Home Bulletin ਜੰਮੂ ਸਣੇ ਲੱਦਾਖ ‘ਚ ਮੌਸਮ ਨੇ ਲਈ ਕਰਵਟ, ਪਹਾੜੀ ਇਲਾਕਿਆਂ ‘ਚ ਬਰਫਬਾਰੀ...

ਜੰਮੂ ਸਣੇ ਲੱਦਾਖ ‘ਚ ਮੌਸਮ ਨੇ ਲਈ ਕਰਵਟ, ਪਹਾੜੀ ਇਲਾਕਿਆਂ ‘ਚ ਬਰਫਬਾਰੀ ਤਾਂ ਮੈਦਾਨਾਂ ‘ਚ ਬਾਰਸ਼

0

ਜੰਮੂ-ਕਸ਼ਮੀਰ :ਜੰਮੂ-ਕਸ਼ਮੀਰ ‘ਤੇ ਲੱਦਾਖ ‘ਚ ਇੱਕ ਵਾਰ ਫਿਰ ਮੌਸਮ ਬਦਲ ਗਿਆ ਹੈ। ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋ ਰਹੀ ਹੈ ‘ਤੇ ਮੈਦਾਨੀ ਇਲਾਕਿਆਂ ‘ਚ ਮੀਂਹ ਪੈ ਰਿਹਾ ਹੈ। ਦੱਸ ਦਈਏ ਕਿ ਦੱਖਣੀ ‘ਤੇ ਉੱਤਰੀ ਕਸ਼ਮੀਰ ‘ਚ ਭਾਰੀ ਬਰਫਬਾਰੀ ਹੋਈ।ਪਿਛਲੇ 24 ਘੰਟਿਆਂ ‘ਚ ਗੁਲਮਰਗ ‘ਚ 6 ਇੰਚ, ਗੁਰੇਜ਼ ‘ਚ ਇੱਕ ਫੁੱਟ ਬਰਫ ਦਰਜ ਕੀਤੀ ਗਈ, ਜਦੋਂਕਿ ਭਾਰੀ ਬਰਫਬਾਰੀ ਦੱਖਣੀ ਕਸ਼ਮੀਰ ‘ਚ ਜਵਾਹਰ ਸੁਰੰਗ ਦੁਆਲੇ ਪੈ ਰਹੀ ਹੈ।ਲੱਦਾਖ ‘ਚ ਐਤਵਾਰ ਤੋਂ ਬਰਫਬਾਰੀ ਜਾਰੀ ਹੈ। ਇਸ ਦੇ ਨਾਲ ਹੀ ਕਾਰਗਿਲ ‘ਚ ਹਲਕੀ ਬਰਫਬਾਰੀ ਜਾਰੀ ਹੈ ‘ਤੇ ਦਰਾਸ ‘ਤੇ ਜ਼ੋਜਿਲਾ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਤਾਜ਼ਾ ਬਰਫਬਾਰੀ ਕਾਰਨ ਸ੍ਰੀਨਗਰ-ਲੇਹ ਹਾਈਵੇ ਨੂੰ ਖੋਲ੍ਹਣ ਦੇ ਕੰਮ ‘ਚ ਹੁਣ ਹੋਰ ਦੇਰੀ ਹੋਵੇਗੀ।

Exit mobile version