Home Punjabi News ਹੌਲੈਂਡ ਦੀ ਤਰਜ ਦੇ ਸੇਮ ਮਾਰੀਆਂ ਜਮੀਨਾਂ ਦੀ ਹੋਵੇਗੀ ਪੂਨਰ ਸੁਰਜੀਤੀ

ਹੌਲੈਂਡ ਦੀ ਤਰਜ ਦੇ ਸੇਮ ਮਾਰੀਆਂ ਜਮੀਨਾਂ ਦੀ ਹੋਵੇਗੀ ਪੂਨਰ ਸੁਰਜੀਤੀ

0

ਸ਼੍ ਮੁਕਤਸਰ ਸਾਹਿਬ, ;ਪੰਜਾਬ ਸਰਕਾਰ ਵੱਲੋਂ ਸੇਮ ਦੇ ਮੁਕੰਮਲ ਖਾਤਮੇ ਲਈ ਆਰੰਭੇ ਪਰੋਜੈਕਟਾਂ ਤਹਿਤ ਜਿੱਥੇ ਡਰੇਨਾਂ ਆਦਿ ਦੇ ਬੁਨਿਆਦੀ ਢਾਂਚੇ ਨੂੰ ਚੁਸਤ ਦਰੁਸਤ ਕੀਤਾ ਜਾ ਰਿਹਾ ਹੈ ਉੱਥੇ ਹੀ ਜਮੀਨਦੋਜ਼ ਸੇਮ ਨਿਕਾਸੀ ਪਾਈਪਾਂ ਪਾ ਕੇ ਸੇਮ ਕਾਰਨ ਨਕਾਰਾ ਹੋ ਚੁੱਕੀ ਜਮੀਨ ਨੂੰ ਵੀ ਮੁੜ ਖੇਤੀ ਯੋਗ ਕਰਨ ਦਾ ਪਰੋਜੈਕਟ ਤੇਜੀ ਨਾਲ ਆਰੰਭਿਆ ਗਿਆ ਹੈ। ਇਸ ਲਈ ਵਿਸੇਸ਼ ਤੌਰ ਤੇ ਸਰਕਾਰ ਨੇ 20 ਕਰੋੜ ਰੁਪਏ ਦੀ ਲਾਗਤ ਨਾਲ ਦੋ ਅਤਿ ਆਧੁਨਿਕ ਮਸ਼ੀਨਾਂ ਦੇ ਸੈਟ ਹਾਲੈਂਡ ਤੋਂ ਮੰਗਵਾਏ ਹਨ ਜੋ ਕਿ ਬਿਨਾ ਕਿਸੇ ਬਾਹਰੀ ਮਦਦ ਦੇ ਆਪਣੇ ਆਪ ਹੀ ਜਮੀਨਦੋਜ਼ ਪਾਈਪਾਂ ਪਾ ਸਕਦੀਆਂ ਹਨ ਅਤੇ ਪਾਈਪਾਂ ਦੀ ਕਿਸ ਪਾਸੇ ਕਿੰਨੀ ਨਿਵਾਨ ਰੱਖਣੀ ਹੈ ਇਹ ਵੀ ਮਸ਼ੀਨਾਂ ਆਪਣੇ ਆਪ ਨਿਰਧਾਰਤ ਕਰਦੀਆਂ ਹਨ। ਇਹ ਜਾਣਕਾਰੀ ਸਿੰਚਾਈ ਵਿਭਾਗ ਦੇ ਸਕੱਤਰ ਸ: ਕਾਹਨ ਸਿੰਘ ਪਨੂੰ ਨੇ ਦਿੱਤੀ।
ਇੱਥੇ ਜ਼ਿਕਰਯੋਗ ਹੈ ਕਿ ਕੁਝ ਵਰੇ ਪਹਿਲਾਂ ਤੱਕ ਪੰਜਾਬ ਦੀ 1.04 ਲੱਖ ਏਕੜ ਜਮੀਨ ਸੇਮ ਤੋਂ ਪ੍ਭਾਵਿਤ ਸੀ ਪਰ ਪੰਜਾਬ ਸਰਕਾਰ ਵੱਲੋਂ ਕੀਤੇ ਸਿਰਤੋੜ ਯਤਨਾਂ ਸਦਕਾ ਹੁਣ ਸੇਮ ਦੀ ਸਮੱਸਿਆ 60 ਹਜਾਰ ਏਕੜ ਤੱਕ ਸਿਮਟ ਚੁੱਕੀ ਹੈ। ਇਸ ਜਮੀਨਦੋਜ਼ ਪਾਈਪਾਂ ਦੇ ਪਰੋਜੈਕਟ ਤਹਿਤ ਸਰਕਾਰ ਵੱਲੋਂ ਮਾਰਚ 2017 ਤੱਕ 53 ਪਿੰਡਾਂ ਵਿਚ 12882 ਏਕੜ ਭੂਮੀ ਦਾ ਸੁਧਾਰ ਕੀਤਾ ਜਾਣਾ ਹੈ ਅਤੇ ਇਸ ਤੇ ਕੁੱਲ ਕੋਈ 250 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ।
