Home Current Affairs ਜਲੰਧਰ ਹਾਈਵੇਅ ‘ਤੇ ਵੱਡਾ ਹਾਦਸਾ, 2 ਦਰਜਨ ਗੱਡੀਆਂ ਦੀ ਟੱਕਰ,1 ਨੌਜਵਾਨ ਦੀ...

ਜਲੰਧਰ ਹਾਈਵੇਅ ‘ਤੇ ਵੱਡਾ ਹਾਦਸਾ, 2 ਦਰਜਨ ਗੱਡੀਆਂ ਦੀ ਟੱਕਰ,1 ਨੌਜਵਾਨ ਦੀ ਮੌਤ,2 ਜਖਮੀ

0

ਜਲੰਧਰ: ਸੰਘਣੀ ਧੁੰਦ ਕਾਰਨ ਜਲੰਧਰ ਲੁਧਿਆਣਾ ਹਾਈਵੇਅ ‘ਤੇ ਇਕ ਵੱਡਾ ਹਾਦਸਾ ਵਾਪਰਿਆ ਹੈ। ਜਿਸ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ। ਸੰਘਣੀ ਧੁੰਦ ਕਾਰਨ ਜਲੰਧਰ-ਲੁਧਿਆਣਾ ਹਾਈਵੇ ‘ਤੇ 25 ਤੋਂ 30 ਵਾਹਨ ਆਪਸ ਵਿਚ ਟਕਰਾ ਗਏ। ਇਨ੍ਹਾਂ ਵਾਹਨਾਂ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੋ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ

ਪੁਲੀਸ ਅਨੁਸਾਰ ਸਵੇਰੇ 25 ਤੋਂ 30 ਵਾਹਨ ਜਲੰਧਰ ਦੇ ਟਾਊਨ ਫਿਲੌਰ ਹਾਈਵੇਅ ਮਾਰਗ ‘ਤੇ ਟਕਰਾ ਗਏ, ਜਿਸ’ ਚ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਦੌਰਾਨ ਆਪਸ ਵਿੱਚ ਟਕਰਾਉਣ ਵਾਲੇ ਵਾਹਨਾਂ ਦੇ ਵਿਚਕਾਰ ਆਏ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਅੱਜ ਜਲੰਧਰ ਲੁਧਿਆਣਾ ਹਾਈਵੇਅ ਤੇ 25 ਤੋਂ 30 ਵਾਹਨ ਸੰਘਣੀ ਧੁੰਦ ਕਾਰਨ ਟਕਰਾ ਗਏ। ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਰਣਜੀਤ ਕੁਮਾਰ ਪਿੰਡ ਮਨਸੂਰਪੁਰ ਦੀ ਮੌਤ ਹੋ ਗਈ।

 

Exit mobile version