Home Punjabi News ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਖੁਦ ਹੋਏ ਹਮਲੇ ਦੀ ਸੀ ਬੀ...

ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਖੁਦ ਹੋਏ ਹਮਲੇ ਦੀ ਸੀ ਬੀ ਆਈ ਜਾਂਚ ਮੰਗੀ, ਅਕਾਲ ਤਖਤ ਜਥੇਦਾਰ ਦੀ ਸਲਾਹ ਮੰਨਣ ਤੋਂ ਵੀ ਇਨਕਾਰ

0

ਪਟਿਆਲਾ : ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਖੁਦ ਤੇ 17 ਮਈ ਨੂੰ ਹੋਏ ਜਾਨਲੇਵਾ ਹਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ. 
ਅੱਜ ਹਮਲੇ ਚ  ਮਾਰੇ ਗਏ ਬਾਬਾ ਭੁਪਿੰਦਰ ਸਿੰਘ ਦੀ ਅੰਤਮ ਅਰਦਾਸ ਮੌਕੇ ਗੱਲਬਾਤ ਕਰਿਦਆਂ ਕਿਹਾ ਕਿ  ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਜਾਂਚ ਤੇ ਭਰੋਸਾ ਨਹੀਂ ਹੈ ਇਸ ਲਈ ਉਹ ਚਾਹੁੰਦੇ ਹਨ ਕਿ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ. ਇਸ ਦੇ ਨਾਲ ਹੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਬਿਆਨਬਾਜ਼ੀ ਨਾ ਕਰਨ ਦੀ ਜੋ ਸਲਾਹ ਦਿੱਤੀ ਗਈ ਸੀ ਤੇ ਵੀ ਢੱਡਰੀਆਂ ਵਾਲੇ ਨੇ ਤਿਖੀ ਟਿਪਣੀ ਕੀਤੀ ਹੈ. ਢੱਡਰੀਆਂ ਵਾਲੇ ਦਾ ਕਹਿਣਾ ਹੈ ਕਿ ਜਥੇਦਾਰ ਕੌਮ ਨੇ ਨਕਾਰੇ ਹੋਏ ਹਨ. ਇਸ ਲਈ ਉਹ ਇਨ੍ਹਾਂ ਜਥੇਦਾਰਾਂ ਦਾ ਹੁਕਮ ਨਹੀਂ ਮੰਨਦੇ.  

Exit mobile version