Home Punjabi News ਜ਼ਿਲ੍ਹਾ ਬਾਰ ਐਸੋਸੀਏਸ਼ਨ ਫਾਜਿਲਕਾ ਵਿਖੇ ਕਰਵਾਇਆ ਲੀਗਲ ਟੇ੍ਰਨਿੰਗ ਸੈਮੀਨਾਰ

ਜ਼ਿਲ੍ਹਾ ਬਾਰ ਐਸੋਸੀਏਸ਼ਨ ਫਾਜਿਲਕਾ ਵਿਖੇ ਕਰਵਾਇਆ ਲੀਗਲ ਟੇ੍ਰਨਿੰਗ ਸੈਮੀਨਾਰ

0

ਫਾਜ਼ਿਲਕਾ,  : ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣ, ਚੰਡੀਗੜ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਾਜਿਲਕਾ ਵਿਖੇ ਲੀਗਲ ਟੇ੍ਰਨਿੰਗ ਸੈਮੀਨਾਰ ਕਰਵਾਇਆ ਗਿਆ। ਐਡਵੋਕੇਟਰ ਸ਼੍ਰੇਣਿਕ ਜੈਨ ਸੈਕਟਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਆਏ ਹੋਏ ਮੁੱਖ ਮਹਿਮਾਨ ਮਾਨਯੋਗ ਐਡਵੋਕੇਟਰ ਜਨਰਲ ਪੰਜਾਬ ਅਤੁਲ ਨੰਦਾ, ਮਾਨਯੋਗ ਜਿਲ੍ਹਾ ਅਤੇ ਸੈਸਨ ਜਜ ਤਰਸੇਮ ਮੰਗਲਾ, ਚੇਅਰਮੈਨ ਕਰਨਜੀਤ ਸਿੰਘ, ਸਕੱਤਰ ਅਜੇ ਚੌਧਰੀ, ਚੇਅਰਮੈਨ ਕਾਰਜਕਾਰੀ ਕਮੇਟੀ ਸੀ.ਐਮ ਮੁਜਾਲ ਨੂੰ ਫਾਜ਼ਿਲਕਾ ਬਾਰ ‘ਚ ਆਉਣ ‘ਤੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ।ਮਾਨਯੋਗ ਐਡਵੋਕੇਟਰ ਜਨਰਲ ਪੰਜਾਬ ਅਤੁਲ ਨੰਦਾ ਵੱਲੋਂ ਲੀਗਲ ਟੇ੍ਰਨਿੰਗ ਸੈਮੀਨਾਰ ‘ਚ ਬਤੌਰ ਮੁੱਖ ਮਹਿਮਾਨ ਵੱਜੋ ਸਿਰਕਤ ਕੀਤੀ।ਨੰਦਾ ਨੇ 1987 ‘ਚ ਕਾਨੂੰਨੀ ਅਭਿਆਸ ਜਲੰਧਰ ਤੋਂ ਸ਼ੁਰੂ ਕੀਤਾ।ਉਨ੍ਹਾਂ ਨੇ ਐਡਵੋਕੇਟ ਜਨਰਲ ਪੰਜਾਬ ਦਾ ਅਹੁੱਦਾ 2017 ‘ਚ ਸੰਭਾਲਿਆ ਬਤੌਰ। ਉਨ੍ਹਾਂ ਟੇ੍ਰਨਿੰਗ ਦੌਰਾਨ ਦਸਿਆ ਕਿ ਚੰਗਾ ਵਕੀਲ ਬਣਨ ਲਈ ਸਬ ਤੋਂ ਪਹਿਲਾ ਚੰਗਾ ਇਨਸਾਨ ਬਣਨਾ ਜ਼ਰੂਰੀ ਹੈ ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਨਸਾਫ ਦਿਲਾਾਉਣ ਲਈ ਵੀਕਲ ਦਾ ਅਹਿਮ ਰੋਲ ਹੁੰਦਾ ਹੈ।