Home Punjabi News ਪੁਲਿਸ ਅਫ਼ਸਰ ਨੌਨਿਹਾਲ ਜ਼ਮੀਨ ਮਾਮਲੇ ਦੇ ਵਿਜੀਲੈਂਸ ਜਾਂਚ ਦੇ ਹੁਕਮ

ਪੁਲਿਸ ਅਫ਼ਸਰ ਨੌਨਿਹਾਲ ਜ਼ਮੀਨ ਮਾਮਲੇ ਦੇ ਵਿਜੀਲੈਂਸ ਜਾਂਚ ਦੇ ਹੁਕਮ

0

ਚੰਡੀਗੜ੍: ਪੰਜਾਬ ਦੇ ਆਈ ਪੀ ਐਸ ਅਧਿਕਾਰੀ ਨੌਨਹਾਲ ਸਿੰਘ ਤੇ ਹਰਿਆਣਾ ਦੇ ਸਾਬਕਾ ਐਡਵੋਕੇਟ ਜਨਰਲ ਹਵਾ ਸਿੰਘ ਹੁੱਡਾ ਦੁਆਰਾ ਤਾਮਿਲਨਾਡੂ ‘ਚ 400 ਏਕੜ ਜ਼ਮੀਨ ਖਰੀਦਣ ਦੇ ਮਾਮਲੇ ‘ਚ ਹਾਈਕੋਰਟ ਨੇ ਪੰਜਾਬ ਵਿਜੀਲੈਂਸ ਨੂੰ ਜਾਂਚ ਕਰਕੇ ਬਣਦੀ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ‘ਚ ਪਟੀਸ਼ਨਕਰਤਾਵਾਂ ਨੇ ਹਾਈਕੋਰਟ ਤੋਂ ਸੀ ਬੀ ਆਈ ਜਾਂਚ ਮੰਗੀ ਸੀ ਪਰ ਹਾਈਕੋਰਟ ਨੇ ਸੀ ਬੀ ਆਈ ਦੀ ਥਾਂ ਵਿਜੀਲੈਂਸ ਨੂੰ ਕਾਰਵਾਈ ਦੇ ਹੁਕਮ ਦਿੱਤੇ ਹਨ।
ਦਰ ਅਸਲ ਇਸ ਮਾਮਲੇ ‘ਚ ਪੰਜਾਬ ਵਿਜੀਲੈਂਸ ਬਿਓਰੋ ਪਹਿਲਾਂ ਹੀ ਜਾਂਚ ਕਰ ਰਿਹਾ ਹੈ ਪਰ ਇਸ ਜਾਂਚ ਤੋਂ ਅਸੰਤੁਸ਼ਟ ਜਸਵਿੰਦਰ ਪਾਲ ਸਿੰਘ ਤੇ ਹਰਮੀਤ ਸਿੰਘ ਨੇ ਅਦਾਲਤ ‘ਚ 1605 ਸਫਿਆਂ ਦੀ ਪਟੀਸ਼ਨ ਦਾਇਰ ਕੀਤੀ ਸੀ।ਇਸ ਪਟੀਸ਼ਨ ‘ਚ ਨੌਨਿਹਾਲ ਸਿੰਘ ਦੇ ਭਰਾ ਆਈ ਏ ਐਸ ਰੂਪਵੰਤ ਸਿੰਘ ਤੇ ਚਚੇਰੇ ਭਰਾ ਲਵਲੀਨ ਸਿੰਘ ਦਾ ਨਾਂਅ ਵੀ ਹੈ।

Exit mobile version