ਸ: ਕਾਹਨ ਸਿੰਘ ਪਨੂੰ ਨੇ ਦੱਸਿਆ ਇਸ ਪਰੋਜੈਕਟ ਤਹਿਤ ਸੇਮ ਕਾਰਨ ਨਕਾਰਾਂ ਹੋ ਚੁੱਕੀਆਂ ਜਮੀਨਾਂ ਵਿਚ 5 ਤੋਂ 6 ਫੁੱਟ ਦੀ ਡੁੰਘਾਈ ਤੇ ਸੁਰਾਖਦਾਰ ਪਾਈਪਾਂ ਦਾ ਜਾਲ ਵਿਛਾਇਆ ਜਾਂਦਾ ਹੈ। ਇਨਾ ਸੁਰਾਖਦਾਰ ਪਾਈਪਾਂ ਰਾਹੀਂ ਸੇਮ ਦਾ ਪਾਣੀ ਇੱਕਤਰ ਹੋ ਕੇ ਇੱਕ ਵੱਡੀ ਪਾਈਪ ਰਾਹੀਂ ਵਿਸੇਸ਼ ਤੌਰ ਤੇ ਬਣਾਈ ਗਈ ਡਿੱਗੀ ਵਿਚ ਇੱਕਤਰ ਹੋ ਜਾਂਦਾ ਹੈ ਜਿੱਥੋਂ ਇਸ ਪਾਣੀ ਨੂੰ ਸੇਮ ਨਾਲੇ ਵਿਚ ਲਿਫਟ ਕਰ ਦਿੱਤਾ ਜਾਂਦਾ ਹੈ। ਇਸ ਤਰਾਂ ਖੇਤ ਵਿਚ ਪਹਿਲੇ ਸਾਲ ਘੱਟ ਪਾਣੀ ਵਾਲੀਆਂ ਫਸਲਾਂ ਬੀਜ ਦੇ ਸੇਮ ਕਾਰਨ ਜਮੀਨ ਵਿਚ ਆਏ ਹਾਨੀਕਾਰਕ ਲੂਣੇ ਪਦਾਰਥਾਂ ਨੂੰ ਨੀਚੇ ਭੇਜ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਆਮ ਵਾਂਗ ਇੰਨਾ ਖੇਤਾਂ ਵਿਚ ਖੇਤੀ ਹੋ ਸਕਦੀ ਹੈ। ਇਸ ਤੇ ਪ੍ਤੀ ਏਕੜ ਪਾਈਪਾਂ ਪਾਉਣ ਤੇ 80 ਹਜਾਰ ਰੁਪਏ ਤੋਂ ਵੱਧ ਦਾ ਖਰਚ ਆਉਂਦਾ ਹੈ ਅਤੇ ਪੰਜਾਬ ਸਰਕਾਰ ਮੁਫ਼ਤ ਇਹ ਪਾਈਪਾਂ ਪਾ ਕੇ ਦਿੰਦੀ ਹੈ ਤਾਂ ਜੋ ਕਿਸਾਨਾਂ ਦੀ ਜਮੀਨ ਨੂੰ ਮੁੜ ਤੋਂ ਵਾਹਯੋਗ ਕਰਕੇ ਉਨਾ ਨੂੰ ਆਰਥਿਕ ਸਹਾਰਾ ਦਿੱਤਾ ਜਾ ਸਕੇ। ਇਸ ਪਰੋਜੈਕਟ ਤਹਿਤ ਇਸ ਸਮੇਂ ਸ੍ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿਚ ਕੋਈ 27 ਪਰੋਜੈਕਟਾਂ ਤੇ ਕੰਮ ਚੱਲ ਰਿਹਾ ਹੈ ਅਤੇ ਇਸ ਵਿੱਤੀ ਸਾਲ ਵਿਚ ਕੋਈ 5000 ਏਕੜ ਰਕਬਾ ਬਹਾਲ ਕੀਤਾ ਜਾਣਾ ਹੈ। ਵਿਭਾਗ ਕੋਲ ਇਸ ਤਰਾਂ ਦੀ ਦੋ ਪੁਰਾਣੀਆਂ ਮਸ਼ੀਨਾਂ ਵੀ ਸਨ ਅਤੇ ਹੁਣ ਤੱਕ ਕੋਈ 3000 ਏਕੜ ਰਕਬੇ ਵਿਚ ਕੰਮ ਹੋ ਚੁੱਕਾ ਹੈ।
ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ ਗੁਲਸ਼ਨ ਨਾਗਪਾਲ ਨੇ ਦੱਸਿਆ ਕਿ ਇਸ ਤਹਿਤ 100-100 ਫੁੱਟ ਦੇ ਫਾਸਲੇ ਤੇ ਪਾਇਪਾਂ ਪਾਈਆਂ ਜਾਂਦੀਆਂ ਹਨ। ਇਸ ਮੌਕੇ ਉਨਾ ਨਾਲ ਵਿਭਾਗ ਦੇ ਨਿਗਰਨਾ ਇੰਜਨੀਅਰ ਸ੍ ਸੋਹਨ ਲਾਲ ਸਿੱਧੂ ਅਤੇ ਸ: ਗੁਰਦਿਆਲ ਸਿੰਘ ਵੀ ਹਾਜਰ ਸਨ।

Exit mobile version