Home Punjabi News ਡਿਜਟਿਲ ਇੰਡੀਆ ਸਪਤਾਹ ਲਈ ਜ਼ਿਲਾ ਸ੍ ਮੁਕਤਸਰ ਸਾਹਿਬ ਨੂੰ ਮਿਲਿਆ ਪੰਜਾਬ ਵਿਚੋਂ...

ਡਿਜਟਿਲ ਇੰਡੀਆ ਸਪਤਾਹ ਲਈ ਜ਼ਿਲਾ ਸ੍ ਮੁਕਤਸਰ ਸਾਹਿਬ ਨੂੰ ਮਿਲਿਆ ਪੰਜਾਬ ਵਿਚੋਂ ਪਹਿਲਾ ਸਥਾਨ

0

ਸ਼੍ ਮੁਕਤਸਰ ਸਾਹਿਬ ; ਜ਼ਿਲਾ ਸ੍ ਮੁਕਤਸਰ ਸਾਹਿਬ ਵਿਚ 1 ਜੁਲਾਈ 2015 ਤੋਂ ਮਨਾਏ ਗਏ ਡਿਜਟਿਲ ਇੰਡੀਆ ਸਪਤਾਹ ਦੌਰਾਨ ਹੋਈਆਂ ਵਿਸੇਸ਼ ਗਤੀਵਿਧੀਆਂ ਦੇ ਅਧਾਰ ਤੇ ਭਾਰਤ ਸਰਕਾਰ ਨੇ ਜ਼ਿਲੇ ਨੂੰ ਪੰਜਾਬ ਭਰ ਦੇ ਜ਼ਿਲਿਆਂ ਵਿਚੋਂ ਪਹਿਲੇ ਸਥਾਨ ਦੇ ਪੁਰਸਕਾਰ ਨਾਲ ਨਿਵਾਜ਼ਿਆ ਹੈ। ਜ਼ਿਲੇ ਵੱਲੋਂ ਇਹ ਪੁਰਸਕਾਰ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਕੁਲਵੰਤ ਸਿੰਘ ਆਈ.ਏ.ਐਸ., ਸ: ਜਸਪਰੀਤ ਸਿੰਘ ਜਾਖੜ ਜ਼ਿਲਾ ਕੋਆਰਡੀਨੇਟਰ ਈ. ਸਰਕਾਰ ਪਰੋਜੈਕਟ ਅਤੇ ਡੀ.ਆਈ.ਓ. ਗੁਰਜਿੰਦਰ ਸਿੰਘ ਸਾਮਾ ਨੇ ਪਰਾਪਤ ਕੀਤਾ। ਨਵੀਂ ਦਿੱਲੀ ਵਿਖੇ ਹੋਏ ਸਮਾਗਮ ਵਿਚ ਇਲੈਕਟਰੋਨਿਕਸ ਅਤੇ ਇਨਫਾਰਮੇਸ਼ਨ ਟੈਕਨੌਲਜੀ ਮੰਤਰਾਲਾ, ਭਾਰਤ ਸਰਕਾਰ ਵੱਲੋਂ ਇਹ ਪੁਰਸਕਾਰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ੍ ਰਵੀ ਸੰਕਰ ਪ੍ਸਾਦ ਨੇ ਇਹ ਪੁਰਸਕਾਰ ਦਿੱਤਾ।
ਜ਼ਿਲੇ ਵਿਚ ਮਨਾਏ ਗਏ ਡਿਜਟਿਲ ਇੰਡੀਆ ਹਫ਼ਤੇ ਦੌਰਾਨ ਜ਼ਿਲੇ ਭਰ ਵਿਚ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਸੀ। ਇਸ ਸਪਤਾਹ ਦੇ ਆਯੋਜਨ ਦਾ ਮਕਸਦ ਲੋਕਾਂ ਨੂੰ ਸਰਕਾਰ ਦੀਆਂ ਵੱਖ ਵੱਖ ਆਨਲਾਈਨ ਸਕੀਮਾਂ ਬਾਰੇ ਜਾਗਰੂਕ ਕਰਨਾ ਸੀ ਤਾਂ ਜੋ ਨਾਗਰਿਕ ਬਦਲਦੇ ਵਕਤ ਦੇ ਅਨੁਸਾਰ ਸਰਕਾਰੀ ਸਕੀਮਾਂ ਦਾ ਬਿਹਤਰ ਤਰੀਕੇ ਨਾਲ ਲਾਭ ਲੈ ਸਕਣ।
