Home Punjabi News ਮਰਿਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਦੀ ਤਰਫੋਂ ਸਾਢੇ ਤਿੰਨ ਲੱਖ ਰੁਪਏ...

ਮਰਿਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਦੀ ਤਰਫੋਂ ਸਾਢੇ ਤਿੰਨ ਲੱਖ ਰੁਪਏ ਦੀ ਮਾਲੀ ਮਦਦ ਪ੍ਦਾਨ

0

ਗਾਜੀਸਲਾਰ (ਸਮਾਣਾ/ਪਟਿਆਲਾ), 12 ਜਨਵਰੀ:ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਅੱਜ ਸਮਾਣਾ ਦੇ ਪਿੰਡ ਗਾਜੀਸਲਾਰ ਵਿਖੇ ਮਰਿਤਕ ਕਿਸਾਨ ਸ. ਜਸਵੰਤ ਸਿੰਘ ਦੇ ਪੀੜਤ ਪਰਿਵਾਰ ਨੂੰ ਮਾਲੀ ਸਹਾਇਤਾ ਵਜੋਂ ਤਿੰਨ ਲੱਖ ਰੁਪਏ ਦਾ ਚੈਕ ਪ੍ਦਾਨ ਕੀਤਾ। ਪਿਛਲੇ ਦਿਨੀਂ ਕਿਸਾਨ ਸ. ਜਸਵੰਤ ਸਿੰਘ ਨੇ ਆਰਥਿਕ ਤੰਗੀ ਦੇ ਚਲਦਿਆਂ ਆਤਮ ਹੱਤਿਆ ਕਰ ਲਈ ਸੀ। ਗਾਜੀਸਲਾਰ ਵਿਖੇ ਵਾਪਰੀ ਇਸ ਮੰਦਭਾਗੀ ਘਟਨਾ ਦਾ ਅਫਸੋਸ ਕਰਨ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਮਰਿਤਕ ਕਿਸਾਨ ਦੇ ਪੀੜਤ ਪਰਿਵਾਰ ਦੇ ਨਾਲ ਹੈ। ਉਨਾ ਸਰਕਾਰ ਦੀ ਤਰਫੋਂ ਤਿੰਨ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਮਾਲੀ ਮਦਦ ਵਜੋਂ ਪੀੜਤ ਦੇ ਬੇਟੇ ਸ. ਸੁਰਜਨ ਸਿੰਘ ਨੂੰ ਸੌਂਪਿਆ ਅਤੇ ਭਵਿੱਖ ‘ਚ ਵੀ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਜ਼ਿਲਾ ਪ੍ਸ਼ਾਸ਼ਨ ਦੀ ਤਰਫੋਂ 50 ਹਜ਼ਾਰ ਰੁਪਏ ਦਾ ਚੈਕ ਵੀ ਪੀੜਤ ਪਰਿਵਾਰ ਨੂੰ ਸੌਂਪਿਆ ਗਿਆ।
ਸ. ਰੱਖੜਾ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਘਟਨਾ ਬੇਹੱਦ ਮੰਦਭਾਗੀ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਪੀੜਤ ਪਰਿਵਾਰ ਦੇ ਨਾਲ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ ਵਰੁਣ ਰੂਜਮ ਅਤੇ ਐਸ.ਡੀ.ਐਮ ਸਮਾਣਾ ਸ਼੍ ਅਮਰੇਸ਼ਵਰ ਸਿੰਘ ਵੱਲੋਂ ਪੀੜਤ ਪਰਿਵਾਰ ਨੂੰ 50 ਹਜ਼ਾਰ ਰੁਪਏ ਦਾ ਚੈਕ ਵੀ ਸੌਂਪਿਆ ਗਿਆ। ਇਸ ਮੌਕੇ ਚੇਅਰਮੈਨ ਜ਼ਿਲਾ ਪਰਿਸ਼ਦ ਪਟਿਆਲਾ ਸ. ਜਸਪਾਲ ਸਿੰਘ ਕਲਿਆਣ, ਬਲਵਿੰਦਰ ਸਿੰਘ ਦਾਨੀਪੁਰ, ਅਸ਼ੋਕ ਮੋਦਗਿਲ ਸਮੇਤ ਹੋਰ ਆਗੂ ਤੇ ਪਿੰਡ ਦੇ ਵਸਨੀਕ ਵੀ ਹਾਜ਼ਰ ਸਨ।

Exit mobile version