Home Punjabi News PhD ਡਿਗਰੀ ਵਾਲੇ ਸਬਜ਼ੀਆਂ ਬੇਚਣ ਲਈ ਮਜ਼ਬੂਰ ਤੇ CM ਰੁਜ਼ਗਾਰ ਦੇਣ ‘ਤੇ...

PhD ਡਿਗਰੀ ਵਾਲੇ ਸਬਜ਼ੀਆਂ ਬੇਚਣ ਲਈ ਮਜ਼ਬੂਰ ਤੇ CM ਰੁਜ਼ਗਾਰ ਦੇਣ ‘ਤੇ ਬੋਲਦੇ ਹਨ ਝੂਠ: ਬਾਜਵਾ

0

ਚੰਡੀਗੜ- ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਝੂਠੇ ਦਾਅਵਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ‘ਚੋਂ ਬੇਰੁਜ਼ਗਾਰੀ ਖਤਮ ਕਰਨ ਦਾ ਝੂਠ ਬੋਲਿਆ ਹੈ।
“ਹਲਹਿ ਵਿੱਚ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਪੀ ਐਚ ਡੀ ਡਿਗਰੀ ਵਾਲਾ ਸੰਦੀਪ ਸਿੰਘ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਸਬਜ਼ੀਆਂ ਬੇਚਣ ਲਈ ਮਜ਼ਬੂਰ ਹੈ। ਉਸ ਕੋਲ ਪੰਜ ਐਮ ਏ ਡਿਗਰੀਆਂ ਹਨ ਪਰ ਆਪ ਦੇ ਰਾਜ ਵਿੱਚ ਸਬਜ਼ੀਆਂ ਬੇਚਣ ਲਈ ਮਜ਼ਬੂਰ ਹੈ”, ਬਾਜਵਾ ਨੇ ਕਿਹਾ।

ਇਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ 15 ਸਾਲ ਤੋਂ ਲੈ ਕੇ 29 ਸਾਲ ਦੀ ਉਮਰ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਸਾਲ ਜੁਲਾਈ ਤੋਂ ਸਤੰਬਰ ਤੱਕ ਪੰਜਾਬ ਵਿੱਚ ਉਪਰੋਕਤ ਉਮਰ ਵਰਗ ਦੇ 36.5 ਫ਼ੀਸਦੀ ਬੇਰੁਜ਼ਗਾਰ ਨੌਜਵਾਨ ਸਨ। ਜਦਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕ੍ਰਮਵਾਰ 33.2 ਫ਼ੀਸਦੀ ਅਤੇ 25.8 ਫ਼ੀਸਦੀ ਸੀ।

Exit mobile version