ਦੇ ਵਰਕਰ ਅਤੇ ਸਿਵਲ ਡੀਫੈਂਸ ਦੇ ਵਾਰਡਨ ਜਤਵਿੰਦਰ ਗਰੇਵਾਲ ਅਤੇ ਐਡਵੋਕੇਟ ਗੁਰਦੀਪ ਸਿੰਘ ਨੇ ਦਸਿਆ ਕਿ ਇਹ ਪਰੋਗਰਾਮ ਪੰਜਾਬ ਰੈੱਡ ਕਰਾਸ ਨਸ਼ਾ ਮੁਕਤੀ ਸਾਕੇਤ ਹਸਪਤਾਲ, ਜਨਹਿਤ ਸੰਮਤੀ , ਫਸਟ ਏਡ, ਸਿਹਤ ਸੇਫਟੀ ਮਿਸ਼ਨ ,ਦੋਸਤ ਸੰਸਥਾ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਕਰਵਾਇਆ ਗਿਆ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ੍ ਰਾਏ ਸਿੰਘ ਧਾਲੀਵਾਲ ਜਿਲਾ ਕਮਾਂਡਰ ਪੰਜਾਬ ਹੋਮ ਗਾਰਡਜ ਪਟਿਆਲਾ ਅਤੇ ਦਰੋਨਾਚਾਰੀਆ ਐਵਾਰਡੀ ਸੁਖਚੈਨ ਸਿੰਘ ਚੀਮਾਂ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਪਰਿਵਾਰ ਤੇ ਸਮਾਜ ਅੰਦਰ ਆਪਣੀ ਮਹੱਤਤਾ ਸਮਝਦੇ ਹੋਏ ਆਪਣੇ ਸਿਹਤ, ਸਨਮਾਨ, ਅਤੇ ਖੁਸ਼ੀਆਂ ਨੂੰ ਸੰਭਾਲ ਕੇ ਰਖਣਾ ਚਾਹੀਦਾ ਹੈ ਅਤੇ ਹਮੇਸ਼ਾ ਚੰਗੇ ਤੇ ਸਿਹਤ ਵਧਾਉਂਣ ਵਾਲੇ ਕਾਰਜ ਕਰਨੇ ਚਾਹੀਦੇ ਹਨ। ਸਾਕੇਤ ਹਸਪਤਾਲ ਦੇ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ , ਕਾਊਸਲਰ ਅਮਰਜੀਤ ਤੇ ਪਰਵਿੰਦਰ ਵਰਮਾ, ਕਾਕਾ ਰਾਮ ਵਰਮਾ, ਜ਼ਸਵੰਤ ਸਿੰਘ ਕੌਲੀ, ਅਵਤਾਰ ਭਾਨਰਾ ,ਸਰਪੰਚ ਹਰਜਿੰਦਰ ਸਿੰਘ , ਐਡਵੋਕੇਟ ਗੁਰਦੀਪ ਸਿੰਘ, ਰੁਪਿੰਦਰ ਕੌਰ ਅਤੇ ਅਵਤਾਰ ਭਾਨਰਾ ਨੇ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਕਸਮ ਚੁਕਾਈ ਕਿ ਉਹ ਕਦੇ ਵੀ ਨਸ਼ਾ ਨਹੀ ਕਰਨਗੇ। ਇਸ ਮੌਕੇ ਬਚਿਆਂ ਨੇ ਪ੍ਣ ਕੀਤਾ ਕਿ ਉਹ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਨਸ਼ੇ ,ਝਗੜੇ ਤਿਆਗਣ ਹਿੱਤ ਹਰ ਕੋਸ਼ਿਸ ਕਰਨਗੇ ਅਤੇ ਮਰਨ ਵਰਤ ਵੀ ਰਖ ਸਕਦੇ ਹਨ। ਸ੍ ਭੀਮ ਚੰਦ ਵਰਮਾ, ਭਾਨਰਾ ਜਿਊਲਰਜ਼, ਗੁਰਬਚਨ ਸਿੰਘ ਅਤੇ ਪਰਿਸੀਪਲ ਪ੍ਰੀਤੀ ਗੁਪਤਾ ਨੇ ਧੰਨਵਾਦ ਕੀਤਾ ।

Exit mobile version