Home Crime News ਭਿੱਖੀਵਿੰਡ ਵਿੱਚ ਪੁਲਿਸ ਐਨਕਾਂਉਟਰ ਵਿੱਚ ਦੋ ਅਖੌਤੀ ਨਿਹੰਗਾਂ ਦੀ ਮੌਤ, ਦੋ...

ਭਿੱਖੀਵਿੰਡ ਵਿੱਚ ਪੁਲਿਸ ਐਨਕਾਂਉਟਰ ਵਿੱਚ ਦੋ ਅਖੌਤੀ ਨਿਹੰਗਾਂ ਦੀ ਮੌਤ, ਦੋ ਐੱਸ.ਐੱਚ.ਓ. ਗੰਭੀਰ ਜਖਮੀ

0

ਤਰਨ ਤਾਰਨ,: ਨੰਦੇੜ ਸਾਹਿਬ ਹਜ਼ੂਰ ਸਾਹਿਬ ਵਿਖੇ ਕਤਲ ਕਰ ਕੇ ਆਏ ਦੋ ਨਿਹੰਗਾਂ ਦਾ ਭਿੱਖੀਵਿੰਡ ਪੁਲਿਸ ਨੇ ਕੀਤਾ ਐਨਕਾਊਂਟਰ। ਇਸ ਤੋਂ ਪਹਿਲਾਂ ਦੋਵੇਂ ਨਿਹੰਗਾਂ ਨੂੰ ਜਦੋਂ ਪੁਲਿਸ ਨੇ ਕਾਬੂ ਕਰਨਾ ਚਾਹਿਆ ਤਾਂ ਨਿਹੰਗਾਂ ਨੇ ਕਿਰਪਾਨਾਂ ਨਾਲ ਪੁਲਿਸ ‘ਤੇ ਹਮਲਾ ਕਰ ਦਿੱਤਾ ,ਜਿਸ ਵਿਚ ਐੱਸਐੱਚਓ ਨਰਿੰਦਰ ਸਿੰਘ ਅਤੇ ਐਸ.ਐਚ.ਓ ਵਲਟੋਹਾ ਬਲਵਿੰਦਰ ਸਿੰਘ ਦੇ ਗੁੱਟ ਵੱਢੇ ਗਏ । ਜਦੋਂ ਉਨ੍ਹਾਂ ਡੀ.ਐਸ.ਪੀ ਰਾਜਬੀਰ ਸਿੰਘ ਤੇ ਉਕਤ ਨਿਹੰਗਾਂ ਨੇ ਹਮਲਾ ਕੀਤਾ ਤਾਂ ਇਸ ਤੋਂ ਬਾਅਦ ਪੁਲਿਸ ਨੇ ਘੇਰਾਬੰਦੀ ਕਰਕੇ ਮੁਲਜ਼ਮਾਂ ‘ਤੇ ਫਾਇਰਿੰਗ ਕਰ ਦਿੱਤੀ, ਜਿਸ ‘ਵਿੱਚ ਦੋਵੇਂ ਹੀ ਨਿਹੰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ ।ਐੱਸ.ਐੱਸ.ਪੀ ਤਰਨਤਾਰਨ ਘਟਨਾ ਸਥਾਨ ‘ਤੇ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਐਸ.ਐਚ.ਓ. ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਗਿਆ ਹੈ ।ਜਿਸ ਸੰਬੰਧੀ ਕਿਸੇ ਵੀ ਉੱਚ ਪੁਲਿਸ ਅਧਿਕਾਰੀ ਵੱਲੋਂ ਇਸ ਘਟਨਾ ਬਾਰੇ ਅਧਿਕਾਰਤ ਤੌਰ ਤੇ ਕੁਝ ਨਹੀ ਦੱਸਿਆ ਜਾ ਰਿਹਾ ਜਦੋਕਿ ਐੱਸ.ਐੱਸ.ਪੀ ਤਰਨਤਾਰਨ, ਆਈ.ਜੀ ਫਿਰੋਜਪੁਰ ਰੇਂਜ ਸ੍ਰ ਹਰਦਿਆਲ ਸਿੰਘ ਮਾਨ ਵੀ ਘਟਨਾ ਸਥਾਨ ‘ਤੇ ਪੁੱਜ ਗਏ ਹਨ। ਇਸ ਦੁਖਦਾਈ ਘਟਨਾ ਦੀ ਸਾਰੇ ਪਾਸੇ ਬਹੁਤ ਨਿੰਦਾ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਜੱਥੇਦਾਰ ਬਾਬਾ ਬਲਦੇਵ ਸਿੰਘ ਸੇਵਾ ਦਲ, ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਤਰਨਾਦਲ, ਬਾਬਾ ਬੰਦਾ ਸਿੰਘ ਬਹਾਦਰ ਮਿਸ਼ਲ ਸ਼ਹੀਦਾਂ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਚੱਕਰਵਰਤੀ ਨਿਹੰਗ ਸਿੰਘ ਜਥੇਬੰਦੀ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।

Exit mobile version