Home Punjabi News ਨਰਮੇ ਦੀ ਫਸਲ ਦੀ ਮੁੜ ਬਹਾਲੀ ਲਈ ਪੰਜਾਬ ਸਰਕਾਰ ਵੱਲੋਂ ਵਿਆਪਕ ਯੋਜਨਾਬੰਦੀ...

ਨਰਮੇ ਦੀ ਫਸਲ ਦੀ ਮੁੜ ਬਹਾਲੀ ਲਈ ਪੰਜਾਬ ਸਰਕਾਰ ਵੱਲੋਂ ਵਿਆਪਕ ਯੋਜਨਾਬੰਦੀ ਤਿਆਰ

0

ਸ੍ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਰਮੇ ਦੀ ਫਸਲ ਦੀ ਮੁੜ ਬਹਾਲੀ ਲਈ ਵਿਸੇਸ਼ ਯੋਜਨਾਬੰਦੀ ਕੀਤੀ ਗਈ ਹੈ। ਇਸ ਲਈ ਜਿੱਥੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਕਾਸਤ ਸਬੰਧੀ ਹਰ ਇਕ ਤਕਨੀਕੀ ਬਰੀਕੀ ਸਮਝਾਉਣ ਲਈ ਪਿੰਡ ਪਿੰਡ ਕਿਸਾਨਾਂ ਤੱਕ ਪਹੁੰਚ ਕਰਨ ਲਈ ਉਪਰਾਲੇ ਆਰੰਭੇ ਹਨ ਉਥੇ ਹੀ ਕਿਸਾਨਾਂ ਲਈ ਸੂਬੇ ਵਿਚ 25, 25 ਏਕੜਾਂ ਦੇ ਕਿਸਾਨ ਸਮੂਹਾਂ ਦੇ 400 ਪ੍ਦਰਸ਼ਨੀ ਪਲਾਂਟ ਵੀ ਲਗਵਾਏ ਜਾਣਗੇ। ਇਹ ਜਾਣਕਾਰੀ ਪੰਜਾਬ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਸ਼੍ ਸੁਰੇਸ਼ ਕੁਮਾਰ ਨੇ ਇੱਥੇ ਸ੍ ਮੁਕਤਸਰ ਸਾਹਿਬ, ਮੋਗਾ, ਫਰੀਦਕੋਟ ਜ਼ਿਲਿਆਂ ਦੇ ਖੇਤੀਬਾੜੀ, ਨਹਿਰੀ, ਜੰਗਲਾਤ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਨਦੀਨ ਨਸ਼ਟ ਕਰੋ ਮੁਹਿੰਮ ਸਬੰਧੀ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ। ਉਨਾਂ ਦੱਸਿਆ ਕਿ ਮਾਲਵਾ ਖਿੱਤੇ ਦੇ ਨਰਮਾ ਪੱਟੀ ਦੇ ਅੱਠ ਜ਼ਿਲਿਆਂ ਵਿਚ ਆਉਣ ਵਾਲੀ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ/ਮੱਛਰ ਦੇ ਹਮਲੇ ਤੋਂ ਬਚਾਉਣ ਲਈ ਨਦੀਨ ਜਿੰਨਾਂ ਤੇ ਚਿੱਟਾ ਮੱਛਰ ਪਲ ਰਿਹਾ ਹੈ ਆਦਿ ਨੂੰ ਖਤਮ ਕਰਨ ਲਈ ਨਦੀਨ ਨਸ਼ਟ ਕਰੋ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਨਰਮੇ ਦੀ ਬਿਜਾਈ ਦੀ ਫ਼ਸਲ ਤੋ ਪਹਿਲਾਂ ਪਹਿਲਾਂ ਮੁਕੰਮਲ ਕੀਤੀ ਜਾਣੀ ਹੈ। ਇਸ ਵਾਰ ਪੰਜਾਬ ਵਿਚ 5 ਲੱਖ ਹੈਕਟੇਅਰ ਫ਼ਸਲ ਦੀ ਬਿਜਾਈ ਦਾ ਟੀਚਾ ਮਿਥਿਆ ਗਿਆ ਹੈ। ਇਸ ਮੌਕੇ ਉਨਾਂ ਦੇ ਨਾਲ ਸਕੱਤਰ ਖੇਤੀ ਸ਼੍ ਵੀ.ਪੀ.ਸਿੰਘ, ਡਿਪਟੀ ਕਮਿਸ਼ਨਰ ਸ੍ ਸੂਮੀਤ ਜਾਰੰਗਲ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ. ਗੁਰਦਿਆਲ ਸਿੰਘ, ਜੁਆਇੰਟ ਡਾਇਰੈਕਟਰ ਸ. ਸਤਵੰਤ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਕੁਲਜੀਤ ਪਾਲ ਸਿੰਘ ਮਾਹੀ, ਐਸ.ਡੀ.ਐਮ. ਕ੍ਰਮਵਾਰ ਸ੍ ਵਿਸੇਸ਼ ਸਾਰੰਗਲ, ਸ੍ ਰਾਮ ਸਿੰਘ, ਡਾ: ਮਨਦੀਪ ਕੌਰ ਅਤੇ ਏ.ਸੀ.ਯੂ.ਟੀ. ਮੈਡਮ ਸਾਕਸ਼ੀ ਸਾਹਨੀ ਵੀ ਹਾਜਰ ਸਨ।
