Home Punjabi News ਬੰਦੀ ਸਿੰਘਾਂ ਦੀ ਰਿਹਾਈ ਲਈ 26 ਨੂੰ ਗਵਰਨਰ ਨੂੰ ਸੌਪਿਆ ਜਾਵੇਗਾ ਮੰਗ-ਪੱਤਰ...

ਬੰਦੀ ਸਿੰਘਾਂ ਦੀ ਰਿਹਾਈ ਲਈ 26 ਨੂੰ ਗਵਰਨਰ ਨੂੰ ਸੌਪਿਆ ਜਾਵੇਗਾ ਮੰਗ-ਪੱਤਰ : ਸਿਮਰਨਜੀਤ ਸਿੰਘ ਮਾਨ

0

ਫ਼ਰੀਦਕੋਟ ( Sharanjit) : ਫ਼ਰੀਦਕੋਟ ਦੇ ਲਾਗਲੇ ਪਿੰਡ ਬਰਗਾੜੀ ਵਿਖੇ ਸ੍ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਪੰਥਕ ਜਥੇਬੰਦੀਆਂ ਵੱਲੋਂ ਚੱਬਾ ਵਿਖੇ ਬੁਲਾਏ ਗਏ ਸਰਬੱਤ ਖਾਲਸੇ ਦੇ ਵਿਸ਼ਾਲ ਇਕੱਠ ਤੋਂ ਬਾਅਦ ਦੁਬਾਰਾ ਫਿਰ 10 ਨਵੰਬਰ ਨੂੰ ਸ੍ ਦਮਦਮਾ ਸਾਹਿਬ ਵਿਖੇ ਸਰਬੱਤ ਖਾਲਸਾ ਕਰਨ ਦੇ ਨਾਲ ਨਾਲ ਆਉਣ ਵਾਲੀ 26 ਤਰੀਕ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਸੌਪਿਆ ਜਾਵੇਗਾ ਤਾਂ ਜੋ ਲੰਮੇ ਸਮੇਂ ਤੋਂ ਜੇਲ੍ਹਾ ਦੀਆਂ ਕਾਲਕੋਠੜੀਆ ਵਿੱਚ ਸਜਾਂਵਾਂ ਪੂਰੀਆਂ ਕਰਨ ਚੁੱਕੇ ਸਿੰਘਾਂ ਦੀ ਰਿਹਾਈ ਹੋ ਸਕੇ | ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ਪ੍ਧਾਨ ਸਿਮਰਨਜੀਤ ਸਿੰਘ ਮਾਨ ਨੇੇ ਰਣਜੀਤ ਸਿੰਘ ਸਰਾਂ ਦੇ ਗ੍ਹਿ ਵਿਖੇ ਚੌਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆ ਕੀਤਾ | ਉਨਾ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਧਿਆਨ ਸਿੰਘ ਮੰਡ ਜਲਦ ਰਿਹਾਅ ਕੀਤਾ ਜਾਵੇ,ਜੇਕਰ ਅਜਿਹਾ ਨਾ ਹੋਇਆ ਤਾਂ ਕੌਮ ਵੱਡੇ ਪੱਧਰ ਤੇ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀ ਹੱਟੇਗੀ | ਉਕਤ ਮੌਕੇ ਸੋ੍ਰ.ਅ.ਦ.(ਅ) ਦੇ ਜਨਰਲ ਸਕੱਤਰ ‘ਤੇ ਕਿਸਾਨ ਵਿੰਗ ਪ੍ਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਆਰਥਿਕ ਤੰਗੀਆ ਨਾਲ ਜੂਝ ਰਹੇ ਕਿਸਾਨ ਆਏ ਦਿਨ ਖੁਦਕੁਸ਼ੀਆ ਕਰ ਰਹੇ ਹਨ ਪ੍ਰੰਤੂ ਪੰਜਾਬ ‘ਤੇ ਕੇਂਦਰ ਸਰਕਾਰ ਮੁਆਵਜਾ ਦੇਣ ਦੀ ਬਜਾਏ ਚੁੱਪੀ ਧਾਰੀ ਬੈਠੀ ਹੈ | ਉਨ੍ਹਾਂ ਕਿਹਾ ਕਿ ਮੰਡੀਆ ‘ਚ ਕਣਕ ਦੀ ਆਮਦ ਦਿਨ ਬਾ ਦਿਨ ਵੱਧਦੀ ਹੀ ਜਾ ਰਹੀ ਹੋਣ ਦੇ ਬਾਵਜੂਦ ਸਰਕਾਰ ਕਿਸਾਨਾਂ ਨੂੰ ਤਰੁੰਤ ਭੁਗਤਾਨ ਕਰਨ ਦੀ ਬਜਾਏ ਲਾਰੇ ਲਾਪੇ ਲਾ ਕੇ ਖੱਜਲ-ਖੁਆਰ ਕਰ ਰਹੀ ਹੈ | ਉਨਾ ਕਿਹਾ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਨੇ ਨੋਜਵਾਨਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ‘ਤੇ ਹਰ ਪਾਸੇ ਨਸ਼ਿਆ ਦਾ ਦਰਿਆ ਵੱਗ ਰਿਹਾ ਹੈ | ਉਕਤ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਕਿ 2017 ਦੀਆਂ ਵਿਧਾਨ ਸਭਾ ਚੋਣਾ ਸਿੱਖ ‘ਤੇ ਪੰਜਾਬ ਦੀ ਅਜਾਦੀ ਦੇ ਮੱਦੇ ‘ਤੇ ਲੜੀਆ ਜਾਣਗੀਆ ‘ਤੇ ਸਰਕਾਰ ਬੱਨਣ ਉਪਰੰਤ ਸਭ ਤੋਂ ਪਹਿਲਾ ਕਿਸਾਨਾਂ ਸਿਰ ਕਰਜਿਆ ਉੱਪਰ ਲਕੀਰ ਮਾਰੀ ਜਾਵੇਗੀ | ਇਸ ਮੌਕੇ ਸੁਰਜੀਤ ਸਿੰਘ ਅਰਾਈਆ, ਇਕਬਾਲ ਸਿੰਘ ਬਰੀਵਾਲਾ,ਰਮਿੰਦਰ ਸਿੰਘ ਮਿੰਟੂ ਯੂ.ਐਸ.ਏ, ਗੁਰਮੀਤ ਸਿੰਘ , ਸਿਮਰਜੀਤ ਸਿੰਘ ਕੋਟਸੁਖੀਆ,ਲਵਦੀਪ ਸਿੰਘ ਕਾਹਨ ਸਿੰਘ ਵਾਲਾ ਵੀ ਹਾਜਰ ਸਨ |

Exit mobile version