Home Punjabi News ਜਿੰਨਾ ਪੈਨਸ਼ਨ ਧਾਰਕਾਂ ਨੇ ਆਪਣੇ ਅਧਾਰ ਨੰਬਰ ਬੈਂਕ ਖਾਤੇ ਨਾਲ ਨਹੀਂ ਜੁੜਵਾਏ...

ਜਿੰਨਾ ਪੈਨਸ਼ਨ ਧਾਰਕਾਂ ਨੇ ਆਪਣੇ ਅਧਾਰ ਨੰਬਰ ਬੈਂਕ ਖਾਤੇ ਨਾਲ ਨਹੀਂ ਜੁੜਵਾਏ ਤੁਰੰਤ ਆਪਣੇ ਬੈਂਕ ਨਾਲ ਰਾਬਤਾ ਕਰਨ ਡਿਪਟੀ ਕਮਿਸ਼ਨਰ

0

ਸ੍ ਮੁਕਤਸਰ ਸਾਹਿਬ,:ਅੱਜ ਇੱਥੇ ਜ਼ਿਲਾ ਬੈਂਕਿੰਗ ਸਲਾਹਕਾਰ ਕਮੇਟੀ ਦੀ ਬੈਠਕ ਦੀ ਪ੍ਧਾਨਗੀ ਕਰਦਿਆਂ ਜ਼ਿਲਾ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਕਿਹਾ ਕਿ ਕੁਝ ਅਜਿਹੇ ਪੈਨਸ਼ਨ ਧਾਰਕ ਹਨ ਜਿੰਨਾ ਨੇ ਹਾਲੇ ਵੀ ਆਪਣੇ ਅਧਾਰ ਕਾਰਡ ਨੰਬਰ ਬੈਂਕ ਖਾਤੇ ਨਾਲ ਨਹੀਂ ਜੁੜਵਾਏ ਹਨ ਅਜਿਹੇ ਲਾਭਪਾਤਰੀ ਅਗਲੇ 10 ਦਿਨਾਂ ਵਿਚ ਆਪਣੇ ਬੈਂਕ ਕੋਲ ਜਾ ਕੇ ਆਪਣੇ ਅਧਾਰ ਨੰਬਰ ਆਪਣੇ ਬੈਂਕ ਖਾਤੇ ਨਾਲ ਜੁੜਵਾ ਲੈਣ ਨਹੀਂ ਤਾਂ ਅਜਿਹੇ ਲੋਕਾਂ ਦੀ ਪੈਨਸਨ ਰੋਕ ਲਈ ਜਾਵੇਗੀ। ਜਿੰਨਾ ਨੇ ਪਹਿਲਾਂ ਹੀ ਆਪਣੇ ਅਧਾਰ ਨੰਬਰ ਆਪਣੇ ਬੈਂਕ ਖਾਤੇ ਨਾਲ ਜੁੜਵਾ ਲਏ ਹਨ ਉਨਾ ਨੂੰ ਦੁਬਾਰਾ ਅਧਾਰ ਨੰਬਰ ਦੇਣ ਦੀ ਜਰੂਰਤ ਨਹੀਂ ਹੈ।
ਇਸੇ ਤਰਾਂ ਡਿਪਟੀ ਕਮਿਸ਼ਨਰ ਸ੍ ਮੁਕਤਸਰ ਸਾਹਿਬ ਨੇ ਜ਼ਿਲਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚਿੱਟ ਫੰਡ ਕੰਪਨੀਆਂ ਦੇ ਝਾਂਸੇ ਵਿਚ ਨਾ ਆਉਣ ਅਤੇ ਇੰਨਾ ਦੀ ਠੱਗੀ ਤੋਂ ਸਾਵਧਾਨ ਰਹਿਣ। ਉਨਾ ਨੇ ਕਿਹਾ ਕਿ ਲੋਕ ਆਪਣੀ ਪੂੰਜੀ ਕੇਵਲ ਸਰਕਾਰ ਵੱਲੋਂ ਮਾਨਤਾ ਪਰਾਪਤ ਬੈਂਕਾਂ ਵਿਚ ਹੀ ਰੱਖਣ ਅਤੇ ਫਰਜੀ ਕੰਪਨੀਆਂ ਤੋਂ ਸਾਵਧਾਨ ਰਹਿਣ।