ਵਧੀਕ ਮੁੱਖ ਸਕੱਤਰ ਸ਼੍ ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨਰਮਾ ਉਤਪਾਦਕ ਕਿਸਾਨਾਂ ਵਿਚ ਇਸ ਫਸਲ ਪ੍ਤੀ ਵਿਸਵਾਸ਼ ਬਹਾਲੀ ਲਈ ਵਿਸੇਸ਼ ਯੋਜਨਾ ਉਲੀਕੀ ਗਈ ਹੈ ਜਿਸ ਤਹਿਤ ਹੁਣ ਤੋਂ ਲੈ ਕੇ ਨਰਮੇ ਦੀ ਚੁਗਾਈ ਤੱਕ ਹਰ ਮੁਹਾਜ ਤੇ ਸਰਕਾਰ ਇੰਨਾਂ ਕਿਸਾਨਾਂ ਨਾਲ ਖੜੇਗੀ। ਇਸ ਲਈ ਨਰਮੇ ਦੀ ਆਉਣ ਵਾਲੀ ਫ਼ਸਲ ਤੋਂ ਪਹਿਲਾਂ ਚਿੱਟੀ ਮੱਖੀ ਦੀ ਪਨਾਹਗਾਹ ਬਣੇ ਨਦੀਨਾਂ ਦੀ ਕਿਸਮਾਂ ਨੂੰ ਸੜਕਾਂ, ਨਹਿਰਾਂ, ਨਾਲਿਆਂ,ਸ਼ਮਸ਼ਾਨਘਾਟਾਂ, ਪਿੰਡਾਂ/ਸ਼ਹਿਰਾਂ/ਅਤੇ ਖੇਤਾਂ ਦੇ ਆਲੇ ਦੁਆਲੇ ਤੋਂ ਖਤਮ ਕੀਤਾ ਜਾਵੇਗਾ। ਸਰਕਾਰ ਨੇ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਨਰਮੇ ਦੀ ਬਿਜਾਈ ਤੋਂ ਪਕਾਈ ਤੱਕ ਨਹਿਰਾਂ ਵਿਚ ਪਾਣੀ ਦੀ ਬੰਦੀ ਨਾ ਹੋਵੇ ਅਤੇ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਮਿਲੇ। ਇਸ ਤੋਂ ਬਿਨਾਂ ਸੂਬੇ ਵਿਚ ਯੂਨੀਵਰਸਿਟੀ ਤੋਂ ਮਾਨਤਾ ਪਰਾਪਤ ਕਿਸਮਾਂ ਦਾ ਬੀਜ ਹੀ ਵਿਕੇਗਾ ਅਤੇ ਕਿਸਾਨਾਂ ਨੂੰ ਬੀਜ, ਦਵਾਈਆਂ ਅਤੇ ਤਕਨੀਕੀ ਜਾਣਕਾਰੀ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡ ਵਾਰ ਅਤੇ ਦਿਨ ਵਾਰ ਆਪਣਾ ਪਰੋਗਰਾਮ ਤਿਆਰ ਕਰਨ ਤਾਂ ਜੋ ਹਰ ਇਕ ਪਿੰਡ ਤੇ ਹਰ ਇਕ ਕਿਸਾਨ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ। ਉਨਾਂ ਨੇ ਜੋਰ ਦੇ ਕੇ ਕਿਹਾ ਕਿ ਇਸ ਵਾਰ ਨਰਮੇ ਦੀ ਭਰਪੂਰ ਪੈਦਾਵਾਰ ਲਈ ਹਰ ਹੀਲਾ ਵਰਤਿਆ ਜਾਵੇਗਾ ਅਤੇ ਪਿੱਛਲੇ ਵਾਰ ਕੀਟਾਂ ਦੀ ਪਹਿਚਾਣ, ਛਿੜਕਾਅ ਦੇ ਗਲਤ ਤਰੀਕੇ ਆਦਿ ਕਰਾਨ ਕਰਕੇ ਰਹੀਆਂ ਖਾਮੀਆਂ ਨੂੰ ਦੂਰ ਕਰਨ ਲਈ ਖੇਤੀ ਮਾਹਿਰ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਇਹ ਸਭ ਜਾਣਕਾਰੀਆਂ ਅਗੇਤੇ ਤੌਰ ਤੇ ਦੇਣਗੇ। ਉਨਾਂ ਤਿੰਨਾਂ ਜ਼ਿਲਿਆਂ ਦੇ ਖੇਤੀ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਿਹਾ ਕਿ ਗੈਰ ਮਜੂੰਰਸੁਦਾ ਕਿਸਮਾਂ ਦਾ ਬੀਜ ਜੇਕਰ ਕਿਤੇ ਵਿਕਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਤਰਾਂ ਕੀਟਨਾਸ਼ਕ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਤੇ ਵੀ ਖੇਤੀਬਾੜੀ ਵਿਭਾਗ ਸੂਚਨਾ ਬੋਰਡ ਲਗਾਏਗਾ।

Exit mobile version