Home Punjabi News 350ਵਾਂ ਸਥਾਪਨਾ ਦਿਵਸ ਸਿਆਸੀ ਸਮਾਗਮ ਕਿਉਂ ਲੱਗਿਆ? ਜਰਨੈਲ ਸਿੰਘ ਮਨੂੰ

350ਵਾਂ ਸਥਾਪਨਾ ਦਿਵਸ ਸਿਆਸੀ ਸਮਾਗਮ ਕਿਉਂ ਲੱਗਿਆ? ਜਰਨੈਲ ਸਿੰਘ ਮਨੂੰ

0

ਪਟਿਆਲਾ, – ਆਨੰਦਪੁਰ ਸਾਹਿਬ ਵਿਖੇ ਮਨਾਏ ਗਏ 350ਵੇਂ ਸਥਾਪਨਾ ਦਿਵਸ ਸਮਾਗਮ ਵਿਚ ਸਿਰਫ ਅਕਾਲੀ ਭਾਜਪਾਈਆਂ ਨੂੰ ਅੱਗੇ ਕਰਕੇ ਮਨਾਉਣਾ ਇੰਝ ਲੱਗਿਆ ਜਿਵੇਂ ਕਿ ਇਹ ਸਮਾਗਮ ਇਹਨਾਂ ਦਾ ਆਪਣਾ ਸਿਆਸੀ ਸਮਾਗਮ ਹੋਵੇ। ਇਹ ਬਹੁਤ ਹੀ ਸ਼ਰਧਾ ਅਤੇ ਚਾਅ ਨਾਲ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਪੱਧਰ ਦਾ ਵਿਸ਼ੇਸ਼ ਧਾਰਮਿਕ ਸਮਾਗਮ ਹੋਣਾ ਚਾਹੀਦਾ ਸੀ। ਪਰੰਤੂ ਇਸ ਵਿਚ ਸਿਰਫ ਅਕਾਲੀ ਭਾਜਪਾਈ ਨੁਮਾਇੰਦਿਆਂ ਨੂੰ ਮੂਹਰੇ ਰੱਖਿਆ ਗਿਆ, ਜਦਕਿ ਚਾਹੀਦਾ ਇਹ ਸੀ ਕਿ ਇਹ ਧਾਰਮਿਕ ਸਮਾਗਮ ਪਾਰਟੀਬਾਜੀ ਤੋਂ ਉਪਰ ਉਠੱਕੇ ਮਨਾਇਆ ਜਾਂਦਾ ਤੇ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬਰਾਬਰ ਦੇ ਸਤਿਕਾਰ ਨਾਲ ਬੁਲਾਇਆ ਜਾਂਦਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲਾ ਪਟਿਆਲਾ ਕਨਵੀਨਰ ਜਰਨੈਲ ਸਿੰਘ ਮਨੂੰ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਤੇ ਗੁਰਦੁਆਰੇ ਹਰ ਵਰਗ ਦੇ ਸਾਂਝੇ ਹਨ, ਪਰੰਤੂ ਪ੍ਰਬੰਧਕਾਂ ਨੇ ਪਤਾ ਨਹੀਂ ਕਿਉਂ ਸਿਰਫ ਅਕਾਲੀ ਆਗੂ ਤੇ ਅਕਾਲੀ ਸਰਕਾਰ ਨੂੰ ਚੌਧਰੀ ਬਣਾ ਕੇ ਬਾਕੀ ਪੰਜਾਬੀ ਪਾਰਟੀਆਂ ਨੂੰ ਅੱਖੋਂ ਪਰੋਖੇ ਕਰ ਦਿਤਾ ਹੈ ਜਿਸ ਕਾਰਨ ਇਹ ਸਮਾਗਮ ਸਿਆਸੀ ਸਮਾਗਮ ਹੋ ਨਿਬੜਿਆ ਹੈ। ਉਨ•ਾਂ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਲੱਖਾਂ ਸ਼ਰਧਾਲੂਆਂ ਵਿਚ ਹਰ ਸਿਆਸੀ ਪਾਰਟੀ ਦੇ ਲੋਕ ਆਪਣੇ-ਆਪਣੇ ਪੱਧਰ ‘ਤੇ ਮੱਥਾ ਟੇਕਣ ਗਏ। ਪਰ ਫਿਰ ਵੀ ਜੇਕਰ ਇਸ ਸਮਾਗਮ ਨੂੰ ਸਿਆਸੀ ਨਾ ਬਣਾ ਕੇ ਸਿਰਫ ਧਾਰਮਿਕ ਸਮਾਗਮ ਹੀ ਰਹਿਣ ਦਿਤਾ ਜਾਂਦਾ ਤਾਂ ਮਜ਼ਾ ਹੀ ਕੁਝ ਹੋਰ ਹੁੰਦਾ।

Exit mobile version