ਇਸ ਮੌਕੇ ਉਨਾ ਨੇ ਬੈਂਕਾਂ ਨੂੰ ਪ੍ਰਾਥਮਿਕ ਸੈਕਟਰ ਵਿਚ ਲੋਕਾਂ ਨੂੰ ਵੱਧ ਤੋਂ ਵੱਧ ਵਿੱਤੀ ਮਦਦ ਦੇਣ ਅਤੇ ਸਾਰੇ ਯੋਗ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਜਾਰੀ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ। ਉਨਾ ਨੇ ਦੱਸਿਆ ਕਿ ਜ਼ਿਲਾ ਦੀਆਂ ਬੈਂਕਾਂ ਵੱਲੋਂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ 115238 ਲੱਖ ਰੁਪਏ ਦੇ ਕਰਜ ਦਿੱਤੇ ਗਏ ਹਨ ਜਿਸ ਵਿਚੋਂ 95247 ਲੱਖ ਰੁਪਏ ਦੇ ਕਰਜ ਕੇਵਲ ਖੇਤੀ ਸੈਕਟਰ ਨੂੰ ਦਿੱਤੇ ਗਏ ਹਨ। ਆਰਸੇਟੀ ਵੱਲੋਂ 10 ਸਿਖਲਾਈ ਬੈਚ ਲਗਾ ਕੇ 251 ਲੋਕਾਂ ਨੂੰ ਕਿੱਤਾ ਮੁੱਖੀ ਸਿਖਲਾਈ ਦਿੱਤੀ ਗਈ ਹੈ। ਉਨਾ ਨੇ ਸਰਕਾਰੀ ਵਿਭਾਗਾਂ ਵੱਲੋਂ ਪ੍ਰਯੋਜਿਤ ਕੇਸ ਬੈਂਕਾਂ ਵੱਲੋਂ ਰੱਦ ਕਰਨ ਸਮੇਂ ਸਬੰਧਤ ਵਿਭਾਗ ਨਾਲ ਸਾਂਝੀ ਜਾਂਚ ਕਰਨ ਲਈ ਵੀ ਕਿਹਾ ਹੈ ਤਾਂ ਜੋ ਲੋੜਵੰਦ ਲੋਕਾਂ ਦੇ ਜੇਕਰ ਕਿਸੇ ਉਚਿਤ ਕਾਰਨ ਕਰਕੇ ਲੌਨ ਕੇਸ ਰੱਦ ਹੁੰਦੇ ਹਨ ਤਾਂ ਇਸ ਦੀ ਪੂਰੀ ਪੜਤਾਲ ਹੋ ਸਕੇ ਅਤੇ ਕੋਈ ਯੋਗ ਵਿਅਕਤੀ ਦਾ ਕੇਸ ਰੱਦ ਨਾ ਹੋਵੇ। ਇਸੇ ਤਰਾਂ ਉਨਾ ਨੇ ਬੈਂਕਾਂ ਨੂੰ ਕਿਹਾ ਕਿ ਉਹ ਪਿੱਛੜੇ ਵਰਗਾਂ ਅਤੇ ਔਰਤਾਂ ਨੂੰ ਵੀ ਵਿੱਤੀ ਮਦਦ ਮੁਹਈਆ ਕਰਵਾਉਣ। ਉਨਾ ਨੇ ਬੈਂਕਾਂ ਨੂੰ ਵਿੱਤੀ ਸਾਖ਼ਰਤਾ ਲਈ ਕੈਂਪ ਲਗਾਉਣ ਦੇ ਹੁਕਮ ਵੀ ਦਿੱਤੇ। ਇਸ ਮੌਕੇ ਬੈਂਕਾਂ ਵਿਚ ਸੁਰੱਖਿਆ ਵਿਵਸਥਾ ਤੇ ਵੀ ਵਿਚਾਰ ਕੀਤੀ ਗਈ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਡੀ.ਐਸ.ਪੀ. ਐਚ. ਸ੍: ਜਸਵੰਤ ਸਿੰਘ, ਐਲ.ਡੀ.ਐਮ. ਨਵੀਨ ਪ੍ਰਕਾਸ਼, ਡਿਪਟੀ ਐਲ.ਡੀ.ਐਮ. ਸ੍ਰੀ ਰਣਜੀਤ ਸਿੰਘ, ਡੀਡੀਐਮ. ਨਾਬਾਰਡ ਸ: ਬਲਜੀਤ ਸਿੰਘ, ਐਲ.ਡੀ.ਓ. ਆਰ.ਬੀ.ਆਈ. ਸ: ਚਰਨ ਸਿੰਘ, ਆਰਸੇਟੀ ਤੋਂ ਸ੍ਰੀ ਕਟਾਰੀਆਂ ਆਦਿ ਵੀ ਹਾਜਰ ਸਨ।

Exit mobile version