Home Punjabi News ਚੇਅਰਮੈਨ ਜ਼ਿਲਾ ਪਰਿਸ਼ਦ ਵੱਲੋਂ ਖੁਸਰੋਪੁਰ ਦੇ ਪਰਾਇਮਰੀ ਸਕੂਲ ‘ਚ ਬੈਂਚ ਅਤੇ ਵਰਦੀਆਂ...

ਚੇਅਰਮੈਨ ਜ਼ਿਲਾ ਪਰਿਸ਼ਦ ਵੱਲੋਂ ਖੁਸਰੋਪੁਰ ਦੇ ਪਰਾਇਮਰੀ ਸਕੂਲ ‘ਚ ਬੈਂਚ ਅਤੇ ਵਰਦੀਆਂ ਦੀ ਵੰਡ

0

ਪਟਿਆਲਾ,:ਜ਼ਿਲਾ ਪਰਿਸ਼ਦ ਪਟਿਆਲਾ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ ਵੱਲੋਂ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਸਨੌਰ ਦੇ ਪਿੰਡ ਖੁਸਰੋਪੁਰ ਦੇ ਸਰਕਾਰੀ ਪਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਬੈਂਚ ਅਤੇ ਵਰਦੀਆਂ ਦੀ ਵੰਡ ਕੀਤੀ ਗਈ।
ਸ. ਕਲਿਆਣ ਨੇ ਦੱਸਿਆ ਕਿ ਸਰਕਾਰ ਵਲੋਂ ਪਿੰਡਾਂ ਦੇ ਸਮੁੱਚੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਸਿੱਖਿਆ ਤੇ ਸਿਹਤ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨਾ ਕਿਹਾ ਕਿ ਸਕੂਲਾਂ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਪਿੰਡ ਖੁਸਰੋਪੁਰ ਦੇ ਬੱਚਿਆਂ ਦੇ ਬੈਠਣ ਲਈ ਬੈਂਚ ਅਤੇ ਵਰਦੀਆਂ ਦਿੱਤੀਆਂ ਗਈਆਂ ਹਨ। ਉਨਾ ਦੱਸਿਆ ਕਿ ਇਹ ਸਿਲਸਿਲਾ ਇਸੇ ਤਰਾ ਹਰ ਲੋੜਵੰਦ ਸਕੂਲ ਲਈ ਲਗਾਤਾਰ ਚੱਲਦਾ ਰਹੇਗਾ। ਇਸ ਮੌਕੇ ਸ੍ਮਤੀ ਜਸਵਿੰਦਰ ਕੌਰ, ਚੇਅਰਪਰਸਨ ਪੰਚਾਇਤ ਸੰਮਤੀ ਸਨੌਰ, ਸ੍ ਭੁਪਿੰਦਰ ਸਿੰਘ ਰੋਡਾ, ਸ੍ਮਤੀ ਦਿਲਾਵਰ ਕੌਰ ਬੀਡੀਪੀਓ ਸਨੌਰ, ਸ੍: ਮਲਕੀਤ ਸਿੰਘ ਡਕਾਲਾ ਚੇਅਰਮੈਨ ਮਾਰਕੀਟ ਕਮੇਟੀ ਡਕਾਲਾ, ਜਗਰੂਪ ਸਿੰਘ ਸੰਮਤੀ ਮੈਂਬਰ ਬਲਾਕ ਪਟਿਆਲਾ, ਸ੍: ਪਵਿੱਤਰ ਸਿੰਘ ਡਕਾਲਾ ਅਤੇ ਸਰਪੰਚ ਗਰਾਮ ਪੰਚਾਇਤ ਖੁਸਰੋਪੁਰ ਹਾਜਰ ਸਨ।

Exit mobile version