Home Punjabi News ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ 125ਵੀਂ ਜਨਮ ਸ਼ਤਾਬਦੀ...

ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ 125ਵੀਂ ਜਨਮ ਸ਼ਤਾਬਦੀ ਸਮਾਰੋਹ

0

ਪਟਿਆਲਾ, ; ਪੰਜਾਬ ਸਰਕਾਰ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ 125ਵੀਂ ਜਨਮ ਸ਼ਤਾਬਦੀ ਮਨਾਉਣ ਲਈ ਆਯੋਜਿਤ ਕੀਤੇ ਜਾ ਰਹੇ ਸੈਮੀਨਾਰਾਂ ਦੀ ਕੜੀ ਤਹਿਤ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ ਕਰਵਾਏ ਗਈ ਪਹਿਲੇ
ਸੈਮੀਨਾਰ ਵਿਚ ਝਾਰਖੰਡ ਦੀ ਰਾਜਪਾਲ ਸ੍ਰੀਮਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਔਰਤਾਂ ਨੂੰ ਸਨਮਾਨ ਅਤੇ ਸ਼ਕਤੀ ਦੇ ਤੌਰ ‘ਤੇ ਪੂਜਿਆ ਜਾਂਦਾ ਹੈ ਪਰ ਕਿ ਇਹ ਅਸਲੀਅਤ ਵਿੱਚ ਹੈ ਵੀ ਕਿ ਸਿਰਫ ਵਿਖਾਵਾ ਹੀ ਹੈ।
”ਡਾ. ਭੀਮ ਰਾਓ ਅੰਬੇਦਕਰ ਮਹਿਲਾ ਸ਼ਕਤੀਕਰਨ ਯੋਧਾ ਵਜੋਂ” ਵਿਸ਼ੇ ‘ਤੇ ਸੈਮੀਨਾਰ ਦੇ ਉਦਘਾਟਨੀ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਅੱਜ ਦੇ ਪਦਾਰਥ ਵਾਦੀ ਯੁੱਗ ਵਿਚ ਚੀਜ਼ਾਂ ਦਾ ਜ਼ਿਆਦਾ ਮਹੱਤਵ ਬਣ ਗਿਆ ਹੈ, ਅਤੇ ਔਰਤਾਂ ਨੂੰ ਵੀ ਮਹਿਜ਼ ਇੱਕ ਚੀਜ਼ ਦੇ ਤੌਰ ‘ਤੇ ਹੀ ਵੇਖਿਆ ਜਾਂਦਾ ਹੈ । ਸ਼੍ਰੀਮਤੀ ਦਰੋਪਦੀ ਮੁਰਮੂ ਨੇ
ਕਿਹਾ ਕਿ ਕਈ ਰਾਜਾਂ ਵਿਚ ਔਰਤਾਂ ਦੀ ਖ਼ਰੀਦ ਫ਼ਰੋਖ਼ਤ ਅੱਜ ਵੀ ਜਾਰੀ ਹੈ। ਅਸੀਂ ਅਜੇ ਤੱਕ ਦੇਹ ਵਾਪਰ ਨਹੀਂ ਰੋਕ ਸਕੇ ਹਾਂ ।
ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ
ਅਟਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੇ ਬਾਹਰ ਦੇਸ਼ ਦੀ ਪਾਰਲੀਮੈਂਟ ਦੇ ਬਾਹਰ ਲੱਗੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਵਾਂਗ ਹੀ ਉਹਨਾਂ ਦਾ ਬੁੱਤ ਸਥਾਪਿਤ ਕੀਤੀ ਜਾਵੇਗਾ। ਉਨਾਂ ਕਿਹਾ ਕਿ ਬਾਬਾ ਸਾਹਿਬ ਕੇਵਲ ਦਲਿਤਾਂ ਦੇ ਹੀ ਮਸੀਹਾ ਜਾਂ
