Home Punjabi News ਅਵਿਨਾਸ ਖੰਨਾ ਦੇ ਭਾਜਪਾ ਕੌਮੀ ਉਪ ਪ੍ਧਾਨ ਬਣਨ ਦੀ ਖੁਸ਼ੀ ‘ਚ ਗੁਰਤੇਜ...

ਅਵਿਨਾਸ ਖੰਨਾ ਦੇ ਭਾਜਪਾ ਕੌਮੀ ਉਪ ਪ੍ਧਾਨ ਬਣਨ ਦੀ ਖੁਸ਼ੀ ‘ਚ ਗੁਰਤੇਜ ਢਿੱਲੋਂ ਦੀ ਅਗਵਾਈ ‘ਚ ਲੱਡੂ ਵੰਡੇ

0

ਪਟਿਆਲਾ, : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਦੀ ਪਾਰਟੀ ਪ੍ਰਤੀ ਕੀਤੀ ਮਿਹਨਤ ਸਦਕਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਧਾਨ ਬਣਨ ‘ਤੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਅਤੇ ਵਰਕਰਾਂ ‘ਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਪਾਰਟੀ ਉਪ ਪ੍ਧਾਨ ਬਣਨ ਦੀ ਖੁਸ਼ੀ ‘ਚ ਅੱਜ ਪਟਿਆਲਾ ਵਿਖੇ ਵੱਖ ਵੱਖ ਥਾਈਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸ. ਗੁਰਤੇਜ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਾਜਪਾ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡੇ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ।
ਇਸ ਮੌਕੇ ਭਾਜਪਾ ਸੂਬਾ ਸਕੱਤਰ ਸ. ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਅਵਿਨਾਸ਼ ਰਾਏ ਖੰਨਾ ਜੀ ਦੇ ਪਾਰਟੀ ਦੇ ਕੌਮੀ ਉਪ ਪ੍ਧਾਨ ਬਣਨ ਨਾਲ ਪਾਰਟੀ ਅੰਦਰ ਬਹੁਤ ਖੁਸ਼ੀ ਦੀ ਲਹਿਰ ਹੈ । ਉਨ੍ਹਾਂ ਦੇ ਉਪ ਪ੍ਧਾਨ ਬਣਨ ਨਾਲ ਜਿਥੇ ਪਾਰਟੀ ਨੂੰ ਹੋਰ ਬਲ ਮਿਲੇਗਾ ਉਥੇ ਹੀ ਪੰਜਾਬ ਅੰਦਰ ਪਾਰਟੀ ਹੋਰ ਵੀ ਤਾਕਤ ਨਾਲ ਉਭਰੇਗੀ। ਉਨਾਂ ਆਖਿਆ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਅੰਦਰ ਭਾਰਤੀ ਜਨਤਾ ਪਾਰਟੀ ਅਹਿਮ ਭੂਮਿਕਾ ਅਦਾ ਕਰੇਗੀ। ਭਾਜਪਾ ਨੇ ਆਪਣੇ ਮਿਹਨਤੀ ਅਤੇ ਪਾਰਟੀ ਪ੍ਰਤੀ ਲਗਨ ਰੱਖਣ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਹਮੇਸ਼ਾਂ ਹੀ ਸਮੇਂ ਸਮੇਂ ‘ਤੇ ਅਹਿਮ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਹੈ ਅਤੇ ਖੰਨਾ ਜੀ ਦੀ ਨਿਯੁਕਤੀ ਨਾਲ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰ ਅਤੇ ਆਗੂਆਂ ‘ਚ ਵੀ ਪਾਰਟੀ ਲਈ ਹੋਰ ਤਕੜੇ ਹੋ ਕੇ ਕੰਮ ਕਰਨ ਦਾ ਜਜਬਾ ਪੈਦਾ ਹੋਵੇਗਾ।
ਸੂਬਾ ਸਕੱਤਰ ਸ. ਢਿੱਲੋਂ ਨੇ ਇਸ ਮੌਕੇ ਆਖਿਆ ਕਿ ਅਵਿਨਾਸ਼ ਰਾਏ ਖੰਨਾ ਜੀ ਦਾ ਪਟਿਆਲਾ ਨਾਲ ਵਿਸ਼ੇਸ਼ ਲਗਾਅ ਹੈ ਅਤੇ ਉਹ ਪਹਿਲਾਂ ਵੀ ਸਮੇਂ ਸਮੇਂ ‘ਤੇ ਪਟਿਆਲਾ ਫੇਰੀ ਲਗਾਉਂਦੇ ਰਹੇ ਹਨ ਅਤੇ ਇਸੇ ਪਿਆਰ ਸਦਕਾ ਉਨਾਂ ਦੇ ਕੌਮੀ ਉਪ ਪ੍ਰਧਾਨ ਬਣਨ ਦੀ ਖੁਸ਼ੀ ‘ਚ ਪਟਿਆਲਾ ਵਿਖੇ ਇਕ ਵੱਡਾ ਪ੍ਰੋਗਰਾਮ ਉਲੀਕ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

Exit mobile version