Home Punjabi News ਈ.ਪੀ.ਐਫ. ਉਪਰ ਲਗਾਏ ਟੈਕਸ ਖਿਲਾਫ ਜੋਰਦਾਰ ਰੋਸ ਮਾਰਚ

ਈ.ਪੀ.ਐਫ. ਉਪਰ ਲਗਾਏ ਟੈਕਸ ਖਿਲਾਫ ਜੋਰਦਾਰ ਰੋਸ ਮਾਰਚ

0

ਅੱਜ ਗੈਸ ਏਜੰਸੀ ਵਰਕਰਜ਼ ਯੂਨੀਅਨ ਇਫਟੂ ਨੇ ਸਥਾਨਕ ਨਹਿਰੂ ਪਾਰਕ ਪਟਿਆਲਾ ਵਿੱਚ ਵੱਡੀ ਗਿਣਤੀ ਵਿੱਚ ਮਜਦੂਰਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਨੂੰ ਈ.ਪੀ.ਐਫ. ਉਪਰ ਲਗਾਏ ਟੈਕਸ ਖਿਲਾਫ ਜੋਰਦਾਰ ਰੋਸ ਮਾਰਚ ਕਰਕੇ ਬਸ ਸਟੈਂਡ ਪਟਿਆਲਾ ਅੱਗੇ ਕੇਂਦਰ ਸਰਕਾਰ ਦਾ ਪੁੱਤਲਾ ਸਾੜਿਆ। ਇਸ ਸਮੇਂ ਇਕੱਠੇ ਹੋਏ ਮਜਦੂਰਾਂ ਨੂੰ ਸੰਬੋਧਨ ਕਰਦੇ ਹੋਏ ਗੈਸ ਏਜੰਸੀ ਵਰਕਰਜ਼ ਯੂਨੀਅਨ ਦੇ ਸੂਬਾਈ ਪ੍ਧਾਨ ਕਸ਼ਮੀਰ ਸਿੰਘ ਬਿੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਪੱਖੀ ਅਤੇ ਮਜਦੂਰ ਵਿਰੋਧੀ ਟੈਕਸ ਲੈ ਕੇ ਆਈ ਹੈ ਜਿਸ ਨਾਲ ਆਮ ਲੋਕਾਂ ਦਾ ਜੀਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਇਸ ਸਮੇਂ ਭਰਾਤਰੀ ਜੱਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ ਹਰਾਵਲ ਦਸਤਾ ਗਰੁੱਪ ਦੇ ਸ੍ ਰਾਮ ਚੰਦ ਅਤੇ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਅੰਦਰ ਫਿਰਕੂ ਖੇਡ ਕੇ ਆਮ ਲੋਕਾਂ ਦਾ ਘਾਣ ਕਰ ਰਹੀ ਹੈ। ਹਰਿਆਣੇ ਅੰਦਰ ਫੈਕਟਰੀਆਂ ਨੂੰ ਅੱਗਾਂ ਲਗਾ ਕੇ ਅਤੇ ਔਰਤਾਂ ਦੀ ਬੇਪਤੀ ਕਰਕੇ ਗੁੰਡਿਆਂ ਨੂੰ ਬਚਾਇਆ ਜਾ ਰਿਹਾ ਹੈ। ਦੇਸ਼ ਦੇ ਲੋਕਾਂ ਨੂੰ ਇੰਨਾਂ ਫਿਰਕਾਪ੍ਸਤ ਅਤੇ ਕਾਰਪੋਰੇਟ ਪੱਖੀ ਤਾਕਤਾਂ ਖਿਲਾਫ ਜੋਰਦਾਰ ਸੰਘਰਸ਼ ਕਰਨਾ ਚਾਹੀਦਾ ਹੈ। ਆਉਣ ਵਾਲੇ ਦਿਨਾਂ ਵਿੱਚ ਜੇਕਰ ਕੇਂਦਰ ਸਰਕਾਰ ਨੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਵਾਪਸ ਨਾ ਲਈਆਂ ਤਾਂ ਮਜਦੂਰ, ਵੱਡੀ ਪੱਧਰ ਤੇ ਸੜਕਾਂ ਤੇ ਨਿਕਲ ਆਉਣਗੇ। ਇਸ ਸਮੇਂ ਜਸਪਾਲ ਸਿੰਘ, ਸਤਪਾਲ ਸਿੰਘ, ਜਸਬੀਰ ਸਿੰਘ, ਸਤਗੁਰ ਸਿੰਘ, ਜਰਨੈਲ ਸਿੰਘ, ਸੁਰਜੀਤ ਸਿੰਘ, ਬਘੇਲ ਸਿੰਘ ਅਤੇ ਐਡਵੋਕੇਟ ਅਲੰਕਾਰ ਅਰੋੜਾ ਆਦਿ ਹਾਜਰ ਸਨ।

Exit mobile version