Home Political News ਜੱਗਾ ਖੁਰਾਨਾ ਅਤੇ ਬਲੱਗਣ ਨੇ ਭਰੇ ਕਾਗਜ

ਜੱਗਾ ਖੁਰਾਨਾ ਅਤੇ ਬਲੱਗਣ ਨੇ ਭਰੇ ਕਾਗਜ

0

ਰਾਜਪੁਰਾ : ਹਲਕਾ ਰਾਜਪੁਰਾ ਤੋਂ ਅਜ਼ਾਦ ਉਮੀਦਵਾਰ ਜਗਦੀਸ਼ ਕੁਮਾਰ ਜੱਗਾ, ਮਰਹੁਮ ਸਾਬਕਾ ਮੰਤਰੀ ਰਾਜ ਖੁਰਾਨਾ ਦੇ ਬੇਟੇ ਤਰੁਨ ਖੁਰਾਨਾ ਅਤੇ ਅਕਾਲੀ ਦਲ ਮਾਨ ਦੇ ਉਮੀਦਵਾਰ ਸੋਭਾ ਸਿੰਘ ਬਲੱਗਣ ਸਮੇਤ ਤਿੰਨ ਉਮੀਦਵਾਰਾ ਨੇ ਆਪਣੇ ਨਾਜਦਗੀ ਪੱਤਰ ਦਾਖਲ ਕੀਤੇ।ਉਹਨਾ ਨੇ ਚੋਣ ਅਧਿਕਾਰੀ ਹਰਪ੍ਰੀਤ ਸਿੰਘ ਸੂਦਨ ਕੋਲ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ।ਕਾਗਜ਼ ਦਾਖਲ ਕਰਨ ਤੋ ਪਹਿਲਾ ਆਪਣੇ ਦਫਤਰ ਦੇ ਬਾਹਰ ਆਪਣੇ ਸਮਰਥਕਾ ਦੇ ਭਾਰੀ ਇੱਕਠ ਨੂੰ ਸਬੋਧਨ ਕਰਦਿਆ ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਕਾਂਗਰਸ ਆਮ ਆਦਮੀ ਪਾਰਟੀ ਅਤੇ ਅਕਾਲੀ ਭਾਜਪਾ ਗੱਠਜੋੜ ਨੇ ਬਾਹਰੀ ਵਿਅਕਤੀਆਂ ਨੂੰ ਰਾਜਪੁਰਾ ਤੋ ਉਮੀਦਵਾਰ ਬਣਾਇਆ ਹੈ ਜਿਸ ਕਾਰਨ ਹਲਕਾ ਰਾਜਪਰਾ ਦੇ ਸਮੁੱਚੇ ਵੋਟਰਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਹਲਕਾ ਰਾਜਪੁਰਾ ਦੀ ਜਨਤਾ ਵਲੋਂ ਉਹਨਾ ਉਪਰ ਦਬਾਅ ਪਾਇਆ ਗਿਆ ਹੈ ਕਿ ਉਹ ਹਲਕਾ ਰਾਜਪਰਾ ਨੂੰ ਬਾਹਰੀ ਉਮੀਦਵਾਰਾ ਦੇ ਚੁੰਗਲ ਵਿਚੋ ਛੱਡਾਉਣ ਲਈ ਅਜ਼ਾਦ ਉਮੀਦਵਾਰ ਦੇ ਤੋਰ ਤੇ ਚੋਣ ਮੈਦਾਨ ਵਿਚ ਉਤਰੇ ਉਹਨਾ ਕਿਹਾ ਕਿ ਉਹ ਰਾਜਪੁਰਾ ਵਾਸੀਆਂ ਦੇ ਪਿਆਰ ਅਤੇ ਸਹਿਯੋਗ ਸਦਕਾ ਇਹ ਚੋਣ ਲੜ ਰਹੇ ਹਨ।