Home Current Affairs ਲੁਧਿਆਣਾ ਦਾ ਸਬ ਰਜਿਸਟਰਾਰ (ਤਹਿਸੀਲਦਾਰ) ਮੁਅੱਤਲ

ਲੁਧਿਆਣਾ ਦਾ ਸਬ ਰਜਿਸਟਰਾਰ (ਤਹਿਸੀਲਦਾਰ) ਮੁਅੱਤਲ

0

ਚੰਡੀਗੜ੍ਹ,– ਮਾਲ ਮਹਿਕਮੇ ਵਲੋਂ ਲੁਧਿਆਣਾ (ਪੂਰਬੀ) ਦਾ ਸਬ ਰਜਿਸਟਰਾਰ (ਤਹਿਸੀਲਦਾਰ) ਜੀਵਨ ਕੁਮਾਰ ਗਰਗ ਨੂੰ ਐਨ.ਓ.ਸੀ ਤੋਂ ਬਗ਼ੈਰ ਵਸੀਕੇ ਤਸਦੀਕ ਕਰਨ ਕਰਕੇ ਪੰਜਾਬ ਸਿਵਲ ਸੇਵਾਵਾਂ 1970 ਦੇ ਨਿਯਮ 4 (1) (ਏ) ਅਧੀਨ ਤੁਰੰਤ ਪ੍ਰਭਾਵ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ, ਸਰਕਾਰ ਵਲੋਂ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਰਾਏਕੋਟ ਨੂੰ ਅਗਲੇ ਹੁਕਮਾਂ ਤੱਕ ਸਬ ਰਜਿਸਟਰਾਰ (ਤਹਿਸੀਲਦਾਰ) ਪੂਰਬੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

Exit mobile version