Home Punjabi News ਮੌਕੇ ‘ਤੇ ਹੀ ਜਾਰੀ ਹੋਵੇਗਾ ਡਰਾਈਵਿੰਗ ਲਾਇਸੰਸ- ਭਰਿਸ਼ਟਾਚਾਰ ਨੂੰ ਪਵੇਗੀ ਠੱਲ ਲਾਈਸੰਸ...

ਮੌਕੇ ‘ਤੇ ਹੀ ਜਾਰੀ ਹੋਵੇਗਾ ਡਰਾਈਵਿੰਗ ਲਾਇਸੰਸ- ਭਰਿਸ਼ਟਾਚਾਰ ਨੂੰ ਪਵੇਗੀ ਠੱਲ ਲਾਈਸੰਸ – ਰਾਮਵੀਰ

0

ਪਟਿਆਲਾ :ਡਰਾਈਵਿੰਗ ਲਾਇਸੰਸ ਬਣਾਉਣ ਦੀ ਪ੍ਕ੍ਰਿਆ ਨੂੰ ਸਰਲ ਤੇ ਭਰਿਸ਼ਟਾਚਾਰ ਮੁਕਤ ਕਰਨ ਅਤੇ ਕੀਮਤੀ ਮਨੁੱਖੀ ਜਾਨਾਂ ਦੇ ਅਜਾਈਂ ਜਾਣ ਦਾ ਕਾਰਣ ਬਣਦੇ ਸੜਕੀ ਹਾਦਸਿਆਂ ਨੂੰ ਠੱਲ ਪਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਉਸਾਰੇ ਆਟੋਮੇਟਿਡ ਡਰਾਈਵਿੰਗ ਟੈਸਟ, ਆਨ ਲਾਇਨ ਲਾਇਸੰਸ ਅਤੇ ਟਰੇਨਿੰਗ ਸੈਂਟਰ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ 21 ਅਪਰੈਲ ਨੂੰ ਕਰਨਗੇ।
ਡਿਪਟੀ ਕਮਿਸ਼ਨਰ ਸ੍ ਰਾਮਵੀਰ ਸਿੰਘ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ-ਨਾਭਾ ਸੜਕ ‘ਤੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਮੁੱਖ ਦਫ਼ਤਰ ਦੇ ਪਿਛਲੇ ਪਾਸੇ ਇਹ ਸੈਂਟਰ ਕਰੀਬ ਡੇਢ ਏਕੜ ਰਕਬੇ ਵਿੱਚ 1 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ਹੈ। ਉਹਨਾ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਸ ਉਸਾਰੇ ਇਸ ਅਤੀ ਆਧੁਨਿਕ ਸੈਂਟਰ ਵਿੱਚ ਪ੍ਰਾਰਥੀ ਦਾ ਡਰਾਈਵਿੰਗ ਟੈਸਟ ਲੈ ਕੇ ਮੌਕੇ ‘ਤੇ ਹੀ ਲਾਈਸੰਸ ਜਾਰੀ ਕਰ ਦਿੱਤਾ ਜਾਵੇਗਾ, ਇਸ ਨਾਲ ਲੋਕਾਂ ਦੀ ਖੱਜਲ ਖੁਆਰੀ ਘਟੇਗੀ, ਸਮੇਂ ਦੀ ਬੱਚਤ ਹੋਵੇਗੀ ਅਤੇ ਭਰਿਸ਼ਟਾਚਾਰ ਨੂੰ ਠੱਲ ਪਵੇਗੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਕੇਵਲ ਉਹ ਵਿਅਕਤੀ ਹੀ ਡਰਾਈਵਿੰਗ ਲਾਈਸੰਸ ਬਣਾ ਸਕਣਗੇ ਜਿਹੜੇ ਟਰੈਕ ਟੈਸਟ ਪਾਸ ਕਰਨਗੇ। ਉਹਨਾਂ ਦੱਸਿਆ ਕਿ ਸਾਰੇ ਟਰੈਕਾਂ ‘ਤੇ ਵਿਸ਼ੇਸ ਟਾਵਰਾਂ ਦੀ ਉਸਾਰੀ ਕੀਤੀ ਗਈ ਹੈ ਜਿਹਨਾਂ ‘ਤੇ ਸੀ. ਸੀ. ਟੀ. ਵੀ ਕੈਮਰੇ ਲਗਾਏ ਗਏ ਹਨ ਅਤੇ ਲਾਈਸੰਸ ਬਣਾਉਣ ਦੀ ਸਾਰੀ ਪ੍ਕਰਿਆ ਕੰਪਿਊਟਰੀਕਰਿਤ ਹੋਵੇਗੀ। ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਡਰਾੲਵਿੰਗ ਲਾਈਸੰਸ ਲੈਣ ਲਈ ਬਿਨੈਕਾਰ ਨੂੰ ਡਰਾਈਵਿੰਗ ਲਾਈਸੰਸ ਅਪਲਾਈ ਕਰਨ ਸਮੇਂ ਫਾਰਮ ਦੇ ਨਾਲ ਜਨਮ ਸਰਟੀਫਿਕੇਟ, ਰਿਹਾਇਸ਼ ਦਾ ਸਬੂਤ ਤੇ 3 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਦੇਣੀਆਂ ਪੈਣਗੀਆਂ ਅਤੇ ਮੌਕੇ ਹੀ ਟੋਕਨ ਮਿਲੇਗਾ ਤੇ ਬਣਦੀ ਫੀਸ ਆਨ ਲਾਈਨ ਹੋਵੇਗੀ, ਮੌਕੇ ‘ਤ’ ਹੀ ਮੈਡੀਕਲ ਟੈਸਟ ਕਰਨ ਤੋ ਇਲਾਵਾ ਆਟੋਮੈਟਿਡ ਟਰੈਕ ‘ਤੇ ਡਰਾਈਵਿੰਗ ਟੈਸਟ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੈਸਟ ਪਾਸ ਕਰਨ ਉਪਰੰਤ ਮੌਕੇ ‘ਤੇ ਹੀ ਡਰਾਈਵਿੰਗ ਲਾਈਸੰਸ ਜਾਰੀ ਕਰ ਦਿੱਤਾ ਜਾਵੇਗਾ।

Exit mobile version