ਅਤੇ ਹਲਕੇ ਦੇ ਲੋਕਾ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕਰਨਗੇ।ਇਸ ਤੋ ਬਾਅਦ ਉਹ ਆਪਣੇ ਸਮਰਥਕਾ ਦੇ ਕਾਫਿਲੇ ਨਾਲ ਮਿਨੀ ਸਕੱਤਰੇਤ ਕਾਗਜ਼ ਦਾਖਲ ਕਰਨ ਲਈ ਪੁੱਜੇ ਉਹਨਾ ਦੇ ਸਮਰਥਕਾ ਦੇ ਵਿਚ ਭਾਰੀ ਜੋਸ਼ ਅਤੇ ਉਹਸ਼ਾਹ ਵੇਖਣ ਨੂੰ ਮਿਲੀਆ ਅਤੇ ਉਹਨਾ ਨੇ ਬਾਹਰੀ ਭਜਾਉ, ਰਾਜਪੁਰਾ ਬਚਾਉ ਦੇ ਅਤੇ ਜੱਗਾ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ ਦੇ ਨਾਅਰੇ ਲਾਏ ਇਸ ਮੋਕੇ ਦਿਨੇਸ਼ ਮਹਿਤਾ, ਨਰਿੰਦਰ ਸੋਨੀ, ਯਸਪਾਲ ਸਿੰਧੀ, ਪ੍ਰੇਮ ਕੁਮਾਰ ਪੱਮੂ, ਸੰਟੀ ਖੁਰਾਨਾ, ਕਾਲਾ ਉਰਨਾ ਗਰੁੱਪ, ਬੰਟੀ ਕੁਮਾਰ,ਪਰਵੀਨ ਕੁਮਾਰ, ਚਿੰਕੀ ਕੁਮਾਰ, ਓਮ ਪ੍ਰਕਾਸ,ਸੁਰੇਸ ਕੁਮਾਰ, ਮਹੇਸ ਕੁਮਾਰ, ਰਾਹੂਲ ਕੁਮਾਰ,ਰੰਜਨਾ ਵਰਮਾਂ ਸਮੇਤ ਸ਼ਹਿਰਾ ਅਤੇ ਪਿੰਡਾ ਦੇ ਲੋਕ ਵੱਡੀ ਗਿਣਤੀ ਵਿਚ ਹਾਜਰ ਸਨ।
ਇਸ ਤਰਾ ਮਰਹੂਮ ਸ੍ਰੀ ਰਾਜ ਖੁਰਾਨਾ ਦੇ ਬੇਟੇ ਤਰੂਣ ਖੁਰਾਨਾ ਨੇ ਅਜਾਦ ਉਮੀਦਵਾਰ ਦੇ ਤੋਰ ਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਤੋ ਪਹਿਲਾ ਉਨਾ ਨੇ ਪੁਰਾਣੀ ਅਨਾਜ ਮੰਡੀ ਸਥਿਤ ਆਪਣੇ ਦਫਤਰ ਵਿਖੇ ਆਪਣੇ ਸਮਰਥਕਾ ਨਾਲ ਵਿਚਾਰ ਵਟਾਦਰਾ ਕੀਤਾ ਅਤੇ ਉਸ ਤੋ ਬਾਅਦ ਆਪਣੇ ਕਾਗਜ ਦਾਖਲ ਕਰਨ ਲਈ ਪਹੁੰਚੇ ਕਾਗਜ ਦਾਖਲ ਕਰਨ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਉਨਾ ਕਿਹਾ ਕਿ ਭਾਜਪਾ ਨੇ ਬਾਹਰੀ ਉਮੀਦਵਾਰ ਲਿਆ ਕੇ ਹਲਕੇ ਦੇ ਲੋਕਾ ਉਪਰ ਥੋਪ ਦਿੱਤਾ ਹੈ।