Home Punjabi News ਡੀ ਸੀ ਫਰੀਦਕੋਟ ਵੱਲੋਂ ਸਕੂਲਾਂ ਵਿੱਚ ਉਸਾਰੇ ਜਾ ਰਹੇ ਪਖਾਨਿਆਂ ਦੇ...

ਡੀ ਸੀ ਫਰੀਦਕੋਟ ਵੱਲੋਂ ਸਕੂਲਾਂ ਵਿੱਚ ਉਸਾਰੇ ਜਾ ਰਹੇ ਪਖਾਨਿਆਂ ਦੇ ਕੰਮ ਦਾ ਨਰੀਖਣ

0

ਫਰੀਦਕੋਟ (ਸ਼ਰਨਜੀਤ )ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਕੂਲਾਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਹੋਰ ਸਹੂਲਤਾਂ ਦੇਣ ਲਈ ਵੀ ਹੋਰ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਵਿੱਚ ਬੱਚਿਆਂ ਦੇ ਬੈਠਣ ਲਈ ਵਧੀਆਂ ਹਵਾਦਾਰ ਕਮਰੇ, ਪੀਣ ਵਾਲਾ ਸ਼ੁੱਧ ਪਾਣੀ ਅਤੇ ਆਧੁਨਿਕ ਪਖਾਨਿਆਂ ਦੀ ਸਹੂਲਤਾਂ ਮੌਜੂਦ ਹਨ। ਅੱਜ ਸ੍ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਪਿੰਡ ਘੁੱਗਿਆਣਾ ਵਿਖੇ ਉਸਾਰੇ ਗਏ ਪਖਾਨਿਆਂ ਦੇ ਕੰਮ ਦਾ ਨਰੀਖਣ ਕੀਤਾ। ਉਹਨਾ ਦੱਸਿਆ ਕਿ ਜਿਲਾ ਫਰੀਦਕੋਟ ਦੇ ਸਰਕਾਰੀ ਸਕੂਲਾਂ ਵਿੱਚ 122 ਆਧੁਨਿਕ ਪਖਾਨੇ ਉਸਾਰਨ ਲਈ 142160 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਪਖਾਨਿਆਂ ਦੀ ਉਸਾਰੀ ਕੀਤੀ ਗਈ ਹੈ। ਇਸ ਮੌਕੇ ਘੁਗਿਆਣਾ ਸਕੂਲ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਨਾਲ ਲਗਦੇ ਪਿੰਡਾਂ ਦੇ ਸਕੂਲੀ ਬੱਚਿਆਂ ਦਾ ਸਕਾਉਟਸ ਕੈਂਪ ਕੱਬ ਅਤੇ ਬੁਲਬੁਲ ਦਾ ਵੀ ਦੌਰਾ ਕੀਤਾ ਜਿਸ ਵਿੱਚ ਸਕੂਲੀ ਬੱਚਿਆਂ ਦਾ ਪੜਾਈ ਦੇ ਨਾਲ ਬੱਚਿਆ ਦਾ ਮਾਨਸਿਕ ਵਿਕਾਸ, ਵੱਡਿਆ ਦਾ ਆਦਰ ਕਰਨਾ, ਜਰਨਲ ਨਾਲਿਜ਼ ਦਾ ਗਿਆਨ ਅਤੇ ਸਰੀਰਕ ਵਿਕਾਸ ਸਬੰਧੀ ਗਿਆਨ ਦੇਣਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਕੈਂਪ ਅਟੈਂਡ ਕਰ ਰਹੇ ਬੱਚਿਆਂ ਨਾਲ ਵਾਰਤਾਲਾਪ ਕੀਤੀ ਅਤੇ ਉਹਨਾ ਦਾ ਆਈ ਕਿਯੂ ਵੀ ਚੈੱਕ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਧਰਮਵੀਰ ਸਿੰਘ ਉੱਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ, ਜਸਕੇਵਲ ਸਿੰਘ ਹੈੱਡ ਟੀਚਰ, ਗੁਰਬਿੰਦਰ ਕੌਰ, ਸਤਪਾਲ ਕੌਰ, ਸਲਵੰਤ ਸਿੰਘ ਅਤੇ ਜਗਦੀਪ ਸਿੰਘ ਵੀ ਹਾਜ਼ਿਰ ਸਨ।
fddc

Exit mobile version