Home Punjabi News ਵਿਆਪਮ ਘੋਟਾਲਾ: ਮੋਦੀ ਦੀ ਚੁੱਪ ਕਿਉ : ਕੇਜਰੀਵਾਲ

ਵਿਆਪਮ ਘੋਟਾਲਾ: ਮੋਦੀ ਦੀ ਚੁੱਪ ਕਿਉ : ਕੇਜਰੀਵਾਲ

0

ਨਵੀਂ ਦਿੱਲੀ: ‘ਆਪ’ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਆਪਮ ਘੋਟਾਲੇ ਮਾਮਲੇ ‘ਚ ਪੀਐਮ ਮੋਦੀ ਤੇ ਕੀਤਾ ਹਮਲਾ। ਕੇਜਰੀਵਾਲ ਨੇ ਕਿਹਾ ਕਿ ਮੱਧ ਪ੍ਦੇਸ਼ ‘ਚ ਵਿਆਪਮ ਘੋਟਾਲੇ ਨਾਲ ਜੁੜੇ ਲੋਕਾਂ ਦੀਆਂ ਇਕ ਤੋਂ ਬਾਅਦ ਇਕ ਰਹੱਸਮਈ ਮੌਤਾਂ ਦੇ ਮਾਮਲੇ ਤੇ ਪੀਐਮ ਮੋਦੀ ਆਪਣੀ ਚੁੱਪੀ ਤੋੜਨ।ਕੇਜਰੀਵਾਲ ਨੇ ਇਸ ਮਾਮਲੇ ਨੂੰ ਲੈ ਕੇ ਟਵੀਟ ਕੀਤਾ ਕਿ ਲੋਕ ਚਾਹੁੰਦੇ ਹਨ ਕਿ ਪ੍ਧਾਨ ਮੰਤਰੀ ਵਿਆਪਮ ਘੋਟਾਲੇ ਨੂੰ ਲੈ ਕੇ ਆਪਣੀ ਚੁੱਪੀ ਤੋੜਨ ਅਤੇ ਇਸ ‘ਚ ਦਖਲ ਦੇਣ। ‘ਆਪ’ ਨੇ ਮੱਧ ਪ੍ਦੇਸ਼ ਦੇ ਰਾਜਪਾਲ ਰਾਮ ਨਰੇਸ਼ ਯਾਦਵ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ।ਵਿਆਪਮ ਘੋਟਾਲੇ ਨਾਲ ਜੁੜੇ ਗਵਾਹ ਅਤੇ ਮੁਲਜ਼ਮਾਂ ਸਮੇਤ ਇਸ ਮਾਮਲੇ ‘ਚ ਹੁਣ ਤੱਕ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਮਲੇ ਦੀ ਕਵਰੇਜ ਕਰਨ ਗਏ ਆਜ ਤੱਕ ਦੇ ਪੱਤਰਕਾਰ ਦੀ ਵੀ ਸ਼ੱਕੀ ਹਲਾਤਾਂ ‘ਚ ਮੌਤ ਹੋ ਚੁੱਕੀ ਹੈ। ਪਿਛਲੇ ਦੋ ਦਿਨਾਂ ‘ਚ ਵਿਆਪਮ ਮਾਮਲੇ ‘ਚ ਤਿੰਨ ਲੋਕਾਂ ਦੀ ਸ਼ੱਕੀ ਹਲਾਤਾਂ ‘ਚ ਜਾਨ ਜਾ ਚੁੱਕੀ ਹੈ।

Exit mobile version