ਉਨਾ ਕਿਹਾ ਕਿ ਭਾਜਪਾ ਉਮੀਦਵਾਰ ਜਿਸ ਬਰਨਾਲਾ ਜਿਲ੍ਹੇ ਨਾਲ ਸਬੰਧਤ ਹੈ ਬਰਨਾਲਾ ਸਹਿਰ ਨੂੰ ਤਾ ਸਿੱਧੀ ਬੱਸ ਵੀ ਨਹੀ ਜਾਦੀ ਸ੍ਰੀ ਖੁਰਾਨਾ ਨੇ ਕਿਹਾ ਕਿ ਭਾਜਪਾ ਉਮੀਦਵਾਰ ਨੂੰ ਤਾ ਰਾਜਪੁਰਾ ਦੀਆ ਗਲੀਆ ਬਜਾਰਾ ਵਾਰੇ ਵੀ ਨਹੀ ਪਤਾ ਉਹ ਰਾਜਪੁਰਾ ਵਾਸੀਆ ਦੀਆ ਸਮੱਸਿਆਵਾ ਬਾਰੇ ਕੀ ਜਾਣਦੇ ਹੋਣਗੇ।ਉਨਾ ਕਿਹਾ ਕਿ ਉਨਾ ਦੇ ਮਰਹੂਮ ਪਿਤਾ ਸ੍ਰੀ ਰਾਜ ਖੁਰਾਨਾ ਨੇ ਤਿੰਨ ਵਾਰ ਰਾਜਪੁਰਾ ਹਲਕੇ ਦੀ ਪ੍ਰਤੀਨਿੰਧਤਾ ਵਿਧਾਨ ਸਭਾ ਵਿਚ ਕਰਦੇ ਹੋਏ ਹਲਕੇ ਵਿਚ ਵਿਕਾਸ਼ ਦੇ ਰਿਕਾਰਡ ਤੋੜ ਕੰਮ ਕਰਾਏ ਹਨ।ਹਲਕਾ ਵਾਸੀਆਂ ਵੱਲੋਂ ਉਨਾ ਉਪਰ ਰਾਜਪੁਰਾ ਤੋ ਅਜਾਦ ਉਮੀਦਵਾਰ ਵੱਜੋਂ ਚੋਣ ਲੜਨ ਲਈ ਪਾਏ ਗਏ ਦਬਾਅ ਕਾਰਨ ਅਤੇ ਰਾਜਪੁਰਾ ਵਾਸੀਆ ਨੂੰ ਬਾਹਰੀ ਉਮੀਦਵਾਰਾ ਤੋ ਮੁਕਤੀ ਦਵਾਉਣ ਵਾਸਤੇ ਉਹ ਅਜਾਦ ਉਮੀਦਵਾਰ ਵੱਜੋ ਚੋਣ ਮੈਦਾਨ ਵਿਚ ਉਤਰੇ ਹਨ ਅਤੇ ਉਨਾ ਨੂੰ ਪੂਰਾ ਭਰੋਸਾ ਹੈ ਕਿ ਹਲਕੇ ਦੇ ਲੋਕ ਉਨਾ ਨੂੰ ਵੋਟਾ ਪਾ ਕੇ ਭਰਪੂਰ ਸਮਰਥਨ ਦੇ ਕੇ ਵਿਧਾਨ ਸਭਾ ਵਿਚ ਭੇਜਣਗੇ ਅਤੇ ਸਾਰੀਆ ਪਾਰਟੀਆ ਨੂੰ ਉਨਾ ਦੀ ਇਸ ਜਿੱਤ ਨਾਲ ਇਹ ਪਤਾ ਲੱਗ ਜਾਵੇਗਾ।ਕਿ ਹਲਕੇ ਦੇ ਲੋਕ ਬਾਹਰੀ ਉਮੀਦਵਾਰਾ ਨੂੰ ਪਸੰਦ ਨਹੀ ਕਰਦੇ ਅਤੇ ਸਥਾਨਕ ਉਮੀਦਵਾਰਾ ਉਪਰ ਹੀ ਭਰੋਸ਼ਾ ਪ੍ਰਗਟ ਕਰਦੇ ਹਨ।ਇਸ ਮੋਕੇ ਰਜਿੰਦਰ ਨਿੰਰਕਾਰੀ, ਵਿਜੈ ਗੁਪਤਾ, ਰਵੀ ਲੁਥਰਾ, ਸੁਭਮ ਲੁਥਰਾ, ਵਿਪਿਨ ਕੁਮਾਰ, ਵਿਪਲ ਬੱਬਰ, ਬਾਬਾ ਕਸ਼ਮੀਰਾ ਸਿੰਘ ਸਮੇਤ ਖੁਰਾਨਾ ਸਮਰਥਕ ਮੋਜੂਦ ਸਨ।

Exit mobile version