Home Punjabi News ਸ੍ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ‘ਤੇ ਵਿਸ਼ੇਸ਼ ਰੇਲ ਗੱਡੀਆਂ...

ਸ੍ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ‘ਤੇ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ

0

ਬਠਿੰਡਾ : ਰੇਲਵੇ ਮੰਤਰੀ ਸ੍ ਸੁਰੇਸ਼ ਪ੍ਭਾਕਰ ਪ੍ਭੂ ਨੇ ਅੱਜ ਇਥੇ ਕਿਹਾ ਕਿ ਆਜ਼ਾਦੀ ਦੀ ਜੰਗ, ਕੌਮੀ ਸੁਰੱਖਿਆ ਅਤੇ ਖ਼ੁਰਾਕ ਦੇ ਮਾਮਲੇ ਵਿਚ ਆਤਮ ਨਿਰਭਰਤਾ ਸਬੰਧੀ ਪੰਜਾਬ ਵੱਲੋਂ ਪਾਏ ਵੱਡੇ ਯੋਗਦਾਨ ਦਾ ਕਰਜਾ ਦੇਸ਼ ਕਦੇ ਵੀ ਨਹੀਂ ਮੋੜ ਸਕਦਾ | ਬਠਿੰਡਾ-ਰਾਜਪੁਰਾ ਰੇਲ ਮਾਰਗ ਨੂੰ ਦੁੂਹਰਾ ਅਤੇ ਇਸ ਦੇ ਬਿਜਲੀਕਰਨ ਦੇ 1251.25 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਅਤੇ ਮਾਨਸਾ-ਬਠਿੰਡਾ ਰੇਲਵੇ ਮਾਰਗ ਨੂੰ ਦੂਹਰੀ ਰੇਲ ਪਟੜੀ ਬਣਾਉਣ ਦੇ 150 ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਮੌਕੇ ਅੱਜ ਇਥੇ ਇਕ ਸਮਾਰੋਹ ਵਿਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਰੇਸ਼ ਪ੍ਭਾਕਰ ਪ੍ਭੂ ਨੇ ਇਹ ਸਵੀਕਾਰ ਕੀਤਾ ਕਿ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਸਮੇਂ ਦੇ ਦੌਰਾਨ ਪੰਜਾਬ ਨੂੰ ਇਸ ਦਾ ਬਣਦਾ ਹੱਕ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਸਖ਼ਤ ਮਿਹਨਤ ਕਰਕੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ, ਉਥੇ ਦੇਸ਼ ਦੀ ਸਰਹੱਦਾਂ ਦੀ ਰਾਖੀ ਵਿਚ ਪੰਜਾਬ ਦੀ ਭੂਮਿਕਾ ਅਹਿਮ ਰਹੀ ਹੈ | ਪ੍ਭੂ ਨੇ ਕਿਹਾ ਕਿ ਉਹ ਸ੍ ਗੁਰੂ ਨਾਨਕ ਦੇਵ ਜੀ ਨੂੰ ਭਗਵਾਨ ਦੇ ਰੂਪ ਵਿਚ ਮੰਨਦੇ ਤੇ ਸਤਿਕਾਰਦੇ ਹਨ, ਇਸ ਲਈ ਗੁਰੂ ਜੀ ਦੇ ਪ੍ਕਾਸ਼ ਉਤਸਵ ਮੌਕੇ ਪੰਜਾਬ ਆਉਣ ‘ਤੇ ਉਹ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਨ | ਉਨਾ ਦੱਸਿਆ ਕਿ 150 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ-ਮਾਨਸਾ 53 ਕਿਲੋਮੀਟਰ ਲੰਬੇ ਰੇਲਵੇੇ ਮਾਰਗ ਦੇ ਦੂਹਰੀ ਪਟੜੀ ਵਿਚ ਤਬਦੀਲ ਕਰਨ ਦਾ ਕੰਮ ਮੁਕੰਮਲ ਹੋਣ ਨਾਲ ਬਠਿੰਡਾ-ਦਿੱਲੀ 297 ਕਿਲੋਮੀਟਰ ਰੇਲ ਮਾਰਗ ‘ਤੇ ਦੂਹਰੀ ਰੇਲਵੇ ਪਟੜੀ ਬਣਾਉਣ ਦਾ ਕੰਮ ਮੁਕੰਮਲ ਹੋਣ ਨਾਲ ਇਸ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ | ਉਨਾ ਨੇ ਕਿਹਾ ਕਿ 172 ਕਿਲੋਮੀਟਰ ਲੰਬੇ ਬਠਿੰਡਾ-ਰਾਜਪੁਰਾ ਰੇਲਵੇ ਮਾਰਗ ਦੇ ਦੂਹਰੀ ਪਟੜੀ ਵਿਚ ਬਦਲ ਕੇ ਇਸ ਦੇ ਬਿਜਲੀਕਰਨ ਦੇ ਪ੍ਰੋਜੈਕਟ ਨੂੰ 1251.25 ਕਰੋੜ ਰੁਪਏ ਦੀ ਲਾਗਤ ਨਾਲ ਆਉਂਦੇ 2 ਸਾਲਾਂ ਵਿਚ ਮੁਕੰਮਲ ਕਰ ਲਿਆ ਜਾਵੇਗਾ | ਉਨਾ ਕਿਹਾ ਕਿ ਅੰਮਿ੍ਤਸਰ-ਕੋਲਕਾਤਾ ਰੇਲਵੇ ਕੋਰੀਡੋਰ ਦੇ ਪ੍ਰੋਜੈਕਟ ਨੂੰ ਜੰਗੀ ਪੱਧਰ ‘ਤੇ ਮੁਕੰਮਲ ਕੀਤਾ ਜਾ ਰਿਹਾ ਹੈ | ਪ੍ਭੂ ਨੇ ਕਿਹਾ ਕਿ ਪੰਜਾਬ ਵਿਚ ਸਬ ਸੈਕਸ਼ਨ ਬਣਾ ਕੇ ਇਨਾ ਨੂੰ ਅੰਮਿ੍ਤਸਰ-ਕੋਲਕਾਤਾ ਰੇਲਵੇ ਕੋਰੀਡੋਰ ਨਾਲ ਜੋੜਿਆ ਜਾਵੇਗਾ | ਪ੍ਭੂ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਸਾਲ ਰੇਲਵੇ ਦਾ ਪੂੰਜੀ ਨਿਵੇਸ਼ ਸਿਰਫ਼ 224 ਕਰੋੜ ਰੁਪਏ ਸੀ, ਜੋ ਕਿ ਇਸ ਸਾਲ ਵਧ ਕੇ 700 ਕਰੋੜ ਰੁਪਏ ਹੋ ਗਿਆ ਹੈ ਅਤੇ ਅਗਲੇ ਸਾਲ ਇਸ ਵਿਚ 50 ਪ੍ਤੀਸ਼ਤ ਦਾ ਹੋਰ ਵਾਧਾ ਕੀਤਾ ਜਾਵੇਗਾ | ਉਨਾ ਕਿਹਾ ਕਿ ਮੁੱਖ ਮੰਤਰੀ ਸ: ਪ੍ਕਾਸ਼ ਸਿੰਘ ਬਾਦਲ ਰੇਲਵੇ ਸਬੰਧੀ ਜੋ ਵੀ ਪ੍ਰੋਜੈਕਟ ਬਣਾ ਕੇ ਉਨਾ ਨੂੰ ਭੇਜਣਗੇ | ਉਨਾ ਨੂੰ ਤਰਜੀਹ ਦੇ ਅਧਾਰ ‘ਤੇ ਅਗਲੇ ਸਾਲ ਦੇ ਬਜਟ ਵਿਚ ਸ਼ਾਮਿਲ ਕੀਤਾ ਜਾਵੇਗਾ | ਪ੍ਭੂ ਨੇ ਕਿਹਾ ਕਿ ਭਾਰਤ ਵਿਚ ਜਲਦੀ ਹੀ ਵਿਕਸਤ ਦੇਸ਼ ਵਾਂਗ ਬੁਲਟ ਟਰੇਨ ਸੇਵਾ ਸ਼ੁਰੂ ਹੋਵੇਗੀ, ਜੋ ਪ੍ਤੀ ਘੰਟਾ 300 ਕਿੱਲੋਮੀਟਰ ਦੀ ਰਫ਼ਤਾਰ ਚੱਲੇਗੀ | ਉਨਾ ਨੇ ਕਿਹਾ ਕਿ ਸ੍ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਕਾਸ਼ ਉਤਸਵ ਮੌਕੇ ਪੰਜਾਬ ਤੋਂ ਪਟਨਾ ਅਤੇ ਨਾਂਦੇੜ ਸਾਹਿਬ (ਹਜ਼ੂਰ ਸਾਹਿਬ) ਲਈ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ | ਉਨਾ ਕਿਹਾ ਕਿ ਜਲੰਧਰ, ਲੁਧਿਆਣਾ ਅਤੇ ਅੰਮਿ੍ਤਸਰ ਰੇਲਵੇ ਸਟੇਸ਼ਨਾਂ ਦੀ ਕਾਇਆ ਕਲਪ ਕੀਤੀ ਜਾਵੇਗੀ | ਇਸ ਮੌਕੇ ਕੇਂਦਰੀ ਮੰਤਰੀ ਪ੍ਭੂ ਨੇ ਕੈਬਨਿਟ ਮੰਤਰੀਆਂ ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਉਠਾਈਆਂ ਮੰਗਾਂ ਦਾ ਜ਼ਿਕਰ ਕਰਦਿਆਂ ਭਰੋਸਾ ਦਿੱਤਾ ਕਿ ਇਨਾ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ

Exit mobile version