ਉਨ੍ਹਾ ਕਿਹਾ ਕਿ ਅੱਜ ਦੇ ਸਮੇਂ ‘ਚ ਲੋਕਾਂ ਵੱਲੋਂ ਜੱਜ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ‘ਚ ਜਿਆਦਾ ਤਰ ਵਕੀਲ ਕਾਨੂੰਨੀ ਕਿਤਾਬਾ ਪੜਣ ਦੀ ਬਜਾਏ ਗੂਗਲ ਤੋਂ ਮਦਦ ਲੈਂਦੇ ਹਨ ਜ਼ੋ ਕਿ ਗਲਤ ਹੈ ਉਨ੍ਹਾ ਕਿਹਾ ਕਿ ਕਿਤਾਬਾ ਸਾਡੀ ਪਹਿਲੀ ਪਸੰਦ ਹੋਣੀ ਚਾਹੀਦੀ ਹੈ ‘ਤੇ ਗੂਗਲ ਅੰਤਿਮ ਹੋਣੀ ਚਾਹੀਦੀ ਹੈ ਤਾਂ ਜੋ ਵਕੀਲ ਆਪਣੇ ਗਿਆਣ ‘ਚ ਵਾਧਾ ਕੀਤਾ ਜਾ ਸਕੇ।ਜੋ ਕਿ ਲੋਕਾਂ ਨੂੰ ਇਨਸਾਫ ਦਿਆਉਣ ‘ਚ ਅਹਿਮ ਰੋਲ ਅਦਾ ਕਰਦਾ ਹੈ।ਉਨ੍ਹਾਂ ਨੇ ਤਿੰਨਾ ਬਾਰਾਂ ਨੁੰ 1-1 ਕੰਪਿਊਟਰ ਤੇ 1-1 ਪਿਰੀਟਰ ਦੀ ਵੰਡ ਕੀਤੀ।ਅਨਿਲ ਕੁਮਾਰ ਜੈਨ ਨੇ ਨੋਦਰਲ ਕੈਨਾਲ ਅਤੇ ਡਰੇਨਜ਼ ਐਕਟ ਬਾਰੇ ਸਾਰੇ ਵਕੀਲ ਸਹਿਬਾਨਾਂ ਨੂੰ ਜਾਣੂ ਕਰਵਾਇਆ।ਸੀ.ਐਮ ਮੁਜਾਲ ਵੱਲੋਂ ਸਾਰੇ ਵਕੀਲਾ ਨੂੰ ਰੇਵਿਨਿਊ ਐਕਟ ਬਾਰੇ ਦੱਸਿਆ ਜਿਸ ‘ਚ ਉਨ੍ਹਾਂ ਨੇ ਤਕਸੀਮ ਬਾਰੇ ਸੰਖੇਪ ‘ਚ ਦੱਸਿਆ। ਬਾਰ ਕੋਸ਼ਲ ਪੰਜਾਬ ਹਰਿਆਣ ਦੇ ਸਾਰੇ ਮੈਬਰ ਸਹਿਬਾਨ ਨੇ ਸਾਰਿਆਂ ਨੂੰ ਸੰਬੋਧਨ ਕਰਦਿਆ ਆਪਣੇ ਆਪਣੇ ਲੀਗਲ ਟੇ੍ਰਨਿੰਗ ਸੈਮੀਨਾਰ ਦੇ ਪੁਰਾਣੇ ਕਿਸੇ ਸਾਰਿਆਂ ਨਾਲ ਸਾਝੇ ਕੀਤੇ।ਮਾਨਯੋਗ ਜਿਲ੍ਹਾ ਅਤੇ ਸੈਸਨ ਜਜ ਤਰਸੇਮ ਮੰਗਲਾ ਨੇ ਸਮੂਹ ਵਕੀਲਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਤੁਸੀ ਸਾਡੇ ਦੇਸ਼ ਦਾ ਭਵਿਖ ਹੋ। ਉਨ੍ਹਾ ਕਿਹਾ ਕਿ ਜੀਵਨ ‘ਚ ਕੁਝ ਵੀ ਕਰਨ ਲਈ ਜਾਂ ਸਿਖਣ ਲਈ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਕ ਵਕੀਲ ਨੂੰ ਆਪਣੇ ਜੀਵਨ ‘ਚ ਹਰ ਪੜਾਅ ‘ਤੇ ਗੁਰੂ ਨੂੰ ਧਾਰਨਾ ਪੈਣਾ ਹੈ ਤਾ ਜ਼ੋ ਉਹ ਆਪਣੇ ਗਿਆਣ ਨਾਲ ਲੋਕਾਂ ਨੂੰ ਇਨਸਾਫ ਦਿਵਾਉਣ ‘ਚ ਕਿਸੇ ਵੀ ਪੱਖੋ ਪਿਛੇ ਨਾ ਰਹਿ ਜਾਵੇ।ਇਸ ਮੌਕੇ ਚੇਅਰਮੈਨ ਕਰਨਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਤੋਂ ਬਾਅਦ ਇਹ ਲੀਗਲ ਟ੍ਰੇਨਿੰਗ ਸੈਮੀਨਾਰ ਪਹਿਲੀ ਵਾਰ ਫਾਜ਼ਿਲਕਾ ‘ਚ ਹੋ ਰਹੀ ਹੈ।ਉਨ੍ਹਾਂ ਨਾਲ ਇਹ ਵੀ ਦੱਸਿਆ ਕਿ ਇਹ ਲੀਗਲ ਟੇ੍ਰਨਿੰਗ ਸੈਮੀਨਾਰ ਵਕੀਲਾਂ ਲਈ ਇਕ ਸਜੀਵਨੀ ਬੂਟੀ ਦੀ ਤਰ੍ਹਾਂ ਕੰਮ ਕਰੇਗਾ। ਇਸ ਸੈਮੀਨਾਰ ਨਾਲ ਵਕੀਲਾ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਲਾਹਾ ਮਿਲੇਗਾ।ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਟੀਮ ਨੇ ਅੱਜ ਸਾਰੇ ਆਏ ਹੋਏ ਮਹਿਮਾਣਾ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ, ਐਸ.ਐਸ.ਪੀ ਫਾਜ਼ਿਲਕਾ ਹਰਜੀਤ ਸਿੰਘ, ਐਸ.ਡੀ.ਐਮ ਫਾਜ਼ਿਲਕਾ ਕੇਸ਼ਵ ਗੋਇਲ, ਕਰਨਜੀਤ ਸਿੰਘ ਚੇਅਰਮੈਨ,ਸਕੱਤਰ ਅਜੇ ਚੌਧਰੀ,  ਚੇਅਰਮੈਨ ਕਾਰਜਕਾਰੀ ਕਮੇਟੀ ਸੀ.ਐਮ ਮੁਜਾਲ,ਜਯਵੀਰ ਯਾਦਵ, ਅਤੇ ਮੈਂਬਰ ਬਾਰ ਕਾਊਂਸਿਲ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਅਤੇ ਪ੍ਰਧਾਨ ਗੁਲਸ਼ਨ ਮਹਰੋਕ,ਗੋਰਵ ਸਚਦੇਵਾ ਉਪਪ੍ਰਧਾਨ, ਸਕੱਤਰ ਸ਼ੇ੍ਰਣਿਕ ਜੈਨ,ਰਮਨੀਜਤ ਸਿੰਘ ਸੈਣੀ ਜ਼ੋਇਟ ਸਕੱਤਰ,ਵਿਕਾਸ ਕੌਸਲ ਖਜਾਨਚੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਨੇ ਤਹਿ ਦਿੱਲੋ ਧੰਨਵਾਦ ਕੀਤਾ। ਗੋਰਵ ਸਚਦੇਵਾ ਉਪਪ੍ਰਧਾਨ ਅਤੇ ਸਕੱਤਰ ਸ਼ੇ੍ਰਣਿਕ ਜੈਨ ਵੱਲੋਂ ਸਾਰੇ ਮਹਿਮਾਨਾ ਨੂੰ ਦੁਬਾਰਾ ਆਉਣ ਦਾ ਨਿਯੋਤਾ ਦਿੱਤਾ।

Exit mobile version