Home Punjabi News ਤੇਲ ਅਤੇ ਗੈਸ ਮੰਤਰਾਲਾ ਭਾਰਤ ਸਰਕਾਰ ਨੇ ਤੇਲ ਬੱਚਤ ਪੰਦਰਵਾੜਾ ਮਨਾਇਆ

ਤੇਲ ਅਤੇ ਗੈਸ ਮੰਤਰਾਲਾ ਭਾਰਤ ਸਰਕਾਰ ਨੇ ਤੇਲ ਬੱਚਤ ਪੰਦਰਵਾੜਾ ਮਨਾਇਆ

0

ਸ੍ ਮੁਕਤਸਰ ਸਾਹਿਬ : ਤੇਲ ਅਤੇ ਗੈਸ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਖੇਤਰੀ ਦਫਤਰ ਬਠਿੰਡਾ ਵਲੋਂ ਆਮ ਲੋਕਾਂ ਨੂੰ ਤੇਲ ਅਤੇ ਗੈਸ ਦੀ ਬੱਚਤ ਸਬੰਧੀ 16 ਜਨਵਰੀ ਤੋਂ 31 ਜਨਵਰੀ ਤੱਕ ਪੰਦਰਵਾੜਾ ਮਨਾਇਆ ਗਿਆ। ਬੀਤੀ ਦਿਨੀਂ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮ. ਦੇ ਸੀਨੀਅਰ ਸੈਲਜ ਅਫਸਰ ਸ੍ ਮੁਕਤਸਰ ਸਾਹਿਬ ਅਤੇ ਫਰੀਦਕੋਟ ਸ੍ ਸੁਸ਼ੀਲ ਕੁਮਾਰ ਟਟਵਾਲ ਅਤੇ ਖੇਤਰੀ ਦਫਤਰ ਬਠਿੰਡਾ ਦੀ ਮੋਬਾਇਲ ਲੈਬ ਸਮੇਤ ਸ੍ ਵਿਕਾਸ ਕੁਮਾਰ ਨੇ ਤੇਲ ਦੀ ਮਕਦਾਰ ਅਤੇ ਗੁਣਵੱਤਾ ਸਬੰਧੀ ਦਾਬੜਾ ਆਇਲ ਸਟੋਰ ਅਤੇ ਸ਼ਿਵਾ ਜੀ ਫਿਲਿੰਗ ਸਟੇਸ਼ਨ ਤੇ ਗਾਹਕਾਂ ਨੂੰ ਵਿਸੇਸ਼ ਜਾਣਕਾਰੀ ਦਿੱਤੀ । ਸ੍ ਟਟਵਾਲ ਅਤੇ ਸ੍ ਵਿਕਾਸ ਕੁਮਾਰ ਨੇ ਪੈਟਰੋਲ ਡੀਜ਼ਲ ਦੀ ਪਰਖ਼ ਅਤੇ ਪੈਟਰੋਲੀਅਮ ਪਦਾਰਥਾਂ ਦੀ ਬੱਚਤ ਕਰਨ ਦੇ ਨੁਕਤੇ ਦੱਸੇ। ਉਹਨਾਂ ਕਿਹਾ ਕਿ ਜੇਕਰ ਪੈਟਰੋਲੀਅਮ ਪਦਾਰਥਾਂ ਦੀ ਸਮਝਦਾਰ ਨਾਲ ਵਰਤੋ ਕੀਤੀ ਜਾਵੇ ਤਾਂ ਵਾਤਾਵਰਣ ਵੀ ਸਾਫ ਸੁਥਰਾ ਰਹੇਗਾ ਅਤੇ ਸਾਡਾ ਜੀਵਨ ਵੀ ਖੁਸ਼ਹਾਲ ਰਹੇਗਾ। ਇਸ ਮੌਕੇ ਤੇ ਆਟੋ, ਟੈਕਸੀ, ਟਰੱਕ ਡਰਾਈਵਰ ਅਤੇ ਨਿੱਤ ਵਰਤੋ ਕਰਨ ਵਾਲੇ ਆਮ ਜਨਤਾ ਨੂੰ ਪਰੇਰਿਤ ਕੀਤਾ ਗਿਆ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਹਿੱਸਾ ਜਰੂਰ ਪਾਉਣ। ਇਸ ਮੌਕੇ ਤੇ ਦਾਬੜਾ ਆਇਲ ਸਟੋਰ ਦੇ ਅਮਿਤ ਦਾਬੜਾ ਨੇ ਆਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

Exit mobile version