Home Crime News ਨਗਰ ਨਿਗਮ ਦੇ ਇੰਸਪੈਕਟਰ ਅਤੇ 7 ਹੋਰ ਮੁਲਜ਼ਮਾਂ ਖ਼ਿਲਾਫ਼ ਪੁਲਿਸ ਨੇ ਵੱਡੇ...

ਨਗਰ ਨਿਗਮ ਦੇ ਇੰਸਪੈਕਟਰ ਅਤੇ 7 ਹੋਰ ਮੁਲਜ਼ਮਾਂ ਖ਼ਿਲਾਫ਼ ਪੁਲਿਸ ਨੇ ਵੱਡੇ ਘਪਲੇਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ

0

ਲੁਧਿਆਣਾ :ਪੰਜਾਬ ਦੇ ਲੁਧਿਆਣਾ ਵਿੱਚ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸਮੇਤ 7 ਮੁਲਾਜ਼ਮਾਂ ਖ਼ਿਲਾਫ਼ ਪੁਲਿਸ ਨੇ ਦੇਰ ਰਾਤ ਥਾਣਾ ਡਵੀਜ਼ਨ ਨੰਬਰ 7 ਵਿੱਚ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇੰਸਪੈਕਟਰ ਅਤੇ ਨਿਗਮ ਕਰਮਚਾਰੀਆਂ ‘ਤੇ 1.75 ਕਰੋੜ ਰੁਪਏ ਜਾਅਲੀ ਬੈਂਕ ਖਾਤਿਆਂ ‘ਚ ਟਰਾਂਸਫਰ ਕਰਨ ਦਾ ਦੋਸ਼ ਹੈ। ਇਨ੍ਹਾਂ ਨੇ 44 ਮੁਲਾਜ਼ਮਾਂ ਦੇ ਜਾਅਲੀ ਸਟੈਂਪ-ਪੇਪਰ ਬਿੱਲ ਪਾਸ ਕੀਤੇ ਹਨ।
ਨਿਗਮ ਨੇ 7 ਮੁਲਜ਼ਮ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। 12 ਹੋਰਨਾਂ ਨੂੰ ਨੋਟਿਸ ਵੀ ਭੇਜਿਆ ਹੈ।ਥਾਣਾ ਡਵੀਜ਼ਨ ਨੰਬਰ 5 ਦੇ ਐੱਸਐੱਚਓ ਜਗਜੀਤ ਸਿੰਘ ਨੇ ਦੱਸਿਆ ਕਿ ਘਪਲੇ ਵਿਚ 7 ਲੋਕਾਂ ਖਿਲਾਫ ਆਈਪੀਸੀਦੀ ਧਾਰਾ 420 ਅਤੇ 409 ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਜਿਹੜੇ ਮੁਲਾਜ਼ਮਾਂ ਖਿਲਾਫ ਕੇਸ ਦਰਜ ਹੋਇਆ ਉਨ੍ਹਾਂ ਵਿਚ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ, ਰਮੇਸ਼ਾ ਕੁਮਾਰ ਸਫਾਈ ਸੇਵਰ, ਮਿੰਟੂ ਕੁਮਾਰ ਸਫਾਈ ਸੇਵਕ, ਹੇਮਰਾਜ ਅਮਲਾ ਕਲਰਕ, ਹਰਸ਼ ਗਰੋਵਰ ਅਮਲਾ ਕਲਰਕ, ਮਨੀਸ਼ ਮਲਹੋਤਰਾ ਅਮਲਾ ਕਲਰਕ, ਕਮਲਕੁਮਾਰ ਸਫਾਈ ਸੇਵਕ ਸ਼ਾਮਲ ਹਨ। ਪਹਿਲਾਂ ਰਾਜੇਸ਼ ਕੁਮਾਰ ਅਮਲਾ ਕਲਰਕ ਸੀ ਹੁਣ ਪ੍ਰਮੋਟ ਹੋ ਕੇ ਸੈਨਟਰੀ ਇੰਸਪੈਕਟਰ ਬਣ ਚੁੱਕਾ ਹੈ।
ਜਾਂਚ ਅਧਿਕਾਰੀ ਐਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਨੇ ਇਸ ਮਾਮਲੇ ਦੀ ਰਿਪੋਰਟ ਮੈਡੀਕਲ ਅਫਸਰ ਡਾ. ਗੁਲਸ਼ਨ ਰਾਏ ਤੋਂ ਮੰਗੀ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਗਬਨ ਦੇ ਮਾਮਲੇ ਵਿਚ ਦਸਤਾਵੇਜ਼ਾਂ ਨਾਲ ਵੀ ਛੇੜਛਾੜ ਹੋਈ ਹੈ।ਉਸ ਸਮੇਂ ਦੇ ਮੈਡੀਕਲ ਅਫਸਰ ਨੂੰ ਵੀ ਜਾਂਚ ਦੇ ਘੇਰੇ ਵਿਚ ਲੈ ਲਿਆ ਗਿਆ ਹੈ। ਦੂਜੇ ਪਾਸੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਮਾਮੇਲ ਵਿਚ ਬਾਹਰ ਤੋਂ ਆਡਿਟ ਕਰਵਾਉਣ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਮੁਤਾਬਕ 2021 ਤੋਂ 2023 ਵਿਚ ਜਿੰਨੀ ਵੀ ਅਦਾਇਗੀ ਹੋਈ ਹੈ, ਉਸਦੀ ਜਾਂਚ ਹੋਵੇਗੀ। ਮੁਲਜ਼ਮਾਂ ਤੋਂ ਨਿਗਮ ਦੇ ਪੈਸੇ ਦੀ ਵਸੂਲੀ ਕੀਤੀ ਜਾਵੇਗੀ।

Exit mobile version