ਸੰਵਿਧਾਨ ਦੇ ਨਿਰਮਾਤਾ ਹੀ ਨਹੀਂ ਸਨ ਸਗੋਂ ਉਹ ਮਾਨਵਤਾ ਦੇ ਸੱਚੇ ਸੇਵਕ ਸਨ ਜਿਨ੍ਹਾਂ ਤੋਂ ਦੇਸ਼ ਵਿਦੇਸ਼ ਵਿਚ ਕਈ ਲੇਖਕ ਅਤੇ ਫ਼ਿਲਾਸਫ਼ਰ ਪ੍ਰਭਾਵਿਤ ਹੋਏ ।
ਡਾ. ਅਟਵਾਲ ਨੇ ਕਿਹਾ ਕਿ ਬਾਬਾ ਸਾਹਿਬ ਨੇ ਜਿੱਥੇ ਦੱਬੇ ਕੁਚਲੇ ਲੋਕਾਂ ਦੇ ਅਧਿਕਾਰਾਂ ਲਈ ਕਈ ਕਾਨੂੰਨ ਵੀ ਬਣਾਏ ਉਨਾਂ ਜਾਤ-ਪਾਤ ਅਤੇ ਔਰਤਾਂ ਦੇ ਨਾਲ ਹੋਣ ਵਲ
ਭੇਦਭਾਵ ਨੂੰ ਖ਼ਤਮ ਕਰਨ ਅਤੇ ਉਨਾਂ ਨੂੰ ਜ਼ਮੀਨ ਜਾਇਦਾਦ ਅਤੇ ਬਰਾਬਰੀ ਦੇ ਅਧਿਕਾਰਾਂ ਦਿਵਾਉਣ ਲਈ ਲੜਾਈ ਲੜੀ ਅਤੇ ਸਮਾਜ ਵਿਚ ਬਰਾਬਰੀ ਦੇ ਪੈਰੋਕਾਰ ਬਣੇ ।
ਸੈਮੀਨਾਰ ਵਿਖੇ ਰਾਜ ਮਾਤਾ ਸੁਭਾਂਗਨੀ ਰਾਜੇ ਗਾਇਕਵਾੜ, ਚਾਂਸਲਰ, ਐਮ.ਐਸ.ਯੂਨੀਵਰਸਿਟੀ, ਵਡੋਦਰਾ(ਬੜੋਦਾ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦੱਸਿਆ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਰਿਆਸਤ ਦੇ ਸਮੇਂ ਦੌਰਾਨ ਕਿਸ ਤਰਾਂ ਨਾਲ ਬੜੋਦਾ ਦੇ
ਮਹਾਰਾਜਾ ਸਾਯਾ ਜੀ ਰਾਓ ਗਾਇਕਵਾੜ ਨੇ ਔਰਤਾਂ ਅਤੇ ਦਲਿਤਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ, ਵਿਧਵਾਵਾਂ ਦੇ ਵਿਆਹ ਕਰਵਾਏ, ਬੱਚਿਆਂ ਨੂੰ ਗੋਦ ਲੈਣ ਦੇ ਕਾਨੂੰਨ ਬਣਾਏ । ਉਨਾਂ ਨੂੰ ਕਾਨੂੰਨ ਬਣਾ ਕੇ ਬਰਾਬਰੀ ਦਾ ਦਰਜਾ ਦਿਵਾਇਆ ਉਨਾਂ ਦੱਸਿਆ ਕਿ ਰਿਆਸਤ ਵਿਚ ਕੁੜੀਆਂ
ਦੀ ਪੜ੍ਹਾਈ ਲਈ ਹੋਸਟਲ ਤੱਕ ਖੋਲ੍ਹੇ ਗਏ ਇੱਕ ਸਮਾਂ ਅਜਿਹਾ ਆਇਆ ਕਿ ਸਟੇਟ ਵਿਚ ਸਿੱਖਿਆ100 ਫ਼ੀਸਦੀ ਹੋ ਗਈ, ਬੱਚਿਆਂ ਨੂੰ ਪੜ੍ਹਨ ਲਈ ਸਕਾਲਰਸ਼ਿਪ ਦੇਣੀਆਂ ਸ਼ੁਰੂ ਕੀਤੀਆਂ ਇੰਨਾ,ਵਿਚੋਂ ਹੀ ਕੁੱਝ ਦਾ ਲਾਭ ਲੈ ਕੇ ਬਾਬਾ ਸਾਹਿਬ ਦੇਸ਼ ਵਿਦੇਸ਼ ਵਿਚ ਪੜ੍ਹਨ ਗਏ ਇਹ ਵੀ
ਸੰਭਵ ਹੈ ਕਿ ਜਦ ਬਾਬਾ ਸਾਹਿਬ ਦੇਸ਼ ਦਾ ਸੰਵਿਧਾਨ ਲਿਖਣ ਲੱਗੇ ਤਾਂ ਉਨਾਂ ਦੇ ਮਨ ਉੱਤੇ ਬੜੋਦਾ ਸਟੇਟ ਦੇ ਕਾਨੂੰਨ ਦਾ ਪ੍ਰਭਾਵ ਰਿਹਾ ਹੋਵੇ ।
ਪੰਜਾਬ ਸਰਕਾਰ ਦੇ ਜੇਲ ਅਤੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਦੱਸਿਆ ਕਿ ਬਾਬਾ
