Home Punjabi News ਤਿਵਾੜੀ ਨੇ ਪਿੰਡ ਮਨਸੂਰਾਂ ਦੇ ਕਿਸਾਨ ਵੱਲੋਂ ਆਤਮ ਹੱਤਿਆ ‘ਤੇ ਦੁੱਖ ਪ੍ਰਗਟਾਇਆ

ਤਿਵਾੜੀ ਨੇ ਪਿੰਡ ਮਨਸੂਰਾਂ ਦੇ ਕਿਸਾਨ ਵੱਲੋਂ ਆਤਮ ਹੱਤਿਆ ‘ਤੇ ਦੁੱਖ ਪ੍ਰਗਟਾਇਆ

0

ਲੁਧਿਆਣਾ: ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪਿੰਡ ਮਨਸੂਰਾਂ ਦੇ ਕਿਸਾਨ ਵੱਲੋਂ ਆਤਮ ਹੱਤਿਆ ਕੀਤੇ ਜਾਣ ‘ਤੇ ਦੁੱਖ ਪ੍ਰਗਟਾਇਆ ਹੈ। ਉਨਾਂ ਨੇ ਕਿਹਾ ਕਿ ਕਰਜੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਵੱਲੋਂ ਆਤਮ ਹੱਤਿਆ ਦੇ ਰਸਤੇ ਨੂੰ ਚੁਣਨਾ ਸਾਡੀ ਵਿਵਸਥਾ ਲਈ ਸ਼ਰਮ ਵਾਲੀ ਗੱਲ ਹੈ।ਤਿਵਾੜੀ ਨੇ ਅਫਸੋਸ ਪ੍ਰਗਟਾਇਆ ਕਿ ਪਿੰਡ ਮਨਸੂਰਾਂ ਦੇ ਕਿਸਾਨ ਹਰਮੀਤ ਸਿੰਘ ਨੇ ਵੀ ਬੇਮੌਸਮੀ ਬਰਸਾਤ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਤੇ ਸਿਰ ‘ਤੇ ਚੜੇ ਕਰਜੇ ਕਾਰਨ ਆਤਮ ਹੱਤਿਆ ਦਾ ਰਸਤਾ ਚੁਣ ਲਿਆ। ਇਸ ਤੋਂ ਪਹਿਲਾਂ ਪਿੰਡ ਫਤਹਿਗੜ ਸਾਹਿਬ ਦੇ ਪਿੰਡ ਦੱਦੂ ਮਾਜਰਾ ਦੇ ਸੁਰਜੀਤ ਸਿੰਘ ਨੇ ਵੀ ਜਹਿਰੀਲਾ ਪਦਾਰਥ ਖਾ ਕੇ ਆਪਣੀ ਜਾਨ ਦੇ ਦਿੱਤੀ ਸੀ। ਜਿਸਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣੀ ਤੇ ਆਪਣੇ ਵਰਗੇ ਕਈ ਕਿਸਾਨਾਂ ਦੀ ਬੁਰੀ ਹਾਲਤ ਨੂੰ ਬਿਆਨ ਕੀਤਾ ਸੀ।

Exit mobile version