Home Punjabi News ਰਾਸ਼ਟਰੀ ਏਕਤਾ ਦਿਵਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਚੁੱਕਵਾਈ ਸਹੁੰ

ਰਾਸ਼ਟਰੀ ਏਕਤਾ ਦਿਵਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਚੁੱਕਵਾਈ ਸਹੁੰ

0

ਬਠਿੰਡਾ: ਲੋਹ ਪੁਰਸ਼ ਦੇ ਨਾਮ ਨਾਲ ਦੁਨੀਆ ਭਰ ਵਿੱਚ ਪ੍ਸਿੱਧ ਦੇਸ਼ ਦੇ ਪਹਿਲੇ ਗ੍ਹਿ ਮੰਤਰੀ ਸਰਦਾਰ ਵਲੱਭ ਭਾਈ ਪਟੇਲ ਦਾ ਜਨਮ ਦਿਹਾੜਾ ਸਮੁੱਚੇ ਦੇਸ਼ ਭਰ ਵਿੱਚ ਰਾਸ਼ਟਰੀ ਏਕਤਾ ਦਿਵਸ’ ਵੱਜੋ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਪ੍ਸ਼ਾਸ਼ਨ ਵੱਲੋਂ ਰਾਸ਼ਟਰੀ ਏਕਤਾ ਦਿਵਸ ਸਥਾਨਕ ਪ੍ਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼ੀ੍ ਸੁਮਿਤ ਕੁਮਾਰ ਦੀ ਪ੍ਧਾਨਗੀ ਹੇਠ ਮਨਾਇਆ ਗਿਆ।
ਇਸ ਮੋਕੇ ਸ਼੍ ਸੁਮੀਤ ਕੁਮਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮਾਜ ਤੇ ਰਾਸ਼ਟਰ ਦੇ ਹਿੱਤ ਲਈ ਇਕਜੁੱਟ ਹੋ ਕੇ ਰਹਿਣ ਦੀ ਸਹੁੰ ਚੁਕਵਾਈ। ਉਨਾ ਕਿਹਾ ਕਿ ਸਰਦਾਰ ਵਲੱਭ ਭਾਈ ਪਟੇਲ ਵਰਗੀਆਂ ਸਖ਼ਸ਼ੀਅਤਾਂ ਦਾ ਜੀਵਨ, ਦੇਸ਼ ਦੀ ਏਕਤਾ ਨੂੰ ਹੀ ਸਮਰਪਿਤ ਰਿਹਾ ਹੈ। ਉਨਾ ਦੱਸਿਆ ਸਰਦਾਰ ਪਟੇਲ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਨਾਲ-ਨਾਲ ਦੇਸ਼ ਵਿਚ ਏਕਤਾ ਦਾ ਸੰਦੇਸ਼ ਵੀ ਫੈਲਾਇਆ।
ਇਸ ਮੌਕੇ ਉਹਨਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਰਦਾਰ ਪਟੇਲ ਦੀ ਦੂਰ ਅੰਦੇਸ਼ੀ ਸੋਚ ਅਤੇ ਕਾਰਜਾਂ ਦੁਆਰਾ ਸੰਭਵ ਬਣਾਈ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਅਤੇ ਆਪਣੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਪਰੇਰਿਤ ਕੀਤਾ। ਉਨਾ ਅਪੀਲ ਕੀਤੀ ਕਿ ਜੇਕਰ ਅਸੀਂ ਦੇਸ਼ ਦੀ ਤਰੱਕੀ ਦੇ ਲਈ ਇਮਾਨਦਾਰੀ, ਤਨਦੇਹੀ ਅਤੇ ਮਿਹਨਤ ਨਾਲ ਆਪਣਾ ਫਰਜ਼ ਨਿਭਾਉਂਦੇ ਹਾਂ, ਤਾਂ ਇਹ ਉਨਾ ਮਹਾਂਪੁਰਸ਼ਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ, ਜਿਨਾ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।

Exit mobile version