Home Corruption News ਐਕਸੀਅਨ 50 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

ਐਕਸੀਅਨ 50 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

0

ਬਠਿੰਡਾ,: ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਨੇ ਪੰਜਾਬ ਰਾਜ ਜਲ ਸਰੋਤ ਪ੍ਬੰਧਨ ਤੇ ਵਿਕਾਸ ਨਿਗਮ ਡਵੀਜ਼ਨ 7 ਦੇ ਐਕਸੀਅਨ ਕੇ. ਕੇ. ਸਿੰਗਲਾ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਦਿਆਂ ਨੂੰ ਰੰਗੀ ਹੱਥੀ ਕਾਬੂ ਕੀਤਾ ਹੈ, ਜਿਸ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਵਿਜੀਲੈਂਸ ਬਿਊਰੋ ਦੇ ਡੀ.ਐਸ.ਪੀ. ਮਨਜੀਤ ਸਿੰਘ ਦੀ ਅਗਵਾਈ ‘ਚ ਇੰਸਪੈਕਟਰ ਜਸਵਿੰਦਰ ਸਿੰਘ ਵਲੋਂ ਇਹ ਕਾਰਵਾਈ ਮੁਦੱਈ ਭੁਪਿੰਦਰ ਸਿੰਘ ਠੇਕੇਦਾਰ ਪੁੱਤਰ ਸੁੱਚਾ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਦੀ ਸ਼ਿਕਾਇਤ ‘ਤੇ ਕੀਤੀ ਗਈ | ਇਸ ਸਬੰਧੀ ਇੰਸਪੈਕਟਰ ਜਸਵਿੰਦਰ ਸਿੰੰਘ ਨੇ ਦੱਸਿਆ ਕਿ ਉਕਤ ਗਵਾਹ ਠੇਕੇਦਾਰ ਭੁਪਿੰਦਰ ਸਿੰਘ ਨੇ ਉਨ੍ਹਾ ਪਾਸ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਐਕਸੀਅਨ ਕੇ.ਕੇ. ਸਿੰਗਲਾ ਉਸ ਪਾਸੋਂ ਪਿੰਡ ਮਾਹੀਨੰਗਲ ਨੂੰ ਪੈਂਦੇ ਨਹਿਰੀ ਖਾਲ ਪੱਕੇ ਕਰਨ ਲਈ 10 ਲੱਖ ਰੁਪਏ ਦੀ ਰਨਿੰਗ ਅਦਾਇਗੀ ਕਰਨ ਬਦਲੇ ਉਸ ਪਾਸੋਂ ਰਿਸ਼ਵਤ ਦੀ ਮੰਗ ਕਰਦਾ ਹੈ ਤੇ ਅਜਿਹਾ ਨਾ ਕਰਨ ਦੀ ਸੂਰਤ ‘ਚ ਉਸ ਦੀ ਪੈਮੈਂਟ ਜਾਰੀ ਨਾ ਕਰਨ ਦੀ ਧਮਕੀ ਦੇ ਰਿਹਾ ਹੈ | ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ੈਡੋ ਗਵਾਹ ਬਲਰਾਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਤੇ ਸਰਕਾਰੀ ਗਵਾਹ ਧੀਰਜ਼ ਗੋਇਲ ਵੈਟਨਰੀ ਅਧਿਕਾਰੀ ਪਸ਼ੂ ਪਾਲਣ ਵਿਭਾਗ ਤੁੰਗਵਾਲੀ, ਰਾਜ ਰਤਨ ਸਿੰਘ ਵੈਟਨਰੀ ਅਫ਼ਸਰ ਪਸ਼ੂ ਹਸਪਤਾਲ ਹਰਾਏਪੁਰ ਦੀ ਹਾਜ਼ਰੀ ‘ਚ ਕੀਤੀ ਰੇਡ ‘ਚ ਉਕਤ ਐਕਸੀਅਨ ਕੇ.ਕੇ. ਸਿੰਗਲਾ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਐਸ.ਐਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਉਕਤ ਦੇ ਘਰੋਂ ਵੀ ਤਲਾਸ਼ੀ ਦੌਰਾਨ 15 ਲੱਖ਼ 33 ਹਜ਼ਾਰ ਰੁਪਏ ਦੀ ਨਵੀਂ ਕਰੰਸੀ ਬਰਾਮਦ ਕੀਤੀ ਹੈ ਤੇ ਕਈ ਹੋਰ ਵੀ ਵਸੀਲੀਆਂ ਤੋਂ ਵੱਧ ਜਾਇਦਾਦ ਦੇ ਵੇਰਵੇ ਮਿਲੇ ਹਨ। ਗੁਰਮੀਤ ਸਿੰਘ ਨੇ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅੰਜਾਮ ‘ਚ ਲਿਆਦੀ ਜਾ ਰਹੀ ਹੈ।

Exit mobile version