ਸਾਹਿਬ ਦਾ ਜਿੱਥੇ ਵਿਧਾਨ ਸਭ ਦੇ ਬਾਹਰ ਬੁੱਤ ਲਗਾਇਆ ਜਾ ਰਿਹਾ ਹੈ ਉੱਥੇ ਹੀ ਵਿਧਾਨ ਸਭ ਦਾ ਵਿਸ਼ੇਸ਼ ਸੈਸ਼ਨ ਵੀ ਬਾਬਾ ਸਾਹਿਬ ਦੇ ਵਿਚਾਰਾਂ ਅਤੇ ਉਨਾਂ ਦੇ ਯੋਗਦਾਨ ਉੱਤੇ ਚਰਚਾ ਕਰਨ ਲਈ ਬੁਲਾਇਆ ਜਾਵੇਗਾ । ਉਨਾਂ ਦੱਸਿਆ ਕਿ ਬਾਬਾ ਸਾਹਿਬ ਇੱਕ ਵਾਰੀ ਸ੍ਰੀ ਹਰਮਿੰਦਰ
ਸਾਹਿਬ ਆਏ ਸਨ ਕਿਹਾ ਜਾਂਦਾ ਹੈ ਕਿ ਉਹ ਸਿੱਖ ਧਰਮ ਅਪਣਾਉਣਾ ਚਾਹੁੰਦੇ ਸਨ ਪਰ ਉਹਨਾਂ ਨੇ ਕਿਉਂ ਨਹੀਂ ਅਪਣਾਇਆ ਇਸ ਬਾਰੇ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇੰਨਾ ਜ਼ਰੂਰ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਪ੍ਰਭਾਵਿਤ ਸਨ। ਜਿਹੜਾ ਕਿ ਉਨਾਂ ਵੱਲੋਂ ਲਿਖੇ ਸੰਵਿਧਾਨ ਨੂੰ ਵੇਖ ਕੇ ਪਤਾ ਚੱਲਦਾ ਹੈ ।
ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ.ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਕੇਵਲ ਦਲਿਤ ਸਮਾਜ ਦੇ ਹੀ ਮਸੀਹਾ ਨਹੀਂ ਸਨ ਜਾਂ ਉਨਾਂ ਕੇਵਲ ਭਾਰਤ ਦੇ ਸੰਵਿਧਾਨ ਦਾ ਹੀ ਨਿਰਮਾਣ ਨਹੀਂ ਕੀਤਾ
ਸਗੋਂ ਭਾਰਤ ਵਿਚ ਬਰਾਬਰੀ ਦਾ ਹੱਕ ਧਿਆਉਣਾ, ਪੜ੍ਹਾਈ ਅਤੇ ਇੱਕਜੁੱਟ ਹੋ ਕੇ ਆਪਣੇ ਅਧਿਕਾਰਾਂ ਦੀ ਗੱਲ ਕਰਨ ਨੂੰ ਵੀ ਉਹਨਾਂ ਨੇ ਹੀ ਪ੍ਰੇਰਿਆ ।
ਸੈਮੀਨਾਰ ਵਿਖੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਮਾਜ ਦਾ
ਅੱਧਾ ਹਿੱਸਾ ਔਰਤਾਂ ਹਨ ਅਤੇ ਜੇ ਇਹ ਹਿੱਸਾ ਕਮਜ਼ੋਰ ਰਹਿ ਜਾਵੇ ਤਾਂ ਕੋਈ ਵੀ ਦੇਸ਼ ਜਾਂ ਸਮਾਜ ਤਰੱਕੀ ਨਹੀਂ ਕਰ ਸਕਦਾ । ਉਨਾਂ ਦੱਸਿਆ ਕਿ ਬਾਬਾ ਸਾਹਿਬ ਨੇ ਔਰਤਾਂ ਦੇ ਅਧਿਕਾਰਾਂ ਲਈ ਹਿੰਦੂ ਕੋਡ ਬਿਲ ਤਿਆਰ ਕੀਤਾ ਸੀ ਪਰ ਇਹ ਕਾਨੂੰਨ ਨਹੀਂ ਬਣ ਸਕਿਆ ਇੰਨਾ
ਹੀ ਨਹੀਂ ਪਾਰਲੀਮੈਂਟ ਵਿਚ ਜਦ ਵੋਟਾਂ ਪਈਆਂ ਤਨ ਖ਼ੁਦ ਔਰਤਾਂ ਨੇ ਵੀ ਇਸ ਦੇ ਵਿਰੋਧ ਵਿਚ ਵੋਟਾਂ ਪਾਈਆਂ ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਆਏ ਮਹਿਮਾਨਾਂ ਦਾ