ਇਸ ਵਿਸੇਸ਼ ਸਪਤਾਹ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਭਾਸ਼ਣ, ਪੇਟਿੰਗ ਅਤੇ ਲੇਖ ਮੁਕਾਬਲੇ ਸਕੂਲ, ਬਲਾਕ ਅਤੇ ਜ਼ਿਲਾ ਪੱਧਰ ਤੇ ਆਯੋਜਿਤ ਕੀਤੇ ਗਏ। ਇਸ ਤੋਂ ਬਿਨਾਂ ਸੁਵਿਧਾ ਕੇਂਦਰਾਂ ਤੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਅਤੇ ਇਸ ਸਪਤਾਲ ਦੌਰਾਨ ਵਿਸੇਸ਼ ਤੌਰ ਤੇ ਸਰਕਾਰ ਦੀ ਡਿਜਟਿਲ ਲਾਕਰ ਸੁਵਿਧਾ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ। ਇਸ ਸੁਵਿਧਾ ਤਹਿਤ ਕੋਈ ਵੀ ਨਾਗਰਿਕ ਭਾਰਤ ਸਰਕਾਰ ਦੀ ਇਸ ਸੇਵਾ ਲਈ ਬਣਾਈ ਗਈ ਵੇਬਸਾਈਟ ਤੇ ਜਾ ਕੇ ਆਪਣਾ ਅਕਾਂਉਂਟ ਬਣਾ ਸਕਦਾ ਹੈ ਅਤੇ ਉਸ ਅਕਾਂਉਂਟ ਵਿਚ ਆਪਣੇ ਸਾਰੇ ਜਰੂਰੀ ਦਸਤਾਵੇਜ ਸੰਭਾਲ ਕੇ ਰੱਖ ਸਕਦਾ ਹੈ। ਇਸ ਸਬੰਧੀ ਜ਼ਿਲੇ ਵਿਚ ਹੋਈਆਂ ਗਤੀਵਿਧੀਆਂ ਸਬੰਧੀ ਜ਼ਿਲੇ ਦੇ ਸਮੂਚੇ ਮੀਡੀਆ ਵੱਲੋਂ ਭਰਪੂਰ ਕਵਰੇਜ ਕੀਤੀ ਗਈ ਸੀ ਅਤੇ ਇਸ ਸਬੰਧੀ ਪ੍ਸਾਰ ਭਾਰਤੀ ਵੱਲੋਂ ਵੀ ਇਕ ਵਿਸੇਸ਼ ਰੇਡੀਓ ਰਿਪੋਟ ਅਕਾਸ਼ਬਾਣੀ ਤੋਂ ਨਸਰ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਨੇ ਇਸ ਪਰਾਪਤੀ ਲਈ ਜ਼ਿਲਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਤੇਜੀ ਨਾਲ ਈ ਸਰਕਾਰ ਪਰੋਜੈਕਟ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਕੁਝ ਸੇਵਾਵਾਂ ਆਨਲਾਈਨ ਆਰੰਭ ਵੀ ਕਰ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਇਸ ਸੂਚੀ ਵਿਚ ਹੋਰ ਸੇਵਾਵਾਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਲੋਕ ਸਰਕਾਰੀ ਸੇਵਾਵਾਂ ਲਈ ਆਪਣੇ ਘਰ ਤੋਂ ਹੀ ਆਨਲਾਈਨ ਅਰਜੀ ਦੇ ਸਕਣਗੇ ਅਤੇ ਅੱਗੋਂ ਅਧਿਕਾਰੀ ਵੀ ਉਸਦੀ ਆਨਲਾਈਨ ਪਰੋਸੈਸਿੰਗ ਕਰਦਿਆਂ ਨਾਗਰਿਕ ਨੂੰ ਲੋੜੀਂਦਾ ਸਰਟੀਫਿਕੇਟ ਜਾਰੀ ਕਰ ਦੇਵੇਗਾ।

Exit mobile version