Home Punjabi News ਸਰਕਾਰ ਵੱਲੋਂ ਖੇਡ ਦਿਹਾੜੇ ‘ਤੇ ਖਿਡਾਰੀਆਂ ਨੂੰ ਖੁਸ਼ ਕਰਨ ਵੱਜੋਂ ਦਿੱਤੇ ਜਾ...

ਸਰਕਾਰ ਵੱਲੋਂ ਖੇਡ ਦਿਹਾੜੇ ‘ਤੇ ਖਿਡਾਰੀਆਂ ਨੂੰ ਖੁਸ਼ ਕਰਨ ਵੱਜੋਂ ਦਿੱਤੇ ਜਾ ਰਹੇ ਤੋਹਫ਼ੇ ਨੂੰ ਲੱਤ ਮਾਰ ਕੇ ਇਕ ਅੰਤਰ-ਰਾਸ਼ਟਰੀ ਖਿਡਾਰੀ ਨੇ ਹਕੀਕਤ ਦਾ ਸ਼ੀਸ਼ਾ ਵਿਖਾ ਦਿੱਤਾ

0

ਬਠਿੰਡਾ (ਮਿੰਟੂ ਗੁਰੂਸਰੀਆ ) ਆਪਣੀ ਸਰਕਾਰ ਤੋਂ ਹਾਰੇ ਖਿਡਾਰੀ ਕਿਸ ਕਦਰ ਨਿਰਾਸ਼ ਨੇ, ਇਸ ਦਾ ਨਮੂਨਾ ਦਿਸਿਆ ਕੱਲ ਬਠਿੰਡਾ ਵਿਚ, ਜਿਥੇ ਸੂਬਾ ਸਰਕਾਰ ਵੱਲੋਂ ਖੇਡ ਦਿਹਾੜੇ ‘ਤੇ ਖਿਡਾਰੀਆਂ ਨੂੰ ਖੁਸ਼ ਕਰਨ ਵੱਜੋਂ ਦਿੱਤੇ ਜਾ ਰਹੇ ਤੋਹਫ਼ੇ ਨੂੰ ਲੱਤ ਮਾਰ ਕੇ ਇਕ ਅੰਤਰ-ਰਾਸ਼ਟਰੀ ਖਿਡਾਰੀ ਨੇ ਹਕੀਕਤ ਦਾ ਸ਼ੀਸ਼ਾ ਵਿਖਾ ਦਿੱਤਾ….ਵਿਰੋਧੀਆਂ ਨੂੰ ਜਿੱਤ ਕੇ ਲੀਡਰਾਂ ਤੋਂ ਹਾਰ ਕੇ ਖੇਡਾਂ ਨੂੰ ਛੱਡ ਖੇਤੀਬਾੜੀ ਕਰ ਰਹੇ ਤੀਰਅੰਦਾਜ ਸੁਖਬੀਰ ਸਿੰਘ ਨੂੰ ਜਦੋਂ ਮਲੂਕਾ ਸਾਬ ਨੇ ਬਾਰਾਂ ਹਜ਼ਾਰ ਦਾ ਚੈਕ ਦਿੱਤਾ ਤਾਂ ਸੁਖਬੀਰ ਨੇ ਹੱਥ ਜੋੜ ਦਿੱਤੇ ਕਿ ਜਨਾਬ ਮੈਨੂੰ ਨਹੀਂ ਇਹ ਚਾਹੀਦਾ ਇਹ ਸਨਮਾਨ, ਜੋ ਆਤਮਾ ‘ਤੇ ਬੋਝ ਬਣ ਜਾਵੇ…ਮੈਂ ਅੰਤਰ-ਰਾਸ਼ਟਰੀ ਆਂ, ਮੇਰਾ ਗੋਲਡ ਮੈਡਲ ਦਾ ਇਨਾਮ (1.5 ਲੱਖ) ਬਣਦਾ ਹੈ, ਬਾਰਾਂ ਹਜ਼ਾਰ ਮੈਂ ਕੀ ਸਿਰ ‘ਚ ਮਾਰਾਂ, ਰੱਖ ਲਓ ਤੁਸੀਂ….ਮਲੂਕਾ ਸਾਬ ਨੇ ਕਿਹਾ ਕਿ ਰੱਖ ਲਓ ਬਾਕੇ ਫੇਰ ਕਰ ਲਵਾਂਗੇ ….ਮਲੂਕਾ ਸਾਬ ਇਹ ਬਾਣੀਏ ਦੀ ਹੱਟੀ ਥੋੜੋ ਆ ਕਿ ਅੱਜ ਖੁੱਲੇ ਨਹੀਂ ਕੱਲ ਕਰ ਲਵਾਂਗੇ … ਹੁਣ ਸਮਝ ਲਵੋ, ਤੇ ਤਿਆਰ ਰਹੋ, ਪੰਜਾਬੀ ਸਵਾਲ ਕਰਨਾ ਸਿਖ ਰਹੇ ਆ…..ਕੁਝ ਕਰੋਗੇ ਤਾਂ ਟਿਕੋਗੇ, ਨਹੀਂ ਤਾਂ ਟਕੇ-ਟਕੇ ‘ਚ ਵਿਕੋਗੇ, ਕੋਈ ਖਰੀਦਦਾਰ ਨਹੀਂ ਮਿਲੇਗਾ

Exit mobile version