Home Punjabi News ਕੌਮੀ ਲੋਕ ਅਦਾਲਤ ਵਿਚ 252 ਮਾਮਲਿਆਂ ਦਾ ਨਿਪਟਾਰਾ

ਕੌਮੀ ਲੋਕ ਅਦਾਲਤ ਵਿਚ 252 ਮਾਮਲਿਆਂ ਦਾ ਨਿਪਟਾਰਾ

0

ਸ੍ ਮੁਕਤਸਰ ਸਾਹਿਬ, : ਮਾਣਯੋਗ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ ਵਰਿੰਦਰ ਅਗਰਵਾਲ ਦੀ ਅਗਵਾਈ ਵਿਚ ਅੱਜ ਜ਼ਿਲਾ ਸ੍ ਮੁਕਤਸਰ ਸਾਹਿਬ ਵਿਚ ਕੌਮੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਦੱਸਿਆ ਕਿ ਜ਼ਿਲੇ ਵਿਚ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਕੁੱਲ 3 ਬੈਚ ਸਥਾਪਿਤ ਕੀਤੇ ਗਏ ਸਨ। ਜਿੱਥੇ ਕੁੱਲ 268 ਕੇਸ ਵਿਚਾਰਨ ਲਈ ਰੱਖੇ ਗਏ ਜਿੰਨਾਂ ਵਿਚੋਂ 252 ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਹੋ ਗਿਆ ਅਤੇ 666624 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਅੱਜ ਫੌਜਦਾਰੀ ਮਾਮਲੇ ਵਿਚਾਰੇ ਗਏ। ਉਨਾਂ ਦੱਸਿਆ ਕਿ ਫੌਜਦਾਰੀ ਕੇਸਾਂ ਵਿੱਚ ਵੀ ਕਾਨੂੰਨ ਮੁਤਾਬਿਕ ਕੁੱਝ ਕੇਸ ਰਾਜੀਨਾਮੇ ਯੋਗ ਹੁੰਦੇ ਹਨ ਜੋ ਲੋਕ ਆਦਲਤ ਵਿੱਚ ਲਗਾਏ ਜਾ ਸਕਦੇ ਹਨ ਅਤੇ ਜੇਕਰ ਉਹਨਾਂ ਕੇਸਾਂ ਵਿੱਚ ਰਾਜੀਨਾਮਾ ਹੋ ਜਾਵੇ ਤਾਂ ਇਸ ਨਾਲ ਇਕ ਤਾਂ ਦੋਵੇਂ ਧਿਰਾਂ ਦਾ ਝਗੜਾ ਜੜ ਤੋਂ ਮੁੱਕ ਜਾਂਦਾ ਹੈ ਅਤੇ ਦੂਸਰਾ ਇਹ ਦੋਵੇਂ ਧਿਰਾਂ ਅਤੇ ਸਮਾਜ ਲਈ ਅਮਨ ਸਾਂਤੀ ਬਹਾਲ ਕਰਨ ਵਿੱਚ ਸਹਾਈ ਹੁੰਦਾ ਹੈ।

Exit mobile version