ਸਵਾਗਤ ਕਰਦਿਆਂ ਕਿਹਾ ਕਿ ਸਮਾਜ ਵਿਚ ਦੋ ਸਭ ਤੋਂ ਵੱਡੇ ਗੁਨਾਹ ਹਨ ਇੱਕ ਜਾਤ- ਪਾਤ ਦਾ ਭੇਦ ਭਾਵ ਅਤੇ ਦੂਜਾ ਲਿੰਗ ਜਾਂ ਜੈਂਡਰ ਨੂੰ ਲੈ ਕੇ ਭੇਦ ਕਰਨਾ । ਉਨਾਂ ਸਵਾਮੀ ਵਿਵੇਕਾਨੰਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿ ਸਮਾਜ ਦੀ ਮੁੱਖ ਧਾਰਾ ਵਿਚੋਂ ਕਿਸੇ ਵਰਗ ਨੂੰ ਬਾਹਰ ਰੱਖਣਾ ਸਹੀ ਨਹੀਂ ਹੈ ਬਾਬਾ ਸਾਹਿਬ ਨੇ ਇਸ ਭੇਦ ਭਾਵ ਨੂੰ ਖ਼ਤਮ ਕਰਨ ਦਾ ਆਧਾਰ ਰੱਖਿਆ । ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਰਾਜੇਸ਼ ਬਾਘਾ ਨੇ ਆਏਮਹਿਮਾਨਾਂ ਦਾ ਧੰਨਵਾਦ ਕੀਤਾ ਜਦਕਿ ਸਮਾਰੋਹ ਦੇਕੋਆਰਡੀਨੇਟਰ ਸ. ਇੰਦਰ ਇਕਬਾਲ ਸਿੰਘ ਅਟਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ।ਇਸ ਮੌਕੇ ਸਾਬਕਾ ਮੰਤਰੀ ਸ ਸਵਰਨ ਸਿੰਘ ਫਿਲੌਰ, ਮੁੱਖ ਪਾਰਲੀਮੈਂਟਰੀ ਸਕੱਤਰ ਬੀਬੀਮਹਿੰਦਰ ਕੌਰ ਜੋਸ਼, ਐਮ ਐਲ ਏ ਬੀਬੀ ਬਨਿੰਦਰ ਕੌਰ ਲੂੰਬਾ, ਸੈਰ ਸਪਾਟਾ ਨਿਗਮ ਦੇਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਪ੍ਰੋ.ਕਿਰਪਾਲ ਸਿੰਘ ਬਡੂੰਗਰ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ. ਲਾਭ ਸਿੰਘ ਦੇਵੀਨਗਰ,ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ: ਜਸਪਾਲ ਸਿੰਘ ਕਲਿਆਣ, ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰਧਾਨ ਭਗਵਾਨ ਦਾਸ ਜੁਨੇਜਾ, ਸਾਬਕਾ ਮੰਤਰੀ ਦਲੀਪ ਸਿੰਘ ਪਾਂਧੀ, ਸ਼੍ਰੋਮਣੀ ਅਕਾਲੀ ਦਲਪਟਿਆਲਾ ਦਿਹਾਤੀ ਦੇ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਜਰਨਲ ਸਕੱਤਰ ਨਰਦੇਵ ਸਿੰਘ ਆਕੜੀ, ਸ. ਤੇਜਿੰਦਰ ਪਾਲ ਸਿੰਘ ਸੰਧੂ ਬੀਜੇਪੀ ਦੇ ਬਲਵੰਤ ਰਾਏ, ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾਂ, ਦਲਿਤ ਵਿਚਾਰਕ ਦੇਸ਼
ਰਾਜ ਕਾਲੀ ਅਤੇ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ
ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਕੁਮਾਰ ਸੌਰਭ ਰਾਜ, ਅਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ ।

Exit mobile version